

ਬਠਿੰਡਾ 3 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ)
ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਮਤਾ ਖੁਰਾਣਾ ਸੇਠੀ ਦੀਆਂ ਹਦਾਇਤਾਂ ਮੁਤਾਬਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰਾਮਸਰਾ ਵਿਖੇ ਏਕ ਭਾਰਤ, ਸ਼੍ਰੇਸ਼ਠ ਭਾਰਤ ਅਧੀਨ ਸੱਤ ਰੋਜ਼ਾ ਸਮਰ ਕੈੰਪ ਦੀ ਸ਼ੁਰੂਆਤ ਸਕੂਲ ਇੰਚਾਰਜ ਲੈਕਚਰਾਰ ਸ੍ਰੀਮਤੀ ਸਰਿਤਾ ਕੁਮਾਰੀ ਦੀ ਅਗਵਾਈ ਵਿੱਚ ਕੀਤੀ ਗਈ। ਸਮਰ ਕੈੰਪ ਦੇ ਨੋਡਲ ਅਫ਼ਸਰ ਸੁਖਪ੍ਰੀਤ ਕੌਰ ਨੇ ਦੱਸਿਆ ਕਿ ਇਹ ਸੱਤ ਰੋਜ਼ਾ ਕੈੰਪ ਸਕੂਲ ਵਿੱਚ ਹੀ ਮਿਤੀ 26 ਮਈ 2025 ਤੋਂ 03 ਜੂਨ 2025 ਤੱਕ ਲਗਾਇਆ ਗਿਆ।
ਇਸ ਕੈੰਪ ਦੇ ਪ੍ਰਬੰਧਕ ਅਧਿਆਪਕ ਅਰਵਿੰਦ ਕੁਮਾਰ, ਮੈਡਮ ਜੋਤੀ ਅਤੇ ਰਜਨੀ ਬਾਲਾ ਵੱਲੋਂ ਛੇਵੀਂ ਤੋਂ ਦਸਵੀਂ ਤੱਕ ਦੇ 75 ਦੇ ਲਗਭਗ ਵਿਦਿਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਕਰਵਾਈਆ ਗਈਆਂ । ਬੱਚਿਆਂ ਨੇ ਇਸ ਸਮਰ ਕੈੰਪ ਵਿੱਚ ਬਹੁਤ ਰੁਚੀ ਲਈ ਅਤੇ ਉਤਸ਼ਾਹ ਦਿਖਾਇਆ। ਕੈੰਪ ਦੌਰਾਨ ਵਿਦਿਆਰਥੀਆਂ ਨੂੰ ਤੇਲਗੂ ਭਾਸ਼ਾ ਨਾਲ ਸੰਬੰਧਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ।
ਵਿਦਿਆਰਥੀਆਂ ਨੂੰ ਤੇਲਗੂ ਭਾਸ਼ਾ ਦੇ ਅੱਖਰ, ਸ਼ਬਦ, ਗਿਣਤੀ ਲਿਖਣੀ, ਆਮ ਬੋਲ-ਚਾਲ ਦੇ ਵੱਖਰੇ-ਵੱਖਰੇ ਸ਼ਬਦ ,ਸਲੋਗਨ, ਸਬਜੀਆਂ ਤੇ ਫਲਾਂ ਦੇ ਨਾਮ, ਮਸਾਲੇ, ਪਕਵਾਨ, ਰੋਜ਼ਾਨਾ ਵਰਤੋਂ ਦੇ ਸ਼ਬਦ, ਸਥਾਨਕ ਹੀਰੋ, ਇਤਿਹਾਸ, ਦੇਸ਼ ਭਗਤੀ ਸੰਬੰਧੀ ਗੀਤ, ਸਾਜ਼, ਪ੍ਰਮੁੱਖ ਨਦੀਆਂ, ਸੁੰਤਰਤਾ ਸੰਗਰਾਮੀ, ਇਤਹਾਸਿਕ ਸਮਾਰਕ, ਲੋਕ ਨਾਚ ਆਦਿ ਕਰਵਾਈਆ ਗਈਆ। ਵਿਦਿਆਰਥੀਆਂ ਨੇ ਤੇਲਗੂ ਭਾਸ਼ਾ ਨਾਲ ਸੰਬੰਧਤ ਇਨ੍ਹਾਂ ਗਤੀਵਿਧੀਆਂ ਵਿੱਚ ਵੱਧ-ਚੜ ਕੇ ਹਿੱਸਾ ਲਿਆ। ਵਿਦਿਆਰਥੀਆਂ ਵੱਲੋਂ ਵੱਖ-ਵੱਖ ਚੀਜ਼ਾਂ ਨਾਲ ਸੰਬੰਧਤ ਬਹੁਤ ਸੋਹਣੇ-ਸੋਹਣੇ ਚਾਰਟ, ਮਾਡਲ ਅਤੇ ਸਕਰੈਪ ਬੁੱਕਾਂ ਤਿਆਰ ਕੀਤੀਆਂ ਗਈਆਂ। ਵੱਖ-ਵੱਖ ਅਧਿਆਪਕਾਂ ਵੱਲੋਂ ਸਮਰ ਕੈੰਪ ਵਿੱਚ ਵਿਦਿਆਰਥੀਆਂ ਨਾਲ ਤੇਲਗੂ ਭਾਸ਼ਾ ਬਾਰੇ ਭਾਂਤ-ਭਾਂਤ ਦੀ ਗੱਲਬਾਤ ਕੀਤੀ ਗਈ। ਤੇਲਗੂ ਭਾਸ਼ਾ ਨਾਲ ਸੰਬੰਧਤ ਵੱਖ-ਵੱਖ ਵੀਡੀਓ ਵੀ ਬੱਚਿਆਂ ਨੂੰ ਦਿਖਾਈਆ ਗਈਆਂ। ਸਾਰੇ ਹੀ ਵਿਦਿਆਰਥੀਆਂ ਵੱਲੋਂ ਸਮਰ ਕੈੰਪ ਵਿਚ ਉਤਸ਼ਾਹ ਪੂਰਨ ਹਿੱਸਾ ਲੈਂਦਿਆ ਬਹੁਤ ਸੁੰਦਰ ਪੇਸ਼ਕਾਰੀਆਂ ਦਿੱਤੀਆਂ ਗਈਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਸ਼ਮਸ਼ਾਦ, ਲਾਲ ਚੰਦ, ਤੇਜਿੰਦਰ ਕੁਮਾਰ, ਹੰਸ ਰਾਜ, ਗੁਰਮੀਤ ਸਿੰਘ ਮਾਨ, ਵਿਨੋਦ ਕੁਮਾਰ, ਕਿਰਨ ਬਾਲਾ, ਅਮਨਦੀਪ ਕੌਰ, ਅਮਨਪ੍ਰੀਤ ਕੌਰ, ਮੈਡਮ ਬੰਧਨਾਂ ਅਤੇ ਭੁਪਿੰਦਰ ਸਿੰਘ ਤੱਗੜ ਦਾ ਕੈਂਪ ਦੋਰਾਨ ਵਿਸ਼ੇਸ਼ ਸਹਿਯੋਗ ਰਿਹਾ।























