

ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ) : ਅੱਜ ਮਾਨਸਾ ਜ਼ਿਲ੍ਹੇ ਵਿੱਚ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਅਤੇ ਪ੍ਰਾਇਮਰੀ ਸਕੂਲਾਂ ਵਿੱਚ 2025- 26 ਦੇ ਨਤੀਜੇ ਘੋਸ਼ਿਤ ਕੀਤੇ ਗਏ ਜਿਨਾਂ ਵਿੱਚ ਫਸਟ ਸੈਕਿੰਡ ਥਰਡ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਰਦਾਰ ਜੱਸਾ ਸਿੰਘ ਕਬੱਡੀ ਕੋਚ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਦੇ ਇੰਚਾਰਜ ਪ੍ਰਿੰਸੀਪਲ ਕਰਮਜੀਤ ਸਿੰਘ , ਅਮਨਦੀਪ ਸਿੰਘ ਫਿਜੀਕਲ ਐਜੂਕੇਸ਼ਨ ਲੈਕਚਰਾਰ , ਸਰਕਾਰੀ ਹਾਈ ਸਕੂਲ ਘਰਾਗਣਾ ਦੇ ਮੁੱਖ ਅਧਿਆਪਕ ਸ੍ਰੀਮਤੀ ਸੁਮਨਦੀਪ ਕੌਰ ਤੇ ਸਰਕਾਰੀ ਪ੍ਰਾਇਮਰੀ ਸਕੂਲ ਕੋਟ ਧਰਮ ਪਰਮਪਾਲ ਮੈਡਮ ਵੱਲੋਂ ਸਰਦਾਰ ਜੱਸਾ ਸਿੰਘ ਜੀ ਦੇ ਜੀਵਨ ਉੱਪਰ ਚਾਨਣਾ ਪਾਇਆ ਗਿਆ ਅਤੇ ਜੱਸਾ ਸਿੰਘ ਅੱਜ ਵੀ ਸਿੱਖਿਆ ਵਿਭਾਗ ਵਿੱਚ ਜੀਵਿਤ ਹਨ ਅਤੇ ਸਿੱਖਿਆ ਵਿਭਾਗ ਦੀ ਮਹਾਨ ਹਸਤੀ ਸਨ ਜਿਨਾਂ ਦਾ ਸ਼ਬਦਾਂ ਵਿੱਚ ਸੰਖੇਪ ਕਰਨਾ ਬਹੁਤ ਔਖਾ ਹੈ ਇਸ ਮੌਕੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਸੈਦੇਵਾਲਾ ਜੇ ਸਟਾਫ ਵੱਲੋਂ ਸਰਦਾਰ ਜੱਸਾ ਸਿੰਘ ਜੀ ਧਰਮ ਪਤਨੀ ਗੁਰਤੇਜ ਕੌਰ ਨੂੰ ਸਨਮਾਨ ਦਿੱਤਾ ਗਿਆ ਨਾਲ ਹੀ ਸਰਕਾਰੀ ਪ੍ਰਾਇਮਰੀ ਸਕੂਲ ਘਰਾਗਣਾ ਵੱਲੋਂ ਸਰਦਾਰ ਬਲਜੀਤ ਸਿੰਘ ਫਿਜੀਕਲ ਐਜੂਕੇਸ਼ਨ ਜੱਸਾ ਸਿੰਘ ਦੇ ਪੁੱਤਰ ਨੂੰ ਯਾਦਗਿਰੀ ਸਨਮਾਨ ਚਿੰਨ ਦੇਕੇ ਸਨਮਾਨਿਤ ਕੀਤਾ ਤੇ ਸਰਕਾਰੀ ਪ੍ਰਾਇਮਰੀ ਸਕੂਲ ਕੋਟ ਧਰਮ ਵੱਲੋਂ ਸਰਦਾਰ ਜੱਸਾ ਸਿੰਘ ਦੇ ਬੇਟਿਆਂ ਕੁਲਜੀਤ ਸਿੰਘ ਅਤੇ ਬਲਜੀਤ ਸਿੰਘ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਡੀਪੀਈ ਰਵਨੀਤ ਕੌਰ ਨੇ ਜੱਸਾ ਸਿੰਘ ਜੇ ਕਾਰਜਕਾਲ ਉੱਪਰ ਭਾਵਕ ਸ਼ਬਦ ਬੋਲੇ ਅਤੇ ਬਲਕਰਨ ਸਿੰਘ ਜੀ ਨੇ ਵੀ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਸੈਦੇਵਾਲਾ ਦੇ ਸਟਾਫ ਅਮਰਿੰਦਰ ਗਿੱਲ, ਪਿੰਕੀ ਮੈਡਮ , ਇੰਦਰਪਾਲ ਸਿੰਘ ਜੀ ਨੇ ਆਪਣੇ ਇਸ ਸਮਾਗਮ ਵਿੱਚ ਵੱਖ-ਵੱਖ ਭੂਮਿਕਾ ਨਿਭਾਈ। ਜੱਸਾ ਸਿੰਘ ਦੇ ਬੇਟਿਆਂ ਬੇਟਿਆਂ ਦਾ ਧੰਨਵਾਦ ਕੀਤਾ ਗਿਆ ਜੋ ਹਰ ਸਾਲ ਆਪਣੇ ਪਿਤਾ ਦੇ ਯਾਦ ਵਿੱਚ ਇਹ ਪ੍ਰੋਗਰਾਮ ਕਰਦੇ ਹਨ(ਸਾਰਾ ਯਹਾਂ/ਮੁੱਖ ਸੰਪਾਦਕ























