ਸਰਕਾਰੀ ਪ੍ਰਾਇਮਰੀ ਸਕੂਲ ਮੂਸਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ

0
27

ਮਾਨਸਾ, 10 ਮਈ (ਸਾਰਾ ਯਹਾ,(ਬਲਜੀਤ ਸ਼ਰਮਾ)) : ਬੱਚਿਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਜਾਣੂ ਕਰਵਾਉਣ ਲਈ ਸਰਕਾਰੀ ਪ੍ਰਾਇਮਰੀ ਸਕੂਲ ਮੂਸਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਅਜੈ ਤਾਇਲ ਨੇ ਬੱਚਿਆਂ ਨੂੰ ਪੋਕਸੋ ਐਕਟ, ਜੁਵੇਨਾਈਲ ਜਸਟਿਸ ਐਕਟ, ਸੇਫ਼ ਤੇ ਅਣਸੇਫ਼ ਟੱਚ, ਸਿੱਖਿਆ ਦਾ ਅਧਿਕਾਰ, ਬਾਲ ਵਿਆਹ, ਬਾਲ ਮਜ਼ਦੂਰੀ ਸਬੰਧੀ ਜਾਣਕਾਰੀ ਦਿੱਤੀ। 

ਇਸ ਮੌਕੇ ਚਾਈਲਡ ਲਾਈਨ 1098 ਮਾਨਸਾ ਵੱਲੋਂ ਪ੍ਰੌਜੈਕਟ ਮੈਨੇਜਰ ਸ਼੍ਰੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਚਾਈਲਡ ਲਾਈਨ 1098 ਚੌਵੀ ਘੰਟੇ ਬੱਚਿਆਂ ਲਈ ਕੰਮ ਕਰਦੀ ਹੈ ਅਤੇ ਬੱਚਿਆਂ ਨੂੰ ਮੋਸੀਬਤ ਸਮੇਂ ਹਰ ਸੰਭਵ ਮਦਦ ਕਰਦੀ ਹੈ। ਉਨ੍ਹਾਂ ਦੱਸਿਆ ਕਿ ਚਾਈਲਡ ਲਾਈਨ ‘ਤੇ ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਂਦੀ ਹੈ। ਉਨ੍ਹਾਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਕੁਝ ਦਿਨਾਂ ਦੇ ਅੰਤਰਾਲ ‘ਤੇ ਬੱਚਿਆਂ ਨੂੰ ਚਾਈਲਡ ਲਾਈਨ 1098 ਬਾਰੇ ਦੱਸਿਆ ਕਰਨ, ਤਾਂ ਜੋ ਬੱਚੇ ਆਪਣੀਆਂ ਪ੍ਰੇਸ਼ਾਨੀਆਂ ਚਾਈਲਡ ਲਾਈਨ ਨਾਲ ਬੇਝਿਜਕ ਸਾਂਝੀਆਂ ਕਰ ਸਕਣ।

ਕੈਂਪ ਦੌਰਾਨ ਪਿੰਡ ਦੇ ਸਰਪੰਚ ਚਰਨ ਕੌਰ ਨਾਲ ਪਿੰਡ ਨੂੰ ਚਾਈਲਡ ਫਰੈਂਡਲੀ ਬਣਾਉਣ ਲਈ ਗੱਲ ਕੀਤੀ ਗਈ, ਤਾਂ ਉਨ੍ਹਾਂ ਵਿਸਵਾਸ਼ ਦਿਵਾਇਆ ਕਿ ਉਹ ਇਸ ਮਹੀਨੇ ਤੋਂ ਹੀ ਪਿੰਡ ਦੀ ਬਾਲ ਸੁਰੱਖਿਆ ਕਮੇਟੀ ਦੀ ਮੀਟਿੰਗ ਕਰਕੇ ਇਸ ਮੁਹਿੰਮ ਦੀ ਸ਼ੁਰੂਆਤ ਕਰਨਗੇ। 

ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਮਾਨਸਾ ਅਤੇ ਚਾਈਲ ਲਾਈਨ 1098 ਵੱਲੋਂ ਅੱਖਾ ਤੀਜ ਦੇ ਮੌਕੇ ‘ਤੇ ਮਾਨਸਾ ਸ਼ਹਿਰ ਦੇ ਸਲੱਮ ਇਲਾਕਿਆਂ ਵਿੱਚ ਜਾ ਕੇ ਲੋਕਾਂ ਨੂੰ ਬਾਲ ਵਿਆਹ ਨਾ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਬਾਲ ਵਿਆਹ ਰੋਕਥਾਮ ਕਾਨੂੰਨ ਅਤੇ ਬਾਲ ਵਿਆਹ ਦੇ ਨੁਕਸਾਨ ਬਾਰੇ ਜਾਣੂ ਕਰਵਾਇਆ ਗਿਆ। 

LEAVE A REPLY

Please enter your comment!
Please enter your name here