ਸਰਕਾਰੀ ਪ੍ਰਾਇਮਰੀ ਸਕੂਲ ਝੰਡੂਕੇ ਵਿਖੇ ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ

0
26

ਝੁਨੀਰ 13 ਅਪ੍ਰੈਲ (ਬੀ.ਪੀ.ਅੈਸ.): ਸਰਕਾਰੀ ਪ੍ਰਾਇਮਰੀ ਸਕੂਲ ਝੰਡੂਕੇ ਵਿਖੇ ਸਮੂਹ ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ।  ਜਾਣਕਾਰੀ ਦਿੰਦਿਆਂ ਸਕੂਲ ਦੇ ਮੁੱਖ ਅਧਿਆਪਕ ਪਰਮਿੰਦਰ ਕੌਰ ਨੇ ਦੱਸਿਆ ਕਿ ਸਕੂਲ ਚ ਪੜ੍ਹਦੇ ਸਮੂਹ ਬੱਚਿਆਂ ਲਈ ਆਈਆਂ ਵਰਦੀਆਂ ਅੱਜ ਬੱਚਿਆਂ ਨੂੰ ਵੰਡੀਆਂ ਗਈਆਂ ਵਰਦੀਆਂ ਵੰਡਣ ਦੀ ਰਸਮ ਪਾਸ ਵਿੱਖ ਕਮੇਟੀ ਦੇ ਚੇਅਰਮੈਨ ਸਰਜੀਵਨ ਸਿੰਘ ਝੰਡੂਕੇ ਨੇ ਅਦਾ ਕੀਤੀ ।  ਉਨ੍ਹਾਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਇਮਾਨਦਾਰੀ ਅਤੇ ਲਗਨ ਨਾਲ ਪੜ੍ਹਾਈ ਕਰਨੀ ਚਾਹੀਦੀ ਹੈ ਪੜ੍ਹਾਈ ਦੇ ਨਾਲ ਨਾਲ ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਵੀ ਵੱਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਸਕੂਲ ਵਿੱਚ ਕਿਸੇ ਵੀ ਸਹੂਲਤ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।  ਇਸ ਮੌਕੇ ਮੇਲਾ ਸਿੰਘ,  ਅੰਚਲ ਚੁੱਘ, ਗੁਰਜੰਟ ਸਿੰਘ ਪੰਚ ਸੇਵਾ ਮੁਕਤ ਅਧਿਆਪਕ ਡੂੰਗਰ ਸਿੰਘ, ਸਮੂਹ ਵਿਦਿਆਰਥੀ ਅਤੇ ਸਟਾਫ਼ ਹਾਜ਼ਰ ਸਨ।

LEAVE A REPLY

Please enter your comment!
Please enter your name here