

ਅੱਜ ਸੀ੍ ਮਾਤਾ ਦੁਰਗਾ ਅਸ਼ਟਮੀ ਮੌਕੇ ਮਾਨਸਾ ਸਾਇਕਲ ਗਰੁੱਪ ਦੇ 18 ਮੈਂਬਰਾਂ ਨੇ ਸ਼ੀ੍ ਦੁਰਗਾ ਮੰਦਰ ਖਿਆਲਾ ਕਲਾਂ ਜਾ ਕੇ ਮੱਥਾ ਟੇਕਿਆ। ਗਰੁੱਪ ਦੇ ਮੈਂਬਰ ਵਿਕਾਸ ਗੁਪਤਾ ਨੇ ਦੱਸਿਆ ਕਿ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਨਵਰਾਤਰਿਆਂ ਦੇ ਦਿਨਾਂ ਵਿੱਚ ਹਰ ਰੋਜ ਵੱਖ ਵੱਖ ਧਾਰਮਿਕ ਸਥਾਨਾਂ ਤੇ ਸਾਇਕਲਾਂ ਤੇ ਜਾ ਕੇ ਸਾਇਕਲਿੰਗ ਲਈ ਪੇ੍ਰਿਤ ਕਰਦੇ ਰਹੇ ਹਨ।ਇਸ ਮੌਕੇ ਬੋਲਦਿਆਂ ਡਾ:ਟੀ.ਪੀ.ਐਸ.ਰੇਖੀ ਨੇ ਕਿਹਾ ਕਿ ਲੜਕੀਆਂ ਅੱਜ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀ ਹਨ ਚਾਹੇ ਰਾਜਨੀਤੀ ਦਾ ਖੇਤਰ ਹੋਵੇ ਜਾਂ ਸਰਹੱਦ ਤੇ ਫੋਜ ਦੀ ਵਰਦੀ ਪਾ ਕੇ ਰਾਖੀ ਕਰਨ ਦੀ ਗੱਲ ਹੋਵੇ ਔਰਤਾਂ ਮੋਹਰੀ ਰੋਲ ਅਦਾ ਕਰ ਰਹੀਆਂ ਹਨ। ਵਿਗਿਆਨ ਦੇ ਖੇਤਰ ਵਿੱਚ ਵੀ ਔਰਤਾਂ ਨੇ ਬਹੁਤ ਮੱਲਾਂ ਮਾਰੀਆਂ ਹਨ। ਸਾਨੂੰ ਇਸਤੀਆਂ ਦਾ ਸਨਮਾਨ ਕਰਨਾ ਚਾਹੀਦਾ ਹੈ।ਡਾ: ਜਨਕ ਰਾਜ ਸਿੰਗਲਾ ਨੇ ਕਿਹਾ ਕਿ ਕੰਜਕ ਪੂਜਨ ਕਰਨ ਦਾ ਮਤਲਬ ਲੋਕਾਂ ਨੂੰ ਲੜਕੀਆਂ ਦਾ ਸਨਮਾਨ ਕਰਨ ਲਈ ਪੇ੍ਰਿਤ ਕਰਨਾ ਹੈ ਸਾਨੂੰ ਅਜਿਹੇ ਧਾਰਮਿਕ ਪੋ੍ਗਰਾਮਾਂ ਤੋਂ ਪੇ੍ਰਣਾ ਲੈਣੀ ਚਾਹੀਦੀ ਹੈ।ਇਸ ਮੌਕੇ ਡਾ:ਜਨਕ ਰਾਜ ਸਿੰਗਲਾ,ਡਾ:ਟੀ.ਪੀ.ਐਸ.ਰੇਖੀ,ਰਮਨ ਗੁਪਤਾ,ਸੰਜੀਵ ਪਿੰਕਾ,ਨਰਿੰਦਰ ਗੁਪਤਾ,ਰਵੀ ਬਾਂਸਲ,ਸੰਜੀਵ ਮਾਸਟਰ,ਸੰਜੀਵ ਕੁਮਾਰ,ਡਾ: ਵਰੁਣ ਮਿੱਤਲ,ਪ੍ਰਵੀਨ ਟੋਨੀ,ਸੁਰਿੰਦਰ ਬਾਂਸਲ,ਭੀਮ ਕੋਟਲੀ ਸਮੇਤ ਮੈਂਬਰ ਹਾਜਰ ਸਨ।Attachments area






















