

ਮਾਨਸਾ, 24 ਮਾਰਚ: (ਸਾਰਾ ਯਹਾਂ/ਮੁੱਖ ਸੰਪਾਦਕ)
ਸਰਕਾਰੀ ਆਈ.ਟੀ.ਆਈ. ਮਾਨਸਾ ਵਿਖੇ ਪ੍ਰਿੰਸੀਪਲ ਸ੍ਰ. ਗੁਰਮੇਲ ਸਿੰਘ ਮਾਖਾ ਦੀ ਯੋਗ ਅਗਵਾਈ ਹੇਠ ਖੇਡ ਮੁਕਾਬਲੇ ਕਰਵਾਏ ਗਏ।
ਪ੍ਰਿੰਸੀਪਲ ਸ੍ਰ. ਗੁਰਮੇਲ ਸਿੰਘ ਮਾਖਾ ਨੇ ਕਿਹਾ ਕਿ ਨੌਜਵਾਨਾਂ ਦਾ ਖੇਡਾਂ ਨਾਲ ਜੁੜਨਾ ਲਾਜ਼ਮੀ ਹੈ, ਖੇਡਾਂ ’ਚ ਰੁਚੀ ਰੱਖਣ ਵਾਲੇ ਨੌਜਵਾਨ ਮਾੜੀਆਂ ਆਦਤਾਂ ਤੋਂ ਦੂਰ ਰਹਿੰਦੇ ਹਨ ਅਤੇ ਖੇਡਾਂ ਨੌਜਵਾਨਾਂ ਵਿਚ ਮਿਲਵਰਤਨ ਦੀ ਭਾਵਨਾ ਪੈਦਾ ਕਰਦੀਆਂ ਹਨ।
ਉਨ੍ਹਾਂ ਦੱਸਿਆ ਕਿ ਖੇਡ ਮੁਕਾਬਲੇ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਥਲੇਟਿਕਸ ਮੁਕਾਬਲੇ 100 ਮੀਟਰ ਦੌੜ ਵਿੱਚ ਕੋਪਾ ਟਰੇਡ ’ਚੋਂ ਫਕੀਰ ਰਾਮ, 200 ਮੀਟਰ ਦੌੜ ਵਿੱਚ ਪਲੰਬਰ ਟਰੇਡ ’ਚੋਂ ਹਰਵਿੰਦਰ ਸਿੰਘ, 400 ਮੀਟਰ ਦੌੜ ਵਿੱਚ ਡੀ.ਐਮ.ਸੀ. ਟਰੇਡ ’ਚੋਂ ਲਵਪ੍ਰੀਤ ਸਿੰਘ, 1500 ਮੀਟਰ ਦੌੜ ਵਿੱਚ ਫਕੀਰ ਰਾਮ, 5000 ਮੀਟਰ ਦੌੜ ਵਿੱਚ ਟਰੇਡ ਪਲੰਬਰ ’ਚੋਂ ਰਵਿੰਦਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਡਿਸਕਸ ਥਰੋਅ ਵਿੱਚ ਟਰੇਡ ਡੀ.ਐਮ.ਸੀ. ’ਚੋਂ ਹਰਪ੍ਰੀਤ ਸਿੰਘ, ਸ਼ਾਟ ਪੁੱਟ ਲੜਕੇ ਵਿਚ ਟਰੇਡ ਡੀ.ਐਮ.ਸੀ. ’ਚੋਂ ਹਰਜੀਤ ਸਿੰਘ, ਸ਼ਾਟ ਪੁੱਟ ਲੜਕੀਆਂ ਵਿਚ ਟਰੇਡ ਕੋਪਾ ’ਚੋਂ ਸ਼ਮਨਦੀਪ ਕੌਰ, ਲੌਂਗ ਜੰਪ ਵਿੱਚ ਟਰੇਡ ਵੈਲਡਰ ’ਚੋਂ ਲਖਵੀਰ ਸਿੰਘ ਅਤੇ ਹਾਈ ਜੰਪ ਵਿੱਚ ਟਰੇਡ ਡੀ.ਐਮ.ਸੀ. ’ਚੋਂ ਲਵਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ।
ਕਬੱਡੀ ਮੁਕਾਬਲੇ ਵਿੱਚ ਇਲੈਕਟ੍ਰਿਸਨ ਟਰੇਡ ਨੇ ਪਹਿਲਾ ਸਥਾਨ ਅਤੇ ਰੱਸਾ ਕੱਸੀ ਮੁਕਾਬਲੇ ਵਿੱਚ ਡੀ.ਐਮ.ਸੀ ਟਰੇਡ ਨੇ ਪਹਿਲਾ ਸਥਾਨ ਹਾਸਲ ਕੀਤਾ। ਬੈਡਮਿੰਟਨ ਵਿੱਚ ਵੈਲਡਰ ਟਰੇਡ ਨੇ ਪਹਿਲਾ ਅਤੇ ਵਾਲੀਬਾਲ ਵਿੱਚ ਡੀ.ਐਮ.ਸੀ. ਟਰੇਡ ਨੇ ਪਹਿਲਾ ਸਥਾਨ ਹਾਸਿਲ ਕੀਤਾ ।
ਇਸ ਮੌਕੇ ਸ੍ਰੀ ਗੁਰਪਿਆਰ ਸਿੰਘ ਹੋਸਟਲ ਸੁਪਰਡੰਟ-ਕਮ-ਪੀ.ਟੀ.ਆਈਂ ਵੱਲੋਂ ਸਟਾਫ਼ ਅਤੇ ਐਨ.ਐਸ.ਐਸ. ਦੇ ਵਲੰਟੀਅਰਾਂ ਦੇ ਸਹਿਯੋਗ ਨਾਲ ਇਹ ਵੱਖ ਵੱਖ ਖੇਡ ਮੁਕਾਬਲੇ ਕਰਵਾਏ ਗਏ।























