*ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਤਹਿਤ ਮੁਫ਼ਤ ਰਜਿਸਟ੍ਰੇਸ਼ਨ ਕੈਂਪ 26 ਮਾਰਚ ਨੂੰ*

0
47

ਮਾਨਸਾ, 24 ਮਾਰਚ: (ਸਾਰਾ ਯਹਾਂ/ਮੁੱਖ ਸੰਪਾਦਕ)
ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਦੇ ਤਹਿਤ ਨੌਜਵਾਨਾਂ ਨੂੰ ਰੋਜ਼ਗਾਰ ਉਪਲੱਬਧ ਕਰਵਾਉਣ ਅਤੇ ਉਨ੍ਹਾਂ ਦੇ ਹੁਨਰ ਵਿਕਾਸ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਸ੍ਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਮੁਫ਼ਤ ਰਜਿਸਟਰੇਸ਼ਨ ਕਰਨ ਲਈ 26 ਮਾਰਚ, 2025 ਦਿਨ ਬੁੱਧਵਾਰ ਨੂੰ ਸਰਕਾਰੀ ਆਈ.ਟੀ.ਆਈ., ਮਾਨਸਾ ਵਿਖੇ ਕੈਂਪ ਲਗਾਇਆ ਜਾ ਰਿਹਾ ਹੈ।
  ਉਨ੍ਹਾਂ ਕਿਹਾ ਕਿ ਜਿੰਨ੍ਹਾਂ ਪ੍ਰਾਰਥੀਆਂ ਦੀ  ਉਮਰ 21 ਤੋਂ 24 ਸਾਲ ਹੈ, ਪ੍ਰਾਰਥੀ ਨਾ ਤਾਂ ਨੌਕਰੀ ਅਤੇ ਨਾ ਹੀ ਰੈਗੂਲਰ ਪੜ੍ਹਾਈ ਕਰ ਰਿਹਾ ਹੋਵੇ, ਪਰਿਵਾਰਕ ਸਾਲਾਨਾ ਆਮਦਨ ਵਿੱਤੀ ਸਾਲ 2023-24 ਵਿੱਚ 08 ਲੱਖ ਤੋਂ ਘੱਟ ਹੋਵੇ ਅਤੇ ਨਾ ਹੀ ਕੋਈ ਵੀ ਪਰਿਵਾਰਕ ਮੈਂਬਰ ਸਰਕਾਰੀ ਨੌਕਰੀ ਕਰਦਾ ਹੋਵੇ, ਇਸ ਯੋਜਨਾ ਦਾ ਲਾਭ ਲੈ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ, ਇੰਟਰਨਸ਼ਿਪ ਕਰ ਰਹੇ ਪ੍ਰਾਰਥੀਆਂ ਨੂੰ ਮਹੀਨਾਵਾਰ 5000 ਰੁਪਏ ਭੱਤਾ ਅਤੇ 6000 ਰੁਪਏ ਦਾ ਇੱਕ ਵਾਰੀ ਮਿਲਣ ਵਾਲਾ ਅਨੁਦਾਨ ਦਿੱਤਾ ਜਾਵੇਗਾ। ਇੰਟਰਨਸ਼ਿਪ ਦੌਰਾਨ ਸਿਖਲਾਈ ਦਾ ਸਾਰਾ ਖਰਚਾ ਕੰਪਨੀ ਵਲੋਂ ਉਠਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇੰਟਰਨਸ਼ਿਪ ਕਰਨ ਵਾਲੇ ਨੌਜਵਾਨਾਂ ਨੂੰ ‘ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ’ ਅਤੇ ‘ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ’ ਦੇ ਤਹਿਤ ਬੀਮਾ ਸਹੂਲਤ ਵੀ ਪ੍ਰਦਾਨ ਕੀਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 94641-78030 ’ਤੇ ਸੰਪਰਕ ਕਰ ਸਕਦੇ ਹੋ।

LEAVE A REPLY

Please enter your comment!
Please enter your name here