

ਮਾਨਸਾ, 19 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ) : ਸਰਕਾਰੀ ਆਈ.ਟੀ.ਆਈ. ਬੁਢਲਾਡਾ ਵਿਖੇ ਆਰ ਸੇਟੀ ਚਕੇਰੀਆਂ ਵੱਲੋਂ ਜਗਰੂਕਤਾ ਕੈਂਪ ਲਗਾਇਆ ਗਿਆ।
ਇਸ ਮੌਕੇ ਡਾਇਰੈਕਟਰ ਆਰ ਸੇਟੀ ਮਾਨਸਾ ਸ੍ਰੀਮਤੀ ਸਰਬਜੀਤ ਕੌਰ ਨੇ ਆਰ ਸੇਟੀ ਵਿਖੇ ਚੱਲ ਰਹੇ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਅਤੇ ਸਿਖਿਆਰਥਿਆ ਨੂੰ ਸਵੇੈ ਰੋਜ਼ਗਾਰ ਆਪਨਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਗਰੀਬ ਅਤੇ ਲੋੜਵੰਦ ਵਿਅਕਤੀਆਂ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਹੋਣ ਅਤੇ ਹੁਨਰਮੰਦ ਬਨਾਉਣ ਲਈ ਸਵੈ ਰੋਜ਼ਗਾਰ ਅਪਨਾਉਣ ਲਈ ਸਿਖਲਾਈ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੋੜਵੰਦ ਪ੍ਰਾਰਥੀ ਇਸ ਸਿਖਲਾਈ ਦਾ ਜ਼ਰੂਰ ਲਾਹਾ ਲੈਣ ਅਤੇ ਕਿਸੇ ਪ੍ਰਕਾਰ ਦੀ ਜਾਣਕਾਰੀ ਲਈ ਆਰ.ਸੇਟੀ. ਚਕੇਰੀਆਂ ਵਿਖੇ ਸੰਪਰਕ ਕਰਨ।
ਇਸ ਮੌਕੇ ਪ੍ਰਿੰਸੀਪਲ ਸ੍ਰੀ ਗਗਨਦੀਪ ਸਿੰਗਲਾ, ਮੈਡਮ ਅਨੁਪਮਾ ਡਾਇਰੇਕਟਰ ਐਮ ਐਸ ਐਮ ਈ, ਵਿਭਾਗ ਲੁਧਿਆਣਾ, ਡੀ ਆਈ ਸੀ ਬਠਿੰਡਾ ਹਾਜ਼ਰ ਸਨ।























