

ਮਾਨਸਾ, 16 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਸ਼੍ਰੀਮਤੀ ਸੰਤੋਸ਼ ਜਿੰਦਲ ਧਰਮਪਤਨੀ ਰਿਟਾਇਰਡ ਚੀਫ ਫਾਰਮੇਸੀ ਅਫਸਰ ਕੈਲਾਸ਼ ਮੋਹਨ ਦਾ ਸੰਖੇਪ ਜਿਹੀ ਬੀਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਉਨ੍ਹਾਂ ਦੇ ਮਰਨ ਉਪਰੰਤ ਪਰਿਵਾਰ ਵੱਲੋਂ ਵਾਤਾਵਰਣ ਨੂੰ ਬਚਾਉਣ ਦਾ ਸੁਨੇਹਾ ਦੇਣ ਦੇ ਮਕਸਦ ਨਾਲ ਮਾਨਸਾ ਸਾਇਕਲ ਗਰੁੱਪ ਦੀ ਰੁੱਖ ਬਚਾਓ ਵਾਤਾਵਰਣ ਬਚਾਓ ਮੁਹਿੰਮ ਤਹਿਤ ਮਿ੍ਤਕਾ ਦਾ ਸੰਸਕਾਰ ਗੈਸ ਨਾਲ ਸੰਸਕਾਰ ਕਰਨ ਵਾਲੀ ਚਿਤਾ ਰਾਹੀਂ ਕੀਤਾ ਗਿਆ ਇਸ ਮੌਕੇ ਬੋਲਦਿਆਂ ਡਾਕਟਰ ਜਨਕ ਰਾਜ ਸਿੰਗਲਾ ਨੇ ਦੱਸਿਆ ਕਿ ਕੈਲਾਸ਼ ਮੋਹਨ ਸਮਾਜਸੇਵੀ ਕੰਮਾਂ ਵਿੱਚ ਮੌਹਰੀ ਰੋਲ ਅਦਾ ਕਰਦੇ ਹਨ ਅਤੇ ਅੱਜ ਉਨ੍ਹਾਂ ਅਪਣੀ ਧਰਮਪਤਨੀ ਦਾ ਸੰਸਕਾਰ ਗੈਸ ਨਾਲ ਸੰਸਕਾਰ ਕਰਨ ਵਾਲੀ ਚਿਤਾ ਰਾਹੀਂ ਕਰਵਾ ਕੇ ਲੋਕਾਂ ਨੂੰ ਵਾਤਾਵਰਣ ਦੀ ਸੰਭਾਲ ਲਈ ਪ੍ਰੇਰਿਤ ਕਰਨ ਦਾ ਉਪਰਾਲਾ ਕੀਤਾ ਹੈ ਉਨ੍ਹਾਂ ਦੱਸਿਆ ਕਿ ਇਸ ਵਿਧੀ ਰਾਹੀਂ ਸੰਸਕਾਰ ਕਰਨ ਨਾਲ ਢਾਈ ਕੁਇੰਟਲ ਦੇ ਕਰੀਬ ਲੱਕੜ ਦੀ ਬੱਚਤ ਹੁੰਦੀ ਹੈ ਅਤੇ ਵਾਤਾਵਰਣ ਪੂਰੀ ਤਰ੍ਹਾਂ ਨਾਲ ਸੁਰਖਿਅਤ ਰਹਿੰਦਾ ਹੈ ਅਤੇ ਦੂਸ਼ਿਤ ਵਾਤਾਵਰਣ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਅ ਹੁੰਦਾ ਹੈ ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਪ੍ਰੇਮ ਅਰੋੜਾ, ਡਾਕਟਰ ਤੇਜਿੰਦਰਪਾਲ ਸਿੰਘ ਰੇਖੀ, ਡਾਕਟਰ ਰਮੇਸ਼ ਕਟੋਦੀਆ,ਡਾਕਟਰ ਰੁਪਿੰਦਰ ਸਿੰਗਲਾ, ਸੰਜੀਵ ਪਿੰਕਾ, ਪ੍ਰਵੀਨ ਟੋਨੀ ਸ਼ਰਮਾਂ, ਅਸ਼ਵਨੀ ਜਿੰਦਲ, ਪ੍ਰੇਮ ਅਗਰਵਾਲ, ਰਜਿੰਦਰ ਗਰਗ,ਪ੍ਰਿੰਸੀਪਲ ਸੁਨੀਲ ਕੱਕੜ,ਸੰਤ ਰਾਮ ਨਾਗਪਾਲ,ਚੀਫ ਫਾਰਮੇਸੀ ਅਫਸਰ ਚੰਦਰਕਾਂਤ ਬਾਂਸਲ, ਚੀਫ ਫਾਰਮੇਸੀ ਅਫਸਰ ਰਕੇਸ਼ ਕੁਮਾਰ ਬਿੰਦਰਪਾਲ ਗਰਗ,ਯੁਕੇਸ਼ ਗੋਇਲ,ਸ਼ਾਮ ਲਾਲ ਗੋਇਲ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਦੀਆਂ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਮ੍ਰਿਤਕਾ ਦੇ ਪੁੱਤਰਾਂ ਵਿਦਿਆਸਾਗਰ ਅਤੇ ਸੁਭਾਸ਼ ਚੰਦਰ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਨਮਿੱਤ ਸ਼ਰਧਾਂਜਲੀ ਸਮਾਗਮ ਅਤੇ ਅੰਤਿਮ ਅਰਦਾਸ 21-9-2025 ਦਿਨ ਐਤਵਾਰ ਨੂੰ ਦੁਪਹਿਰ 12:00 ਵਜੇ ਤੋਂ 1:00 ਵਜੇ ਤੱਕ ਕਮਿਊਨਿਟੀ ਹਾਲ, ਅਰਵਿੰਦ ਨਗਰ ਵਿਖੇ ਹੋਵੇਗੀ























