

ਬੋਹਾ 17 ਸਤੰਬਰ (ਸਾਰਾ ਯਹਾਂ/ਅਮਨ ਮਹਿਤਾ) : ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ.295 ਜ਼ਿਲ੍ਹਾ ਮਾਨਸਾ ਦੇ ਬਲਾਕ ਬੋਹਾ ਦੀ ਮਹੀਨਾਵਾਰ ਅਹਿਮ ਮੀਟਿੰਗ ਬਲਾਕ ਪ੍ਰਧਾਨ ਡਾ. ਸੁਖਪਾਲ ਸਿੰਘ ਹਾਕਮਵਾਲਾ ਦੀ ਪ੍ਰਧਾਨਗੀ ਹੇਠ ਦੀਪ ਰਿਜੋਰਟ ਵਿਖੇ ਹੋਈ ਜਿਸ ਵਿੱਚ ਇਲਾਕੇ ਭਰ ਦੇ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ ਅਤੇ ਵਿਸ਼ੇਸ਼ ਤੌਰ ਤੇ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ, ਸੂਬਾ ਸਹਾਇਕ ਕੈਸ਼ੀਅਰ ਵੈਦ ਤਾਰਾ ਚੰਦ ਭਾਵਾ, ਜ਼ਿਲ੍ਹਾ ਪ੍ਰਧਾਨ ਡਾ. ਸੱਤਪਾਲ ਰਿਸ਼ੀ, ਚੇਅਰਮੈਨ ਡਾ. ਰਘਵੀਰ ਚੰਦ ਸ਼ਰਮਾ , ਸਕੱਤਰ ਡਾ.ਸਿਮਰਜੀਤ ਸਿੰਘ ਗਾਗੋਵਾਲ, ਕੈਸ਼ੀਅਰ ਡਾ.ਅਮਰੀਕ ਸਿੰਘ ਮਾਖਾ, ਸਹਾਇਕ ਕੈਸ਼ੀਅਰ ਡਾ. ਅਸ਼ੋਕ ਕੁਮਾਰ ਗਾਮੀਵਾਲਾ ਪਹੁੰਚੇ। ਮੀਟਿੰਗ ਦੀ ਸ਼ੁਰੂਆਤ ਕਰਦਿਆਂ ਪਹੁੰਚੇ ਆਗੂਆਂ ਅਤੇ ਹਾਜ਼ਰੀਨ ਦਾ ਸਵਾਗਤ ਕੀਤਾ ਗਿਆ। ਪਿਛਲੇ ਦਿਨੀਂ ਵਾਪਰੀ ਮੰਦਭਾਗੀ ਘਟਨਾ ਜਿਸ ਵਿੱਚ ਸਾਥੀ ਡਾ.ਬਲਜਿੰਦਰ ਸਿੰਘ ਦੇ ਨੌਜਵਾਨ ਬੇਟੇ ਅਰਸ਼ਦੀਪ ਸਿੰਘ ਦੀ ਹੋਈ ਬੇਵਕਤੀ, ਦੁਖਦਾਈ ਮੌਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਦੋ ਮਿੰਟ ਦਾ ਮੋਨ ਧਾਰਨ ਕਰ ਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ। ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ, ਵੈਦ ਤਾਰਾ ਚੰਦ ਭਾਵਾ, ਜ਼ਿਲ੍ਹਾ ਪ੍ਰਧਾਨ ਡਾ. ਸੱਤਪਾਲ ਰਿਸ਼ੀ ਅਤੇ ਚੇਅਰਮੈਨ ਡਾ. ਰਘਵੀਰ ਚੰਦ ਸ਼ਰਮਾ ਨੇ ਸੰਬੋਧਨ ਕਰਦਿਆਂ ਸੂਬਾ ਭਰ ਵਿੱਚ ਹੜ੍ਹਾਂ ਅਤੇ ਹੋਈ ਬੇਤਹਾਸ਼ਾ ਬਾਰਸ਼ ਕਾਰਨ ਹੋਏ ਜਾਨੀ ਅਤੇ ਮਾਲੀ ਨੁਕਸਾਨ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਅਤੇ ਚਿੰਤਾ ਜ਼ਾਹਰ ਕੀਤੀ ਅਤੇ ਐਸੋਸੀਏਸ਼ਨ ਵੱਲੋਂ ਹੜਾਂ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਪੀੜਤ ਪਰਿਵਾਰਾਂ ਲਈ ਪਿਰਤ ਅਨੁਸਾਰ ਸਿਹਤ ਸੇਵਾਵਾਂ ਅਤੇ ਰਾਹਤ ਕਾਰਜਾਂ ਵਿੱਚ ਤਨਦੇਹੀ ਨਾਲ ਕੀਤੇ ਜਾ ਰਹੇ ਯਤਨਾਂ ਅਤੇ ਸਮੂਹ ਸਮਾਜਸੇਵੀ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਰਾਹਤ ਕਾਰਜਾਂ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ ਅਤੇ ਇਸ ਕਾਰਜ਼ ਨੂੰ ਹਾਲਾਤ ਸੁਖਾਵੇਂ ਹੋਣ ਤੱਕ ਜ਼ਾਰੀ ਰੱਖਣ ਦਾ ਸੱਦਾ ਵੀ ਦਿੱਤਾ ਅਤੇ ਸਰਕਾਰ ਤੋਂ ਪੁਰਜ਼ੋਰ ਮੰਗ ਕਰਦਿਆਂ ਖੇਤੀ ਫ਼ਸਲਾਂ, ਘਰਾਂ, ਹੋਈਆਂ ਮੌਤਾਂ, ਪਸ਼ੂ ਧਨ ਅਤੇ ਕਾਰੋਬਾਰੀ ਅਦਾਰਿਆਂ ਦੇ ਹੋਏ ਨੁਕਸਾਨ ਦੀ ਪੂਰਤੀ ਅਤੇ ਮੁੜ ਵਸੇਬੇ ਲਈ ਤਨਦੇਹੀ ਨਾਲ ਫੌਰੀ ਯਤਨ ਕਰਨ ਦੀ ਲੋੜ ਤੇ ਜੋਰ ਦਿੱਤਾ ਅਤੇ ਕਿਹਾ ਕਿ ਇਹ ਸਮਾਂ ਰਾਜਨੀਤਕ ਲਾਹੇ ਲੈਣ ਜਾ ਚਿੱਕੜ ਉਛਾਲੀ ਦਾ ਨਹੀਂ ਸਗੋਂ ਪੀੜਤ ਲੋਕਾਂ ਦੀ ਮਨੋਦਸ਼ਾ ਨੂੰ ਸਮਝਦੇ ਹੋਏ ਉਹਨਾਂ ਨੂੰ ਗਹਿਰੇ ਸਦਮੇ ਵਿੱਚੋਂ ਕੱਢਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਉਹਨਾਂ ਪੰਜਾਬ ਦੇ ਸਮੂਹ ਮੈਡੀਕਲ ਪ੍ਰੈਕਟੀਸ਼ਨਰਾਂ ਵੱਲੋਂ ਇਸ ਤ੍ਰਾਸਦੀ ਵਿੱਚ ਨਿਭਾਏ ਜਾ ਰਹੇ ਸ਼ਲਾਘਾਯੋਗ ਰੋਲ ਤੇ ਤਸੱਲੀ ਪ੍ਰਗਟ ਕਰਦਿਆਂ ਧੰਨਵਾਦ ਵੀ ਕਰਦਿਆਂ ਜ਼ਾਰੀ ਰੱਖਣ ਦਾ ਸੱਦਾ ਵੀ ਦਿੱਤਾ। ਜ਼ਿਲ੍ਹਾ ਹੈਡਕੁਆਰਟਰ ਤੇ ਹੋਈ ਜ਼ਿਲ੍ਹਾ ਪੱਧਰੀ ਸਫ਼ਲ ਜਥੇਬੰਦਕ ਕਨਵੈਨਸ਼ਨ ਦਾ ਰਵਿਊ ਸਿਖਿਆਦਾਇਕ, ਸ਼ਲਾਘਾਯੋਗ ਉਦਮ ਵਜੋਂ ਕੀਤਾ ਗਿਆ ਅਤੇ ਅਜਿਹੇ ਪ੍ਰੋਗਰਾਮ ਭਵਿੱਖ ਵਿੱਚ ਵੀ ਜਾਰੀ ਰੱਖਣ ਦੀ ਲੋੜ ਮਹਿਸੂਸ ਕੀਤੀ ਗਈ ਜੋ ਸਮੁੱਚੇ ਪੰਜਾਬ ਵਿੱਚ ਜ਼ਾਰੀ ਹਨ। ਜਥੇਬੰਦਕ ਸਮੱਸਿਆਂਵਾਂ ਤੇ ਵੀ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਗਿਆ, ਜਥੇਬੰਦੀ ਦੀ ਮਜ਼ਬੂਤੀ ਅਤੇ ਲਾਮਬੰਦੀ ਦੀ ਲੋੜ ਤੇ ਜੋਰ ਦਿੰਦਿਆਂ ਨਿੱਜਤਾ ਤੋਂ ਉੱਪਰ ਉੱਠ ਜਥੇਬੰਦਕ ਜ਼ਾਬਤੇ , ਸਹਿਣਸ਼ੀਲਤਾ ਅਤੇ ਸਵੈ ਪੜਚੋਲ ਕਰਦਿਆਂ ਅਜੋਕੇ ਸਮੇਂ ਦੀ ਅਣਸਰਦੀ ਲੋੜ ਭਰਾਤਰੀ ਸਾਂਝ ਨੂੰ ਹੋਰ ਪਕੇਰਾ ਕਰਨ ਦਾ ਸੱਦਾ ਦਿੱਤਾ ਗਿਆ। ਸਮਾਜਸੇਵਾ ਦੇ ਕੰਮਾਂ ਵਿੱਚ ਡਾ.ਬੇਲਾ ਸਿੰਘ ਵੱਲੋਂ ਨਿਭਾਏ ਜਾ ਰਹੇ ਰੋਲ ਦੀ ਪ੍ਰਸੰਸਾ ਕੀਤੀ ਗਈ । ਸੋਸਲ ਮੀਡੀਆ ਦੀ ਦੁਰਵਰਤੋਂ ਦੀ ਵਿਜਾਏ ਐਸੋਸੀਏਸ਼ਨ ਸਰਗਰਮੀਆਂ , ਮੰਗਾਂ ਅਤੇ ਨਿਭਾਏ ਜਾ ਰਹੇ ਸਮਾਜਿਕ ਰੋਲ਼ ਸਬੰਧੀ ਪੋਸਟਾਂ ਤੇ ਸਾਰਥਕ ਪ੍ਰਤੀਕਰਮ ਕਰਨ ਲਈ ਵੀ ਪ੍ਰੇਰਿਆ ਸਮੂਹ ਸਾਥੀਆਂ ਵੱਲੋਂ ਭਵਿੱਖ ਵਿੱਚ ਜ਼ਾਬਤੇ ਵਿੱਚ ਰਹਿ, ਨਿੱਜਤਾ ਤੋਂ ਉੱਪਰ ਉੱਠ , ਇੱਕਜੁੱਟ ਹੋ ਕੇ ਜਥੇਬੰਦੀ ਦੀ ਬੇਹਤਰੀ ਲਈ ਤਨਦੇਹੀ ਨਾਲ ਉਪਰਾਲੇ ਕਰਨ ਦਾ ਅਹਿਦ ਵੀ ਕੀਤਾ ਗਿਆ ਇਸ ਸਮੇਂ ਬਲਾਕ ਚੇਅਰਮੈਨ ਡਾ.ਕੁਲਵੰਤ ਰਾਏ, ਜਨਰਲ ਸਕੱਤਰ ਡਾ.ਹਰਬੰਸ ਸਿੰਘ, ਖਜਾਨਚੀ ਡਾ.ਕੇਵਲ ਸਿੰਘ , ਸੀਨੀਅਰ ਮੀਤ ਪ੍ਰਧਾਨ ਡਾ. ਸੁਖਦੇਵ ਸਿੰਘ, ਮੀਤ ਪ੍ਰਧਾਨ ਡਾ ਹਰੀ ਚੰਦ, ਸਲਾਹਕਾਰ ਡਾ.ਸੁਭਾਸ਼ ਚੰਦਰ, ਡਾ.ਬੇਲਾ ਸਿੰਘ, ਡਾ.ਰੇਸ਼ਮ ਕੰਬੋਜ, ਡਾ.ਰਮਨ ਕੁਮਾਰ, ਡਾ.ਧਰਮਿੰਦਰ ਸਿੰਘ, ਡਾ.ਮਨਪ੍ਰੀਤ ਸਿੰਘ , ਡਾ ਅਮਰੀਕ ਸਿੰਘ, ਡਾ.ਕਰਮਵੀਰ, ਡਾ.ਜਸਵਿੰਦਰ ਸਿੰਘ, ਡਾ.ਨਾਲ ਸਿੰਘ, ਡਾ.ਸ਼ਿੰਦਰਪਾਲ ਸਿੰਘ , ਡਾ.ਗਮਦੂਰ ਸਿੰਘ, ਡਾ.ਹਰਕੇਸ਼ ਸਿੰਘ, ਡਾ.ਗੁਰਬਾਜ਼ ਸਿੰਘ,ਡਾ.ਮੰਗਤ ਸਿੰਘ, ਡਾ. ਕਰਨੈਲ ਸਿੰਘ ,ਡਾ. ਹਰਦੀਪ ਸਿੰਘ, ਡਾ.ਸਤਗੁਰ ਸਿੰਘ, ਡਾ.ਗੁਰਜੰਟ ਸਿੰਘ,ਡਾ ਚਰਨਜੀਤ ਸਿੰਘ,ਡਾ. ਰਾਜੂ ਸਿੰਘ, ਡਾ.ਬਲਜਿੰਦਰ ਸਿੰਘ, ਡਾ.ਮੰਟੂ ਸਿੰਘ ਆਦਿ ਵੱਡੀ ਗਿਣਤੀ ਸਾਥੀ ਹਾਜ਼ਰ ਸਨ।























