

ਬੁਢਲਾਡਾ 4, ਦਸੰਬਰ(ਅਮਨ ਮਹਿਤਾ): ਤਨਾਵ ਮੁਕਤ ਜਿੰਦਗੀ ਜਿਉਣ ਦੇ ਸੁਨਿਹਰੀ ਸਿਧਾਂਤਾ ਨਾਲ ਮਨੁੱਖ ਆਪਣੀ ਜਿੰਦਗੀ ਖੁਸ਼ਹਾਲ ਬਣਾ ਸਕਦਾ ਹੈ. ਇਹ ਸ਼ਬਦ ਅੱਜ ਇੱਥੇ ਓਮ ਸ਼ਾਤੀ ਭਵਨ ਵਿੱਚ ਦੋ ਰੌਜਾ ਖੁਸ਼ੀ ਅਤੇ ਤਨਾਵ ਮੁਕਤ ਜੀਵਨ ਜਿਊਣ ਲਈ ਕਰਵਾਏ ਗਏ ਸੈਮੀਨਾਰ ਮੋਕੇ ਬ੍ਰਹਮਾਕੁਮਾਰੀ ਇਸ਼ਵਰੀਆਂ ਵਿਸ਼ਵਵਿਦਿਆਲੀਆਂ ਦੇ ਓਮ ਸ਼ਾਤੀ ਭਵਨ ਵਿੱਚ ਪ੍ਰਮੁੱਖ ਬੁਲਾਰੇ ਬ੍ਰਾਹਮਾ ਕੁਮਾਰ ਸ਼ੁਭਾਸ਼ ਛੱਤੀਸਗੜ੍ਹ ਨੇ ਕਹੇ. ਉਨ੍ਹਾਂ ਕਿਹਾ ਕਿ ਮਨੁੱਖ ਦੀ ਜੀਵਨਸ਼ੈਲੀ ਨਕਾਰਾਤਮਕ ਅਤੇ ਸਕਾਰਾਤਮਕ (ਬੁਰੀ ਅਤੇ ਚੰਗੀ ਸੋਚ) ਖੁਸ਼ਹਾਲ ਜਿੰਦਗੀ ਪੈਦਾ ਕਰਦੀ ਹੈ ਉੱਥੇ ਬੁਰੀ ਸੋਚ ਕਈ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ. ਉਨ੍ਹਾਂ ਕਿਹਾ ਕਿ ਅਮਰੀਕਾ ਦੇ ਇੱਕ ਖੋਜਕਰਤਾ ਇੱਕ ਲੰਬੀ ਖੋਜ਼ ਅਤੇ ਵੱਖ ਵੱਖ ਲੋਕਾਂ ਤੇ ਕੀਤੇ ਨਤੀਜਿਆ ਦੇ ਆਧਾਰਤ ਇੱਕ ਗੱਲ ਸਾਹਮਣੇ ਆਈ ਹੈ ਕਿ ਅੱਜ ਇਸ ਭੱਜ ਦੋੜ ਦੇ ਜੀਵਨਸ਼ੈਲੀ ਦੌਰਾਨ ਤਨਾਅ ਹੀ ਮੁੱਖ ਬਿਮਾਰੀਆਂ ਦਾ ਕਾਰਨ ਹੈ ਜਿਸ ਕਾਰਨ ਲੋਕ ਬਲੱਡ ਪ੍ਰੇਸ਼ਰ, ਸੂਗਰ ਦੇ ਵੱਧ ਮਰੀਜ਼ ਸ਼ਿਕਾਰ ਹੋ ਰਹੇ ਹਨ. ਉਨ੍ਹਾਂ ਦੱਸਿਆ ਕਿ ਜਿਸ ਵਿਅਕਤੀ ਨੂੰ ਸਭ ਤੋਂ ਵੱਧ ਗੁੱਸਾ ਅਤੇ ਤਨਾਅ ਦਾ ਸ਼ਿਕਾਰ ਹੈ ਉਹ ਹਮੇਸ਼ਾਂ ਗਲੇ ਦੇ ਕੈਸਰ ਹੋਣ ਦਾ ਖਦਸ਼ਾ ਪਾਇਆ ਜਾਂਦਾ ਹੈ. ਉਨ੍ਹਾਂ ਕਿਹਾ ਕਿ ਵਿਦੇਸ਼ੀ ਖੋਜਕਾਰ ਨੇ ਇਸ ਵਿਧੀ ਤੇ 10 ਹਜ਼ਾਰ ਤੋਂ ਵੀ ਵੱਧ ਲੋਕਾਂ ਤੇ ਓਪਯੋਗ ਕਰਦਿਆਂ 10 ਫੀਸਦੀ ਲੋਕਾਂ ਨੂੰ ਇਸ ਬਿਮਾਰੀ ਦਾ ਸ਼ਿਕਾਰ ਦੱਸਿਆ. ਉਨ੍ਹਾਂ ਕਿਹਾ ਕਿ ਗੁੱਸੇ ਕਾਰਨ ਇਨ੍ਹਾਂ 10 ਫੀਸਦੀ ਵਿਅਕਤੀਆਂ ਦੇ ਗਲੇ ਅੰਦਰ ਖੂਨ ਦਾ ਵਹਾਅ ਤੇਜ਼ ਹੋਣ ਕਾਰਨ ਉਹ ਕੈਸਰ ਦੀ ਬਿਮਾਰੀ ਦੇ ਸ਼ਿਕਾਰ ਹੋ ਗਏ. ਉਨ੍ਹਾਂ ਅੱਗੇ ਦੱਸਿਆ ਕਿ ਜ਼ੋ ਵਿਅਕਤੀਆਂ ਈਰਖਾ ਕਰਦੇ ਹਨ ਉਨ੍ਹਾਂ ਵਿਅਕਤੀਆਂ ਨੂੰ ਪੇਟ ਵਿੱਚ ਅਲਸਰ ਅਤੇ ਸਰਵਾਈਕਲ ਹੋਣ ਦਾ ਖਦਸ਼ਾ ਪਾਇਆ ਜਾ ਸਕਦਾ ਹੈ. ਉਨ੍ਹਾਂ ਕਿਹਾ ਕਿ ਜ਼ੋ ਵਿਅਕਤੀ ਮਨ ਵਿੱਚ ਜਿਆਦਾ ਤਨਾਵ ਅਤੇ ਡਰ ਮਹਿਸੂਸ ਕਰਦੇ ਹਨ ਉਨ੍ਹਾਂ ਨੂੰ ਕਿਡਨੀ ਦੀ ਬਿਮਾਰੀ ਦਾ ਖਦਸ਼ਾ ਹੋ ਸਕਦਾ ਹੈ. ਉਨ੍ਹਾਂ ਕਿਹਾ ਕਿ ਮਨੁੱਖ ਚੰਗੇ ਅਤੇ ਬੁਰੇ ਪ੍ਰਭਾਵ ਦਾ ਖੁਦ ਜਿੰਮੇਵਾਰ ਹੈ. ਉਨ੍ਹਾ ਕਿਹਾ ਕਿ ਜਿਨ੍ਹਾਂ ਅਸੀਂ ਤਨਾਵ ਮੁਕਤ ਬਣਾਗੇ ਉਨ੍ਹਾਂ ਹੀ ਖੁਸ਼ਹਾਲ ਜੀਵਨ ਬਣੇਗਾ. ਉਨ੍ਹਾਂ ਕਿਹਾ ਕਿ ਇਨਸਾਨ ਦੀ ਮਾਨਸਿਕ ਸਥਿਤੀ ਦਾ ਚੰਗਾ ਹੋਣਾ ਖੁਸ਼ਹਾਲ ਜਿੰਦਗੀ ਦਾ ਸਬੂਤ ਹੈ. ਉਨ੍ਹਾ ਆਪਣੇ ਭਾਸ਼ਣ ਵਿੱਚ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੁਸ਼ਹਾਲ ਜਿੰਗਦੀ ਜਿਉਣ ਲਈ ਯੋਗ ਸਾਧਨਾਂ ਦਾ ਸਹਾਰਾ ਲੈਣ. ਉਨ੍ਹਾਂ ਕਿਹਾ ਕਿ ਬ੍ਰਹਮਾਕੁਮਾਰੀ ਇਸ਼ਵਰੀਆਂ ਵਿਸ਼ਵਵਿਦਿਆਲੀਆਂ ਯੋਗ ਵਿਧੀ ਰਾਹੀਂ ਖੁਸ਼ਹਾਲ ਜਿੰਦਗੀ ਜਿਉਣ ਲਈ ਸਹਾਇਤਾ ਕਰਦਾ ਹੈ. ਇਸ ਮੌਕੇ ਓਮ ਸ਼ਾਤੀ ਭਵਨ ਦੀ ਸੰਚਾਲਕ ਦੀਦੀ ਰਾਜਿੰਦਰ ਨੇ ਆਏ ਲੋਕਾਂ ਦਾ ਸਵਾਗਤ ਕਰਦਿਆਂ ਵੱਧ ਤੋੋਂ ਵੱਧ ਯੋਗ ਸਾਧਨਾ ਲਈ ਪ੍ਰੇਰਿਤ ਕੀਤਾ.























