ਮਾਨਸਾ ਸ਼ਹਿਰ ਵਿਚੋਂ ਦੀ ਗੁਜ਼ਰਨ ਵਾਲੇ ਸੂਏ ਵਿੱਚ ਫੈਕਟਰੀਆਂ ਅਤੇ ਸੀਵਰੇਜ਼ ਦਾ ਦੂਸ਼ਿਤ ਪਾਣੀ ਮਿਲਣ ਕਾਰਣ ਲੋਕਾਂ ਦੀ ਸਿਹਤ ਨੂੰ ਭਾਰੀ ਖਤਰਾ ਐਡਵੋਕੇਟ ਮਾਹਲ

0
57

ਮਾਨਸਾ 4 ਦਸੰਬਰ ( ਸਾਰਾ ਯਹਾ, ਬਲਜੀਤ ਸ਼ਰਮਾ) : ਮਾਨਸਾ ਸ਼ਹਿਰ ਦੇ ਵਿੱਚ ਦੀ ਗੁਜ਼ਰਦੇ ਸੂਏ ਵਿੱਚ ਪਿਛਲੇ ਇੱਕ ਹਫਤੇ ਤੋਂ ਜੋ ਪਾਣੀ ਗੁਜ਼ਰ ਰਿਹਾ ਹੈ, ਉਸਦਾ ਰੰਗ ਕਾਲੇ ਅਤੇ ਪੀਲੇ ਰੰਗ ਵਿੱਚ ਤਬਦੀਲ ਹੋ ਗਿਆ ਹੈ। ਇਸ ਸਬੰਧੀ ਮਾਨਸਾ ਦੇ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੂੰ ਮਾਨਸਾ ਦੇ ਨੌਜਵਾਨਾਂ ਨੇ ਦੱਸਿਆ ਕਿ ਇਸ ਸੂਏ ਵਿੱਚ ਜੋ ਪਾਣੀ ਦਾ ਰੰਗ ਤਬਦੀਲ ਹੋਇਆ  ਹੈ, ਉਸਦਾ ਕਾਰਣ ਇਸ ਸੂਏ ਵਿੱਚ ਪਿਛੋਂ ਗੰਦਾ ਸੀਵਰੇਜ਼ ਅਤੇ ਫੈਕਟਰੀਆਂ ਦਾ ਪਾਣੀ ਮਿਲਣ ਦਾ ਖਦਸ਼ਾ ਪਾਇਆ ਜਾ ਰਿਹਾ ਹੈ. ਇਸ ਸੂਏ ਦੀ ਸਫਾਈ ਹੋਈ ਨੂੰ ਕਈ ਸਾਲ ਹੋ ਚੁੱਕੇ ਹਨ। ਮਾਨਸਾ ਸ਼ਹਿਰ ਵਿੱਚੋਂ ਦੀ ਗੁਜ਼ਰਦੇ ਇਸ ਸੂਏ ਵਿੱਚ ਉੱਗੀਆਂ ਝਾੜੀਆਂ ਅਤੇ ਕਿਨਾਰਿਆਂ ਲਾਗੇ ਲੱਗੇ ਗੰਦਗੀ ਦੇ ਢੇਰ ਆਮ ਵੇਖੇ ਜਾ ਸਕਦੇ ਹਨ. ਅੱਜ ਤੋਂ 6 ਕੁ ਮਹੀਨੇ ਪਹਿਲਾਂ ਪਿੰਡ ਰਾਇਪੁਰ ਦੇ ਨੌਜਾਵਾਨਾਂ ਨੇ ਆਪਣੇ ਪੱਧਰ ’ਤੇ ਇਸ  ਸੂਏ ਦੀ ਸਫਾਈ ਕੀਤੀ ਸੀ ਅਤੇ ਇਸ ਸੂਏ ਵਿੱਚ ਮਾਨਸਾ ਦੇ ਆਸ ਪਾਸ ਦੇ ਲੋਕਾਂ ਵੱਲੋਂ ਜੋ ਸੀਵਰੇਜ਼ ਦਾ ਗੰਦਾ ਪਾਣੀ ਪਾਇਆ ਜਾ ਰਿਹਾ ਸੀ, ਉਸ ਸਬੰਧੀ ਦਰਖਾਸਤ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੂੰ ਦਿੱਤੀ ਸੀ ਪਰ ਉਸ ਦਰਖਾਸਤ ਉFੱਪਰ ਕੋਈ ਕਾਰਵਾਈ ਨਹੀਂ ਹੋਈ ਅਤੇ ਉਸੇ ਤਰ੍ਹਾਂ ਸੀਵਰੇਜ਼ ਦੇ ਪਾਣੀ ਨੂੰ ਸੂਏ ਵਿੱਚ ਪੈਣ ਦਿੱਤਾ ਜਾ ਰਿਹਾ ਹੈ.ਨਹਿਰੀ ਮਹਿਕਮੇ ਨੇ ਵੀ ਇਸ ਸੂਏ ਦੀ ਸਰਕਾਰੀ ਤੌਰ ’ਤੇ ਕੋਈ ਸਫਾਈ ਨਹੀਂ ਕਰਵਾਈ ਅਤੇ ਹੁਣ ਜਦਕਿ ਬਰਸਾਤੀ ਮੌਸਮ ਵੀ ਨਹੀਂ ਹੈ, ਫਿਰ ਵੀ ਇਸ ਸੂਏ ਵਿੱਚ ਵਗਦੇ ਪਾਣੀ ਦਾ ਰੰਗ ਪੀਲੇ ਅਤੇ ਕਾਲੇ ਰੰਗ ਵਿੱਚ ਤਬਦੀਲ ਹੋ ਗਿਆ ਹੈ ਜਿਸਤੋਂ ਖਦਸ਼ਾ ਪਾਇਆ ਜਾ ਰਿਹਾ ਹੈ ਕਿ ਕਿਸੇ ਫੈਕਟਰੀ ਜਾਂ ਕਿਸੇ ਸ਼ਹਿਰ ਦੇ ਸੀਵਰੇਜ਼ ਦੇ ਪਾਣੀ ਨੂੰ ਇਸ ਸੂਏ ਵਿੱਚ ਛੱਡ ਦਿੱਤਾ ਗਿਆ ਹੈ ਜਿਸ ਕਾਰਣ ਮਾਨਸਾ ਸ਼ਹਿਰ ਦੀ ਕਰੀਬ 1 ਲੱਖ ਆਬਾਦੀ ਨੂੰ ਇਹ ਗੰਦਾ ਪਾਣੀ ਵਾਟਰ ਵਰਕਸ ਰਾਹੀਂ ਸਪਲਾਈ ਕੀਤਾ ਜਾ ਰਿਹਾ ਹੈ ਜਿਸ ਨਾਲ ਸ਼ਹਿਰ ਵਾਸੀਆਂ ਵਿੱਚ ਕੈਂਸਰ, ਪੀਲੀਆ ਅਤੇ ਹੋਰ ਬਿਮਾਰੀਆਂ ਪੈਦਾ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ. ਇਸਤੋਂ ਇਲਾਵਾ ਜਵਾਹਰਕੇ, ਮਾਖਾ, ਰਾਇਪੁਰ, ਬਣਾਂਵਾਲੀ ਆਦਿ ਪਿੰਡਾਂ ਦੇ ਵਾਟਰ ਵਰਕਸਾਂ ਵਿੱਚ ਵੀ ਇਹੀ ਗੰਦਾ ਪਾਣੀ ਜਾ ਰਿਹਾ ਹੈ ਜਿਸ ਨਾਲ ਇਹਨਾਂ ਪਿੰਡਾਂ ਦੇ ਲੋਕਾਂ ਵਿੱਚ ਵੀ ਗੰਭੀਰ ਬਿਮਾਰੀਆਂ ਫੈਲਣ ਦਾ ਖਦਸ਼ਾ ਪੈਦਾ ਹੋ ਗਿਆ ਹੈ. ਇਸ ਸਬੰਧੀ ਐਡਵੋਕੇਟ ਮਾਹਲ ਨੇ ਕਿਹਾ ਕਿ ਜਿੱਥੇ ਕੱਲ੍ਹ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ *ਤੇ ਸਖਤ ਟਿੱਪਣੀ ਕਰਦੇ ਹੋਏ ਪੰਜਾਬ ਦੀ ਮਾਲਵਾ ਪੱਟੀ ਦੇ ਲੋਕਾਂ ਨੂੰ ਪੀਣ ਲਾਇਕ ਪਾਣੀ ਨਾ ਮਿਲ ਸਕਣ ਕਾਰਣ ਪੰਜਾਬ ਸਰਕਾਰ ਨੂੰ ਫਟਕਾਰ ਲਾਈ ਹੈ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਰਵੀ ਸ਼ੰਕਰ ਝਾਅ ਅਤੇ ਜਸਟਿਸ ਰਾਜੀਵ ਸ਼ਰਮਾਂ ਦੇ ਬੈਂਚ ਨੇ ਕਿਹਾ ਹੈ ਕਿ ਮਾਲਵਾ ਬੈਲਟ ਦੇ ਪਾਣੀ ਵਿੱਚ ਹਾਈ ਲੈਵਲ ਯੂਰੇਨੀਅਮ ਪਾਇਆ ਜਾ ਰਿਹਾ ਹੈ। ਮਾਲਵਾ ਪੱਟੀ ਦੇ ਲੋਕਾਂ ਪ੍ਰਤੀ ਸਰਕਾਰ ਦਾ ਫਰਜ਼ ਬਣਦਾ ਹੈ ਕਿ ਯੂਰੇਨੀਅਮ ਮੁਕਤ ਪਾਣੀ ਫਰੀ ਉਪਲਬਧ ਕਰਵਾਏ। ਇਸ ਸਬੰਧੀ ਉਨ੍ਹਾਂ ਪੰਜਾਬ ਸਰਕਾਰ ਦੇ ਲੋਕਲ ਬਾਡੀਜ਼ ਮੰਤਰੀ, ਸਿੰਚਾਈ ਵਿਭਾਗ ਮੰਤਰੀ, ਜਲ ਪੂਰਤੀ ਤੇ ਸਵੱਛਤਾ ਵਿਭਾਗ, ਬਿਜਲੀ ਵਿਭਾਗ ਅਤੇ ਵਿੱਤ ਵਿਭਾਗ ਦੇ ਸਕੱਤਰਾਂ ਦੀ ਇੱਕ ਕਮੇਟੀ ਗਠਿਤ ਕੀਤੀ ਹੈ ਕਿ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਯੂਰੇਨੀਅਮ ਮੁਕਤ ਪਾਣੀ ਸਪਲਾਈ ਕਰਨ ਲਈ ਸਮਾਧਾਨ ਕਰਨ ਲਈ ਕਿਹਾ ਹੈ ਉFਥੇ ਮਾਨਸਾ ਜਿਲ੍ਹੇ ਵਿੱਚ ਪਿਛਲੇ ਇੱਕ ਹਫਤੇ ਤੋਂ ਗੰਦਾ ਪਾਣੀ ਇਸ ਸੂਏ ਰਾਹੀਂ ਵਾਟਰ ਵਰਕਸਾਂ ਨੂੰ ਸਪਲਾਈ ਹੋ ਰਿਹਾ ਹੈ ਪਰ ਮਾਨਸਾ ਪ੍ਰਸ਼ਾਸਨ ਅੱਖਾਂ ਬੰਦ ਕਰੀ ਬੈਠਾ ਹੈ. ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਤੁਰੰਤ ਮਾਨਸਾ ਅਤੇ ਆਸ ਪਾਸ ਦੇ ਵਾਟਰ ਵਰਕਸਾਂ ਨੂੰ ਇਸ ਸੂਏ ਦੇ ਦੂਸ਼ਿਤ ਪਾਣੀ ਦੀ ਸਪਲਾਈ ਬੰਦ ਕਰਕੇ ਸਵੱਛ ਪਾਣੀ ਉਪਲਬਧ ਕਰਵਾਉਣਾ ਯਕੀਨੀ ਬਣਾਇਆ ਜਾਵੇ ਅਤੇ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਵੀ ਕੀਤੀ ਜਾਵੇ ਤਾਂ ਕਿ ਭਵਿੱਖ ਵਿੱਚ ਅਜਿਹੀ ਸਮੱਸਿਆ ਨਾ ਆਵੇ।

LEAVE A REPLY

Please enter your comment!
Please enter your name here