

ਮਾਨਸਾ, 30 ਜੁਲਾਈ (ਸਾਰਾ ਯਹਾ,(ਬਲਜੀਤ ਸ਼ਰਮਾ) -ਬ੍ਰਹਮ ਕੁਮਾਰੀ ਆਸ਼ਰਮ ਮਾਊਟ ਆਬੂ (ਰਾਜਸਥਾਨ) ਤੋਂ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਸੇਧ ਦੇਣ ਦੇ ਮਕਸਦ ਨਾਲ ਸ਼ੁਰੂ ਕੀਤੀ ਸਦਭਾਵਨਾ ਯਾਤਰਾ ‘ਮੇਰਾ ਭਾਰਤ ਸਵਗੰਣਮ ਭਾਰਤ’ ਦਾ ਜ਼ਿਲਾ ਜੇਲ੍ਹ ਮਾਨਸਾ ‘ਚ ਵਿਖੇ ਜ਼ੋਰਦਾਰ ਸਵਾਗਤ ਕੀਤਾ । ਜ਼ਿਲਾ ਜੇਲ੍ਹ ਮਾਨਸਾ ‘ਚ ਯੂਥ ਵਿੰਗ ਅਤੇ ਬ੍ਰਾਹਮਕੁਮਾਰੀਆ ਭਾਰਤ , ਮਾਨਸਾ ਵੱਲੋਂ ਕੈਂਦੀਆਂ ਨੂੰ ਨਸ਼ਿਆਂ , ਅਪਰਾਧਾਂ ਤੋ ਮੁਕਤੀ ਲਈ ਅਤੇ ਨਵੇ ਚੰਗੇ ਸਮਾਜ ਦੀ ਸਿਰਜਣਾ ਲਈ ਜਾਗਰੂਕ ਕੀਤਾ ਗਿਆ। ਇਸ ਮਿਸ਼ਨ ਦੇ ਰਾਜੇਸ਼ ,ਮਹੇਸ਼ , ਅਸ਼ਵਨੀ , ਅਮਿਤ, ਸ਼ੁਭਮ, ਗੀਤਾਜ਼ਲੀ, ਸੁਨੀਤਾ , ਰੁਪਿੰਦਰ ਆਦਿ ਨੇ ਜੇਲ੍ਹਾ ‘ਚ ਪਹੁੰਚਣ ਤੇ ਜੇਲ੍ਹ ਸੁਪਰਡੈਂਟ ਜਸਵੰਤ

ਸਿੰਘ ਥਿੰਦ ਅਤੇ ਡਿਪਟੀ ਸੁਪਰਡੈਂਟ ਬਲਦੇਵ ਸਿੰਘ ਕੰਗ ਨੇ ਉਨ੍ਹਾਂ ਭਰਵਾਂ ਸੁਆਗਤ ਕੀਤਾ। ਉਨ੍ਹਾਂ ਨੇ ਜੇਲ੍ਹ ਕੈਦੀਆਂ ਨੂੰ ਮਿਲ ਕੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਨਵੀ ਉਸਾਰੂ ਦਿਸ਼ਾ ਦੇਣ ਲਈ ਅਨਮੋਲ ਸੁਝਾਅ ਦਿੱਤੇ। ਉਨ੍ਹਾਂ ਕਿਹਾ ਕਿ ਅੱਜਕੱਲ ਸਾਡੀ ਸੰਸਕ੍ਰਿਤੀ ਨੂੰ ਨਸ਼ਿਆਂ ਦਾ ਗ੍ਰਹਿਣ ਲੱਗ ਰਿਹਾ ਹੈ। ਇਸ ਗ੍ਰਹਿਣ ਤੋ ਮੁਕਤ ਹੋਣ ਲਈ ਸਾਨੂੰ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਹੈ। ਇਸ ਅਲਾਮਤ ਹੀ ਘੋਰ ਅਪਰਾਧਾਂ ਦੀ ਜਨਮਦਾਤਾ ਹੈ। ਉਨ੍ਹਾਂ ਕਿਹਾ ਕਿ ਸਭ ਤੋ ਪਹਿਲਾ ਸਾਨੂੰ ਅਜਿਹੀਆਂ ਭੈੜੀਆਂ ਅਲਾਮਤਾਂ ਤੋ ਬਚ ਕੇ ਸਰੀਰ ਦੀ ਸੰਭਾਲ ਜਰੂਰੀ ਹੈ ਕਿਉਂਕਿ ਪ੍ਰਮਾਤਮਾ ਦੀ ਮ੍ਰਿਪਾ ਅਨੁਸਾਰ ਚੌਰਾਸੀ ਲੱਖ ਜੂਨੀਆਂ ਭੋਗ ਕਰ ਮਾਨਸਾ ਜੀਵਨ ਪ੍ਰਾਪਤ ਹੁੰਦਾ ਹੈ। ਇਸ ਨੂੰ ਸੰਭਾਲਣਾ ਸਾਡਾ ਅਹਿਮ ਫਰਜ਼ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡੀ ਸੰਸਕ੍ਰਿਤੀ ‘ਚ ਨਸ਼ਿਆਂ ਲਈ ਕੋਈ ਸਥਾਨ ਨਹੀ ਅਤੇ ਨਾ ਹੀ ਅਸੀ ਨਸ਼ਿਆਂ ਦੇ ਗੁਲਾਮ ਹਾਂ। ਇਸ ਲਈ ਹਰ ਇਕ ਨੂੰ ਮਾਨਸ ਜਨਮ ਸਾਂਭਣ ਲਈ ਚੰਗੇ ਕਰਮ ਕਰਨੇ ਚਾਹੀਦੇ ਹਨ। ਇਸ ਮੌਕੇ ਨਸ਼ਿਆਂ ਦੀ ਰੋਕਥਾਮ ਲਈ ਨੁੱਕੜ ਨਾਟਕ ਵੀ ਪੇਸ਼ ਕੀਤਾ। ਜਿਸ ਨੂੰ ਕੈਂਦੀਆਂ ਨੇ ਬੜੀ ਦਿਲਚਸਪੀ ਨਾਲ ਦੇਖਿਆ। ਅਖੀਰ ‘ਚ ਜੇਲ੍ਹ ਸੁਪਰਡੈਂਟ ਜਸਵੰਤ ਸਿੰਘ ਥਿੰਦ ਅਤੇ ਡਿਪਟੀ ਸੁਪਰਡੈਂਟ ਬਲਦੇਵ ਸਿੰਘ ਕੰਗ ਨੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ।

ਬ੍ਰਹਮ ਕੁਮਾਰੀ ਆਸ਼ਰਮ ਮਾਨਸਾ ਦੇ ਮੁਖੀ ਬੀ.ਕੇ ਸੁਦੇਸ਼ ਨੇ ਦੱਸਿਆ ਕਿ ਇਹ ਯਾਤਰਾ ਪਰਜਾ ਪਿਤਾ ਬ੍ਰਹਮ ਕੁਮਾਰੀ ਈਸ਼ਵਰ ਵਿਸ਼ਵ ਵਿਦਿਆਲਾ ਤੋਂ 2017 ‘ਚ ਸ਼ੁਰੂ ਹੋਈ ਸੀ ਜੋ ਦੇਸ਼ ਦੇ ਵੱਖ ਵੱਖ ਅਤੇ ਹਰ ਸ਼ਹਿਰ ਦਾ ਸਫਰ ਤੈਅ ਕਰਦੀ ਹੋਈ 2020 ਤੱਕ ਵਾਪਸ ਮਾਊਟ ਆਬੂ ਪੁੱਜੇਗੀ। ਉਨ੍ਹਾਂ ਦੱਸਿਆ ਕਿ ਯਾਤਰਾ ਦਾ ਉਦੇਸ਼ ਨੌਜਵਾਨਾਂ ਵਿਚ ਬੁਰੀਆਂ ਆਦਤਾਂ ਛੱਡ ਕੇ ਸੁਨਹਿਰੇ ਅਤੇ ਸ਼ਾਨਦਾਰ ਭਵਿੱਖ ਨੂੰ ਬਣਾਉਣ ਲਈ ਪ੍ਰੇਰਣਾ ਅਤੇ ਉਤਸ਼ਾਹ ਦੇਣਾ ਹੈ। ਇਸ ਮੌਕੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਪ੍ਰੋਗਰਾਮ ਵੀ ਪੇਸ਼ ਕੀਤੇ ਜਾਣਗੇ।
























