*ਸਤਿਸੰਗ, ਸਾਧਨਾ ਕਰਨ ਨਾਲ ਸਤਿਸੰਗ, ਸਾਧਨਾ ਕਰਨ ਨਾਲ ਹੁੰਦੀ ਹੈ ਮਨ ਦੀ ਸ਼ੁੱਧੀ : ਸ਼੍ਰੀ ਵਰੁਣ ਮੁਨੀ ਜੀ*

0
24

ਬੰਗਲੌਰ , 28 ਅਗਸਤ (ਸਾਰਾ ਯਹਾਂ/ਬਿਊਰੋ ਨਿਊਜ਼)-ਸ਼੍ਰੀ ਗੁਜਰਾਤੀ ਜੈਨ ਸੰਘ ਗਾਂਧੀਨਗਰ ਬੰਗਲੌਰ ਵਿੱਚ ਚਾਤੁਰਮਾਸ ਲਈ ਬਿਰਾਜਮਾਨ ਦੱਖਣ ਸੂਰਜ ਔਜਸਵੀ ਪ੍ਰਵਚਨਕਾਰ ਡਾ. ਸ਼੍ਰੀ ਵਰੁਣ ਮੁਨੀ ਜੀ ਮਹਾਰਾਜ ਨੇ ਪ੍ਰਵਚਨ ਕਰਦੇ ਕਿਹਾ ਕਿ ਧਰਮ ਸਥਾਨ ਦਾ ਭਾਵ ਹੈ ਮਨ ਵਿਚ ਹੀ ਧਰਮ ਦਾ ਨਿਵਾਸ ਹੋਵੇ। ਧਨ, ਵਿਦਿਆ, ਸੰਪਤੀ, ਰੂਪ, ਪਦਵੀ, ਇਨ੍ਹਾਂ ਸਭ ਤੋਂ ਵੱਧ ਧਰਮ ਹੈ। ਉਨ੍ਹਾਂ ਕਿਹਾ ਕਿ ਖਿਮਾ, ਸੱਚ ਤੋਂ ਉਪਰ ਕੋਈ ਧਰਮ ਨਹੀਂ। ਧਰਮ ਪ੍ਰੇਮੀ ਭੈਣਾਂ ਭਰਾਵਾਂ ਨੂੰ ਜਾਗਰੂਕ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਵਨ ਨੂੰ ਭੋਜਨਸ਼ਾਲਾ ਨਹੀਂ ਬਣਾਉਣਾ ਚਾਹੀਦਾ। ਧਰਮ ਸਥਾਨ ਦਾ ਮਤਲਬ ਹੈ ਜਿੱਥੇ ਸਾਧਨਾ ਦਾ ਪ੍ਰੋਗਰਾਮ ਬਣੇ। ਉਨ੍ਹਾਂ ਅੱਗੇ ਕਿਹਾ ਕਿ ਸਤਿਸੰਗ, ਸਾਧਨਾ ਕਰਨ ਨਾਲ ਮਨ ਦੀ ਸ਼ੁੱਧੀ ਹੁੰਦੀ ਹੈ। ਮੁਨੀ ਜੀ ਨੇ ਕਿਹਾ ਕਿ ਧਰਮ ਸਿਰਫ਼ ਧਰਮ ਸਥਾਨ ਵਿਚ ਹੀ ਨਹੀਂ ਬਲਕਿ ਸਭ ਸਥਾਨਾਂ ਤੇ ਹੁੰਦਾ ਹੈ। ਸਤਿਸੰਗ ਵਿਚ ਸਮਾਂ ਬੀਤਣ ਨਾਲ ਜੀਵਨ ਦਾ ਕਲਿਆਣ ਹੁੰਦਾ ਹੈ ਪਰ ਜੇਕਰ ਜੀਵਨ ਵਿਸ਼ੇ ਵਿਕਾਰਾਂ ਵਿਚ ਬੀਤਦਾ ਹੈ, ਪੈਸੇ ਮੌਜ ਮਸਤੀ ਵਿਚ ਜਾਂਦਾ ਹੈ ਅਤੇ ਸਮਾਂ ਕੁਸੰਗਤ ਵਿਚ ਬੀਤਦਾ ਹੈ ਤਾਂ ਜੀਵਨ ਵਿਅਰਥ ਹੈ। ਇਸ ਲਈ ਜਵਾਨੀ, ਧਨ ਅਤੇ ਸਮੇਂ ਦਾ ਸਦਉਪਯੋਗ ਕਰਕੇ ਜੀਵਨ ਨੂੰ ਸਫਲ ਬਣਾਇਆ ਜਾ ਸਕਦਾ ਹੈ। ਜਿਸ ਤਰ੍ਹਾਂ ਵਾਸ਼ਿੰਗ ਮਸ਼ੀਨ ਵਿਚ ਕੱਪੜੇ ਸਾਫ ਹੁੰਦੇ ਹਨ ਉਸੇ ਤਰ੍ਹਾਂ ਸਤਿਸੰਗ ਨਾਲ ਜੀਵਨ ਪਵਿੱਤਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਦੁੱਖ ਤੋਂ ਮੁਕਤੀ ਚਾਹੁੰਦੇ ਹੋ ਤਾਂ ਧਰਮ ਦੀ ਸ਼ਰਨ ਵਿਚ ਆਉੁਣਾ ਹੋਵੇਗਾ। ਧਰਮ ਆਤਮਾ ਦੀ ਚੀਜ਼ ਹੈ ਜਦੋਂ ਤੱਕ ਹਿਰਦੇ ਵਿਚ ਧਰਮ ਨਹੀਂ ਆਵੇਗਾ, ਕਲਿਆਣ ਨਹੀਂ ਹੋਵੇਗਾ। ਦਾਨ ਕਰਨ ਦੇ ਪਿੱਛੇ ਕੋਈ ਕਾਮਨਾ ਨਾ ਹੋਵੇ, ਕਾਮਨਾ ਕਰਨ ਨਾਲ ਫਲ ਘੱਟ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਧਰਮ ਨੂੰ ਅਪਣਾਉੁਣ ਦੀ ਬਜਾਏ ਧਰਮ ਦਾ ਦਿਖਾਵਾ ਕੀਤਾ ਜਾ ਰਿਹਾ ਹੈ। ਧਰਮ ਪੱਗੜੀ ਦੇ ਸਮਾਨ ਅਤੇ ਧਨ ਜੁੱਤੀ ਦੇ ਸਮਾਨ ਹੈ ਪਰ ਅੱਜ ਇਨਸਾਨ ਨੇ ਉਲਟਾ ਕਰ ਰੱਖਿਆ ਹੈ ਅਤੇ ਧਨ ਨੂੰ ਸਿਰ ’ਤੇ ਚੁੱਕ ਰੱਖਿਆ ਹੈ ਅਤੇ ਧਰਮ ਨੂੰ ਬੇਕਾਰ ਸਮਝ ਬੈਠਾ ਹੈ ਪਰ ਸੱਚੇ ਮਨ ਨਾਲ ਧਰਮ ਕੀਤਾ ਜਾਵੇ ਤਾਂ ਆਤਮਾ ਦਾ ਕਲਿਆਣ ਹੋ ਜਾਂਦਾ ਹੈ।
ਮਧੁਰ ਵਕਤਾ ਰੂਪੇਸ਼ ਮੁਨੀ ਜੀ ਮਹਾਰਾਜ ਨੇ ਇੱਕ ਬਹੁਤ ਹੀ ਮਧੁਰ ਭਜਨ ਪੇਸ਼ ਕੀਤਾ, ਜਿਸ ਕਾਰਨ ਸਾਰੇ ਸਰੋਤੇ ਭਗਤੀ ਦੀ ਭਾਵਨਾ ਵਿੱਚ ਡੁੱਬ ਗਏ। ਅੰਤ ਵਿੱਚ, ਉਪਪ੍ਰਵਰਤਕ ਪਰਮ ਪੂਜਯ ਸ਼੍ਰੀ ਪੰਕਜ ਮੁਨੀ ਜੀ ਮਹਾਰਾਜ ਨੇ ਸਭਾ ਦੀ ਸਮਾਪਤੀ ਮੰਗਲ ਪਾਠ ਨਾਲ ਕੀਤੀ।
ਫੋਟੋ : ਪ੍ਰਵਚਨ ਕਰਦੇ ਵਰੁਣ ਮੁਨੀ ਜੀ।

ਹੈ ਮਨ ਦੀ ਸ਼ੁੱਧੀ : ਸ਼੍ਰੀ ਵਰੁਣ ਮੁਨੀ ਜੀ
ਬੰਗਲੌਰ , 28 ਅਗਸਤ (ਸਾਰਾ ਯਾਹਾ )-ਸ਼੍ਰੀ ਗੁਜਰਾਤੀ ਜੈਨ ਸੰਘ ਗਾਂਧੀਨਗਰ ਬੰਗਲੌਰ ਵਿੱਚ ਚਾਤੁਰਮਾਸ ਲਈ ਬਿਰਾਜਮਾਨ ਦੱਖਣ ਸੂਰਜ ਔਜਸਵੀ ਪ੍ਰਵਚਨਕਾਰ ਡਾ. ਸ਼੍ਰੀ ਵਰੁਣ ਮੁਨੀ ਜੀ ਮਹਾਰਾਜ ਨੇ ਪ੍ਰਵਚਨ ਕਰਦੇ ਕਿਹਾ ਕਿ ਧਰਮ ਸਥਾਨ ਦਾ ਭਾਵ ਹੈ ਮਨ ਵਿਚ ਹੀ ਧਰਮ ਦਾ ਨਿਵਾਸ ਹੋਵੇ। ਧਨ, ਵਿਦਿਆ, ਸੰਪਤੀ, ਰੂਪ, ਪਦਵੀ, ਇਨ੍ਹਾਂ ਸਭ ਤੋਂ ਵੱਧ ਧਰਮ ਹੈ। ਉਨ੍ਹਾਂ ਕਿਹਾ ਕਿ ਖਿਮਾ, ਸੱਚ ਤੋਂ ਉਪਰ ਕੋਈ ਧਰਮ ਨਹੀਂ। ਧਰਮ ਪ੍ਰੇਮੀ ਭੈਣਾਂ ਭਰਾਵਾਂ ਨੂੰ ਜਾਗਰੂਕ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਵਨ ਨੂੰ ਭੋਜਨਸ਼ਾਲਾ ਨਹੀਂ ਬਣਾਉਣਾ ਚਾਹੀਦਾ। ਧਰਮ ਸਥਾਨ ਦਾ ਮਤਲਬ ਹੈ ਜਿੱਥੇ ਸਾਧਨਾ ਦਾ ਪ੍ਰੋਗਰਾਮ ਬਣੇ। ਉਨ੍ਹਾਂ ਅੱਗੇ ਕਿਹਾ ਕਿ ਸਤਿਸੰਗ, ਸਾਧਨਾ ਕਰਨ ਨਾਲ ਮਨ ਦੀ ਸ਼ੁੱਧੀ ਹੁੰਦੀ ਹੈ। ਮੁਨੀ ਜੀ ਨੇ ਕਿਹਾ ਕਿ ਧਰਮ ਸਿਰਫ਼ ਧਰਮ ਸਥਾਨ ਵਿਚ ਹੀ ਨਹੀਂ ਬਲਕਿ ਸਭ ਸਥਾਨਾਂ ਤੇ ਹੁੰਦਾ ਹੈ। ਸਤਿਸੰਗ ਵਿਚ ਸਮਾਂ ਬੀਤਣ ਨਾਲ ਜੀਵਨ ਦਾ ਕਲਿਆਣ ਹੁੰਦਾ ਹੈ ਪਰ ਜੇਕਰ ਜੀਵਨ ਵਿਸ਼ੇ ਵਿਕਾਰਾਂ ਵਿਚ ਬੀਤਦਾ ਹੈ, ਪੈਸੇ ਮੌਜ ਮਸਤੀ ਵਿਚ ਜਾਂਦਾ ਹੈ ਅਤੇ ਸਮਾਂ ਕੁਸੰਗਤ ਵਿਚ ਬੀਤਦਾ ਹੈ ਤਾਂ ਜੀਵਨ ਵਿਅਰਥ ਹੈ। ਇਸ ਲਈ ਜਵਾਨੀ, ਧਨ ਅਤੇ ਸਮੇਂ ਦਾ ਸਦਉਪਯੋਗ ਕਰਕੇ ਜੀਵਨ ਨੂੰ ਸਫਲ ਬਣਾਇਆ ਜਾ ਸਕਦਾ ਹੈ। ਜਿਸ ਤਰ੍ਹਾਂ ਵਾਸ਼ਿੰਗ ਮਸ਼ੀਨ ਵਿਚ ਕੱਪੜੇ ਸਾਫ ਹੁੰਦੇ ਹਨ ਉਸੇ ਤਰ੍ਹਾਂ ਸਤਿਸੰਗ ਨਾਲ ਜੀਵਨ ਪਵਿੱਤਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਦੁੱਖ ਤੋਂ ਮੁਕਤੀ ਚਾਹੁੰਦੇ ਹੋ ਤਾਂ ਧਰਮ ਦੀ ਸ਼ਰਨ ਵਿਚ ਆਉੁਣਾ ਹੋਵੇਗਾ। ਧਰਮ ਆਤਮਾ ਦੀ ਚੀਜ਼ ਹੈ ਜਦੋਂ ਤੱਕ ਹਿਰਦੇ ਵਿਚ ਧਰਮ ਨਹੀਂ ਆਵੇਗਾ, ਕਲਿਆਣ ਨਹੀਂ ਹੋਵੇਗਾ। ਦਾਨ ਕਰਨ ਦੇ ਪਿੱਛੇ ਕੋਈ ਕਾਮਨਾ ਨਾ ਹੋਵੇ, ਕਾਮਨਾ ਕਰਨ ਨਾਲ ਫਲ ਘੱਟ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਧਰਮ ਨੂੰ ਅਪਣਾਉੁਣ ਦੀ ਬਜਾਏ ਧਰਮ ਦਾ ਦਿਖਾਵਾ ਕੀਤਾ ਜਾ ਰਿਹਾ ਹੈ। ਧਰਮ ਪੱਗੜੀ ਦੇ ਸਮਾਨ ਅਤੇ ਧਨ ਜੁੱਤੀ ਦੇ ਸਮਾਨ ਹੈ ਪਰ ਅੱਜ ਇਨਸਾਨ ਨੇ ਉਲਟਾ ਕਰ ਰੱਖਿਆ ਹੈ ਅਤੇ ਧਨ ਨੂੰ ਸਿਰ ’ਤੇ ਚੁੱਕ ਰੱਖਿਆ ਹੈ ਅਤੇ ਧਰਮ ਨੂੰ ਬੇਕਾਰ ਸਮਝ ਬੈਠਾ ਹੈ ਪਰ ਸੱਚੇ ਮਨ ਨਾਲ ਧਰਮ ਕੀਤਾ ਜਾਵੇ ਤਾਂ ਆਤਮਾ ਦਾ ਕਲਿਆਣ ਹੋ ਜਾਂਦਾ ਹੈ।
ਮਧੁਰ ਵਕਤਾ ਰੂਪੇਸ਼ ਮੁਨੀ ਜੀ ਮਹਾਰਾਜ ਨੇ ਇੱਕ ਬਹੁਤ ਹੀ ਮਧੁਰ ਭਜਨ ਪੇਸ਼ ਕੀਤਾ, ਜਿਸ ਕਾਰਨ ਸਾਰੇ ਸਰੋਤੇ ਭਗਤੀ ਦੀ ਭਾਵਨਾ ਵਿੱਚ ਡੁੱਬ ਗਏ। ਅੰਤ ਵਿੱਚ, ਉਪਪ੍ਰਵਰਤਕ ਪਰਮ ਪੂਜਯ ਸ਼੍ਰੀ ਪੰਕਜ ਮੁਨੀ ਜੀ ਮਹਾਰਾਜ ਨੇ ਸਭਾ ਦੀ ਸਮਾਪਤੀ ਮੰਗਲ ਪਾਠ ਨਾਲ ਕੀਤੀ।
ਫੋਟੋ : ਪ੍ਰਵਚਨ ਕਰਦੇ ਵਰੁਣ ਮੁਨੀ ਜੀ।

LEAVE A REPLY

Please enter your comment!
Please enter your name here