*ਉਂਝ ਤਾਂ ਭਗਵੰਤ ਮਾਨ ਸਰਕਾਰ ਨੌਜੁਆਨਾਂ ਨੂੰ ਰੋਜ਼ਗਾਰ ਪ੍ਰਦਾਨ ਕਰਨ ਅਤੇ ਵੱਡਾ ਬਦਲਾਅ ਲਿਆਉਣ ਦਾ ਦਮਗਜ਼ੇ ਮਾਰਦੀ ਨਹੀਂ ਥੱਕਦੀ-ਹਰਵਿੰਦਰ ਭਾਰਦਵਾਜ*

0
121

ਮਾਨਸਾ, 28 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ) : ਉਂਝ ਤਾਂ ਭਗਵੰਤ ਮਾਨ ਸਰਕਾਰ ਨੌਜੁਆਨਾਂ ਨੂੰ ਰੋਜ਼ਗਾਰ ਪ੍ਰਦਾਨ ਕਰਨ ਅਤੇ ਵੱਡਾ ਬਦਲਾਅ ਲਿਆਉਣ ਦਾ ਦਮਗਜ਼ੇ ਮਾਰਦੀ ਨਹੀਂ ਥੱਕਦੀ ਪਰ ਅਜੇ ਵੀ ਕੱਚੇ ਕਰਮਚਾਰੀ ਸਰਕਾਰ ਦੇ ਕਈ ਵਿਭਾਗਾਂ ਵਿਚ ਪਿੱਛਲੇ ਲੰਮੇ ਸਮੇਂ ਤੋਂ ਨਿਗੁਣੀਆਂ ਤਨਖਾਹਾਂ ‘ਤੇ ਕੰਮ ਕਰਨ ਲਈ ਮਜਬੂਰ ਹਨ। ਮੁਲਾਜ਼ਮ ਆਗੂ ਅਤੇ ਕਾਂਗਰਸੀ ਵਰਕਰ ਸ੍ਰੀ ਹਰਵਿੰਦਰ ਭਾਰਦਵਾਜ ਨੇ ਪੰਜਾਬ ਦੀਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਂਵਾਂ (ਆਈ ਟੀ ਆਈਜ਼) ਵਿਚ ਪਿੱਛਲੇ 15-16 ਸਾਲਾਂ ਤੋਂ ਨਿਗੁਣੀਆਂ ਤਨਖਾਹਾਂ ‘ਤੇ ਵੱਖ-ਵੱਖ ਸਕੀਮਾਂ ਅਧੀਨ ਲੱਗਭੱਗ 650 ਕੱਚੇ ਇੰਸਟਰਕਟਰਜ਼ ਦੀ ਆਵਾਜ਼ ਨੂੰ ਬੁਲੰਦ ਕਰਦਿਆਂ ਦੱਸਿਆ ਕਿ ਇੰਨਾਂ ਇੰਸਟਰਕਟਰਜ਼ ਦੇ ਪੜਾਏ ਹੋਏ ਸਿਖਿਆਰਥੀ ਅੱਜ ਜੀਵਨ ਦੀਆਂ ਸਿਖਰਾਂ ‘ਤੇ ਹਨ ਅਤੇ ਇੰਨਾਂ ਵਿੱਚੋਂ ਕਈ ਪੰਜਾਹ ਹਜ਼ਾਰ ਤੋਂ ਲੈ ਕੇ ਦੋ ਲੱਖ ਰੁਪਏ ਮਹੀਨਾਂ ਤੱਕ ਅਸਾਨੀ ਨਾਲ ਕਮਾਂ ਲੈਂਦੇ ਹਨ। ਪਰ ਇਹ ਇੰਸਟਰਕਟਰਜ਼ ਅੱਜ ਵੀ ਭਗਵੰਤ ਮਾਨ ਸਰਕਾਰ ਤਕਨੀਕੀ ਸਿਖਿਆ ਮੰਤਰੀ ਅਤੇ ਤਕਨੀਕੀ ਸਿਖਿਆ ਵਿਭਾਗ ਦੀ ਬੇਰੁਖੀ ਕਾਰਨ ਸਿਰਫ ਪੰਦਰਾਂ ਹਜ਼ਾਰ ਰੁਪਏ ਮਹੀਨਾਂ ਤਨਖਾਹ ‘ਤੇ ਕੰਮ ਕਰ ਰਹੇ ਹਨ । ਸ੍ਰੀ ਭਾਰਦਵਾਜ ਨੇ ਦੱਸਿਆ ਕਿ ਜਿੱਥੇ ਇਹ ਇੰਸਟਰਕਟਰਜ਼ ਆਪਣੀ ਜਵਾਨੀ ਦੇ 15-15 ਸਾਲ ਵਿਭਾਗ ਨੂੰ ਦੇ ਚੁੱਕੇ ਹਨ, ਉੱਥੇ ਇਨਾਂ ਨੂੰ ਅੱਜ ਦੀ ਮਹਿੰਗਾਈ ਦੇ ਦੌਰ ਵਿੱਚ ਸਿਰਫ ਪੰਦਰਾਂ ਹਜਾਰ ਰੁਪਏ ਮਹੀਨੇ ਵਰਗੀ ਮਾਮੂਲੀ ਜਿਹੀ ਤਨਖਾਹ ਤੋਂ ਬਿਨਾਂ ਹੋਰ ਕੋਈ ਵੀ ਸਕਰਾਰੀ ਸਹੂਲਤ ਸਰਕਾਰ ਵੱਲੋਂ ਨਹੀਂ ਦਿੱਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਕੱਚੇ ਇੰਸਟਰਕਟਰਜ਼ ਦੀਆਂ ਯੂਨੀਅਨਜ਼ ਵੱਲੋਂ ਅਨੇਕਾਂ ਵਾਰ ਆਪਣੀਆਂ ਜਾਇਜ਼ ਮੰਗਾਂ ਜਿਵੇਂ : ਤਨਖਾਹ ਵਿਚ ਵਾਧਾ (ਜਾਂ ਇਕੁਅਲ ਵਰਕ, ਇਕੁਅਲ ਪੇਅ), ਮੈਡੀਕਲ ਸਹਾਇਤਾ, ਪ੍ਰਸੂਤਾ ਛੁੱਟੀ, ਵਿਭਾਗ ਅਧੀਨ ਕਰਦੇ ਹੋਏ ਰੈਗੂਲਰ ਕਰਨਾ (ਜਾਬ ਸਿਕਿਊਰਿਟੀ) ਆਦਿ ਸਬੰਧੀ ਵਿਭਾਗ ਦੇ ਉੱਚ ਅਧੀਕਾਰੀਆਂ, ਤਕਨੀਕੀ ਸਿਖਿਆ ਮੰਤਰੀ, ਵਿੱਤ ਮੰਤਰੀ ਨਾਲ ਮੀਟਿੰਗਾਂ ਕੀਤੀਆਂ ਗਈਆਂ । ਪਰ ਇਨਾਂ ਨੂੰ ਅਜੇ ਤੱਕ ਲਾਰਿਆਂ ਤੋਂ ਸਿਵਾ ਕੁੱਝ ਵੀ ਨਹੀਂ ਪ੍ਰਾਪਤ ਹੋਇਆ ਹੈ।
ਸ੍ਰੀ ਭਾਰਦਵਾਜ ਨੇ ਗੱਲ-ਬਾਤ ਕਰਦਿਆਂ ਕਿਹਾ ਕਿ ਮੈਂ ਪੰਜਾਬ ਸਰਕਾਰ ਤੋਂ ਪੁਰਜੋਰ ਮੰਗ ਕਰਦਾ ਹਾਂ ਕਿ ਜਲਦ ਤੋਂ ਜਲਦ ਸਰਕਾਰ ਇੰਨਾਂ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਮੰਨਦੇ ਹੋਏ ਨੋਟੀਫਿਕੇਸ਼ਨ ਜਾਰੀ ਕਰੇ ਤਾਂ ਜ਼ੋ ਅੱਜ ਇੰਨੀ ਮਹਿੰਗਾਈ ਦੇ ਦੌਰ ਵਿੱਚ ਇਹ ਕਰਮਚਾਰੀ ਵੀ ਸੁੱਖ ਦਾ ਸਾਂਹ ਲੈ ਸਕਣ ਅਤੇ ਆਪਣੇ ਪਰਿਵਾਰ, ਸਮਾਜ ਅਤੇ ਤਕਨੀਕੀ ਸਿਖਿਆ ਸੰਸਥਾਵਾਂ ਵਿਚ ਟ੍ਰੇਨਿੰਗ ਲੈ ਰਹੇ ਸਿਖਿਆਰਥੀਆਂ ਦੀ ਦਿਲੋਂ ਸੇਵਾ ਕਰਦੇ ਹੋਏ ਆਪਣਾ ਜੀਵਨ ਬਤੀਤ ਕਰ ਸਕਣ।
ਉਨ੍ਹਾਂ ਕਿਹਾ ਕਿ ਸਰਕਾਰੀ ਖਜ਼ਾਨੇ ਵਿੱਚੋਂ ਅਪਣੀ ਵਾਹ-ਵਾਹੀ ਲਈ ਇਸ਼ਤਿਹਾਰ ਬਾਜੀ ਵਿੱਚ ਕਰੋੜਾਂ ਰੁਪਏ ਪਾਣੀ ਵਾਂਗ ਵਹਾਅ ਦੇਣ ਵਾਲੀ ਭਗਵੰਤ ਮਾਨ ਸਰਕਾਰ ਜੇਕਰ ਇਸੇ ਤਰ੍ਹਾਂ ਆਮ ਘਰਾਂ ਦੇ ਮੁੰਡੇ-ਕੁੜੀਆਂ ਤੋਂ ਮੂੰਹ ਮੋੜ ਕੇ ਬੈਠੀ ਰਹੀ ਤਾਂ ਇਸ ਸਰਕਾਰ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਮੂੰਹ ਦੀ ਖਾਣੀ ਪਵੇਗੀ।

LEAVE A REPLY

Please enter your comment!
Please enter your name here