*ਸਤਿਸੰਗ ਦੀ ਕਥਾ ਹਿਰਦੇ ਨੂੰ ਪਵਿੱਤਰ ਅਤੇ ਪਾਵਨ ਕਰਨ ਦਾ ਆਸਾਨ ਰਸਤਾ – ਸਵਾਮੀ ਭੁਵਨੇਸ਼ਵਰੀ ਦੇਵੀ*

0
123

ਮਾਨਸਾ 12 ਮਾਰਚ  (ਸਾਰਾ ਯਹਾਂ/ਮੁੱਖ ਸੰਪਾਦਕ) :  ਸਤਿਸੰਗ ਦੀ ਕਥਾ ਵਿਅਕਤੀ ਦੇ ਮਨ ਨੂੰ ਪਵਿੱਤਰ ਅਤੇ ਪਾਵਨ ਕਰਨ ਦਾ ਆਸਾਨ ਰਸਤਾ ਹੈ ਅਤੇ ਸਤਿਸੰਗ ਨਾਲ ਜੁੜਨਾ ਜੀਵਨ ਨੂੰ ਸਫਲ ਬਣਾਉਂਦਾ ਹੈ। ਇਹ ਅਨਮੋਲ ਵਚਨ ਸਵਾਮੀ ਭੁਵਨੇਸ਼ਵਰੀ ਦੇਵੀ ਜੀ ਮਹਾਰਾਜ ਜੀ ਨੇ ਪੁਰਾਣੀ ਅਨਾਜ ਮੰਡੀ ਮਾਨਸਾ ਵਿਖੇ ਸਤਿਗੁਰੂ ਸੇਵਾ ਟਰੱਸਟ ਮਾਨਸਾ ਵੱਲੋਂ 11 ਤੋਂ 15 ਮਾਰਚ 2026  ਤੱਕ ਚੱਲ ਰਹੇ ਪਾਂਚ ਸ਼ਾਮ ਕਨੱਇਆ ਕੇ ਨਾਮ ਸਤਿਸੰਗ ਦੌਰਾਨ ਕਹੇ।

         ਸਤਿਸੰਗ ਦੌਰਾਨ ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਪ੍ਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ ਕਿਉਂਕਿ ਪ੍ਰਮਾਤਮਾ ਦੀ ਕਥਾ ਨਾਲ ਜਾਂ ਪ੍ਰਭੂ ਦਾ ਸੁਮਿਰਨ ਕਰਨ ਨਾਲ ਆਤਮਾ ਨੂੰ ਬਲ ਮਿਲਦਾ ਹੈ । ਉਨ੍ਹਾਂ ਕਿਹਾ ਕਿ ਇਸ ਦੁਨੀਆ ਵਿੱਚ ਮਨੁੱਖ ਨੂੰ ਸਭ ਕੁਝ ਮਿਲ ਸਕਦਾ ਹੈ, ਪਰ ਜੇ ਉਸਦੇ ਮਨ ਵਿੱਚ ਪ੍ਰਭੂ ਦਾ ਨਾਮ ਨਹੀਂ, ਤਾਂ ਜੀਵਨ ਅਧੂਰਾ ਰਹਿੰਦਾ ਹੈ।ਸੁਆਮੀ ਜੀ ਨੇ ਕਿਹਾ ਕਿ ਮਨੁੱਖ ਦਾ ਜੀਵਨ ਸਿਰਫ ਖਾਣ-ਪੀਣ ਅਤੇ ਧਨ ਇਕੱਠਾ ਕਰਨ ਲਈ ਨਹੀਂ, ਸਗੋਂ ਚੰਗੇ ਕਰਮ ਕਰਨ ਅਤੇ ਸੱਚ ਦੇ ਰਾਹ ਤੇ ਤੁਰਨ ਲਈ ਹੈ।

     ਪ੍ਰਧਾਨ ਸ਼੍ਰੀ ਪ੍ਰਵੀਨ ਟੋਨੀ ਸ਼ਰਮਾ ਨੇ ਦੱਸਿਆ ਕਿ ਅੱਜ ਦੇ ਸਤਿਸੰਗ ਵਿੱਚ ਝੰਡਾ ਪੂਜਨ ਦੀ ਰਸਮ ਕਰਨ ਦਾ ਸੁਭਾਗ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਸ਼੍ਰੀ ਪ੍ਰੇਮ ਅਰੋੜਾ ਨੂੰ ਮਿਲਿਆ ਅਤੇ ਇਸ ਉਪਰੰਤ ਉਨ੍ਹਾਂ ਸੁਆਮੀ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਜੋਤੀ ਪ੍ਰਚੰਡ ਦੀ ਰਸਮ ਸ਼੍ਰੀ ਧਰਮ ਪਾਲ ਅਤੇ ਰਾਜ ਕੁਮਾਰ ਰਾਜੂ ਵੱਲੋਂ ਨਿਭਾਈ ਗਈ। ਇਸੇ ਤਰ੍ਹਾਂ ਸੁਆਮੀ ਜੀ ਨੂੰ ਦੁਸ਼ਾਲਾ ਭੇਟ ਕਰਨ ਦਾ ਸਨਮਾਨ ਸ਼੍ਰੀ ਪਵਨ ਬਾਂਸਲ, ਡਾ. ਸੁਨੀਲ ਬਾਂਸਲ ਅਤੇ ਡਾ. ਸ਼ੈੰਕੀ ਬਾਂਸਲ ਨੂੰ ਮਿਲਿਆ। 

      ਮੰਚ ਸੰਚਾਲਨ ਦੀ ਭੁਮਿਕਾ ਟਰੱਸਟ ਦੇ ਕੌਮੀ ਸਕੱਤਰ ਸ਼੍ਰੀ ਆਨੰਦ ਪ੍ਰਕਾਸ਼ ਗੁਪਤਾ ਵੱਲੋਂ ਬਾਖੂਬੀ ਨਿਭਾਈ ਗਈ।

LEAVE A REPLY

Please enter your comment!
Please enter your name here