ਸਕੂਲੀ ਵਿਦਿਆਰਥੀਆਂ ਨੇ ਵੱਖ ਵੱਖ ਵੰਨਗੀਆਂ ਰਾਹੀਂ ਦਿੱਤਾ ਸਮਾਜਿਕ ਬੁਰਾਈਆਂ ਖਿਲਾਫ਼ ਹੋਕਾ

0
9

ਸਰਦੂਲਗੜ੍ਹ,੨੯ ਜਨਵਰੀ ( ਬਪਸ ):ਬਾਬਾ ਫਰੀਦ ਪਬਲਿਕ ਹਾਈ ਸਕੂਲ਼ ਝੁਨੀਰ ਵਿਖੇ ੧੯ਵਾਂ  ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਤੌਰ ਤੇ ਡਾ: ਬਲਜਿੰਦਰ ਸਿੰਘ ਸੇਖੋਂ ਪਹੁੰਚੇ। ਇਸ ਮੌਕੇ ਵਿਦਿਆਰਥੀਆਂ ਵੱਲੋ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਬੇਟੀ ਬਚਾਉ ਬੇਟੀ ਪੜ੍ਹਾਉ ਨਾਲ ਸੰਬੰਧਿਤ ਪੇਸ਼ਕਾਰੀ, ਭੰਗੜਾ, ਡਾਂਸ ਮਲਵਈ ਗਿੱਧਾ, ਪੰਜਾਬ ਦੀ ਅਜੋਕੀ ਸਥਿਤੀ ਤੇ ਕ੍ਰੋਰੀਓਗ੍ਰਾਫੀ ਅਤੇ ਗੀਤ ਆਦਿ ਬੱਚਿਆਂ ਵੱਲੋਂ ਪੇਸ਼ ਕੀਤੇ ਗਏ। ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ ਜਤਿੰਦਰ ਸਿੰਘ ਸੋਢੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਪ੍ਰਧਾਨਗੀ ਮੰਡਲ ਵਿੱਚ ਪਹੁੰਚੇ ਬਲਜੀਤ ਪਾਲ ਸਿੰਘ ਜੀ (ਉੱਘੇ ਸ਼ਾਇਰ) ਨੇ ਇਸ ਮੌਕੇ ਖੇਡਾਂ ਦੇ ਖੇਤਰ ਵਿੱਚ ਪੁਜੀਸ਼ਨਾਂ ਪ੍ਰਾਪਤ ਕਰਨ ਵਾਲਿਆਂ ਬੱਚਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰਿੰਸੀਪਲ ਸਰਬਜੀਤ ਸਿੰਘ ਸਿੱਧੂ ਨੇ ਬੱਚਿਆਂ ਦੀਆਂ ਸਾਲਾਨਾ ਗਤੀਵਿਧੀਆਂ ਉੱਪਰ ਚਾਨਣਾ ਪਾਉਂਦਿਆਂ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਇਸ ਲਈ ਬੱਚਿਆਂ ਦਾ ਉੱਚ ਸਿੱਖਿਅਤ ਹੋਣਾ ਬਹੁਤ ਜਰੂਰੀ ਹੈ।ਉਹਨਾਂ ਨੇ ਦੱਸਿਆ ਕਿ ਇਸ ਸਕੂਲ ਦੇ ਪਹਿਲਾਂ ਪੜ੍ਹ ਚੁੱਕੇ ਵਿਦਿਆਰਥੀਆਂ ਲਵਪ੍ਰੀਤ ਸਿੰਘ ਡੀ.ਐਸ.ਪੀ (ਪੀ.ਪੀ.ਐਸ) ਅਤੇ ਸਾਹਿਲ ਕੁਮਾਰ (ਆਰਕੀਟੈਕਟ ਚੰਡੀਗੜ੍ਹ) ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ। ਅਖੀਰ ਵਿੱਚ ਖੇਡਾਂ ਅਤੇ ਪੜ੍ਹਾਈ ਵਿੱਚ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਕ ਦੀ ਭੂਮਿਕਾ ਮੈਡਮ ਜਸਵੀਰ ਕੌਰ, ਮੈਡਮ ਸੋਮਾ ਰਾਣੀ ਅਤੇ ਮੈਡਮ ਮਨਪ੍ਰੀਤ ਕੌਰ ਵੱਲੋਂ ਨਿਭਾਈ ਗਈ।ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਦੇ ਤੌਰ ਤੇ ਜਗਸੀਰ ਸਿੰਘ ਬਰਾੜ, ਅਵਤਾਰ ਸਿੰਘ ਖਹਿਰਾ, ਡਾ: ਪਰਮਜੀਤ ਕੌਰ ਖਹਿਰਾ, ਪ੍ਰਿੰਸੀਪਲ ਹਰਿੰਦਰ ਸਿੰਘ ਭੁੱਲਰ ਅਤੇ ਮੈਡਮ ਸੰਦੀਪ ਕੌਰ ਆਦਿ ਹਾਜਰ ਸਨ। ਇਸ ਮੌਕੇ ਗੁਰਦੇਵ ਕੌਰ,ਮੈਡਮ ਗੁਰਸ਼ਰਨ ਕੌਰ, ਕੋਆਰਡੀਨੇਟਰ ਮੈਡਮ ਸੁਖਜੀਤ ਕੌਰ, ਰਾਜਵੀਰ ਕੌਰ,ਜਤਿੰਦਰ ਕੌਰ, ਜਸਵਿੰਦਰ ਸਿੰਘ, ਪਰਗਟ ਸਿੰਘ, ਸੰਗਮ ਕੁਮਾਰ ਆਦਿ ਸਟਾਫ ਮੈਂਬਰ ਹਾਜਰ

LEAVE A REPLY

Please enter your comment!
Please enter your name here