ਸਕੂਲੀ ਬੱਸ ਨੂੰ ਨਿੱਜੀ ਬੱਸ ਨੇ ਮਾਰੀ ਟੱਕਰ, ਅੱਧੀ ਦਰਜਨ ਦੇ ਕਰੀਬ ਬੱਚੇ ਜ਼ਖਮੀ

0
46

ਹੁਸ਼ਿਆਰਪੁਰ (ਸਾਰਾ ਯਹਾ )— ਚੰਡੀਗੜ੍ਹ ਰੋਡ ‘ਤੇ ਚਗਰਾਂ ਪਿੰਡ ਨੇੜੇ ਰਿਆਤ-ਬਾਹਰਾ ਇੰਟਰਨੈਸ਼ਨਲ ਸਕੂਲ ਬੱਸ ਦੀ ਰਾਜਧਾਨੀ ਕੰਪਨੀ ਦੀ ਬੱਸ ਨਾਲ ਭਿਆਨਕ ਟੱਕਰ ਹੋ ਜਾਣ ਕਰਕੇ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ‘ਚ ਅੱਧੀ ਦਰਜਨ ਦੇ ਕਰੀਬ ਬੱਚੇ ਜ਼ਖਮੀ ਹੋਏ। ਜ਼ਖਮੀ ਬੱਚਿਆਂ ‘ਚ ਚੌਥੀ ਜਮਾਤ ‘ਚ ਪੜ੍ਹਨ ਵਾਲੇ ਦਕਸ਼ ਸ਼ਰਮਾ ਪੁੱਤਰ ਅਮਨ ਸ਼ਰਮਾ ਵਾਸੀ ਮੁਹੱਲਾ ਇਸਲਾਮਾਬਾਦ ਦੀਆਂ ਦੋਵੇਂ ਲੱਤਾਂ ‘ਚ ਜਿੱਥੇ ਫਰੈਕਚਰ ਆਇਆ ਹੈ, ਉਥੇ ਹੀ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਦਸੇ ਤੋਂ ਬਾਅਦ ਰਾਜਧਾਨੀ ਕੰਪਨੀ ਦੀ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਸਕੂਲ ਪ੍ਰਬੰਧਨ ਅਤੇ ਨੇੜੇ ਦੇ ਲੋਕਾਂ ਨੇ ਜ਼ਖਮੀਆਂ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੋਂ ਦੋ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਨ੍ਹਾਂ ਨੂੰ ਹੋਰ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਜਦਕਿ ਬਾਕੀ ਬੱਚਿਆਂ ਨੂੰ ਸ਼ੁਰੂਆਤੀ ਇਲਾਜ ਦੇਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ। ਮੌਕੇ ‘ਤੇ ਪਹੁੰਚੀ ਪੁਲਸ ਨੇ ਘਟਨਾ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਜਾਂਚ ਸ਼ੁਰੂ ਕੀਤੀ।

PunjabKesari

ਬੱਚਿਆਂ ਦਾ ਰੌਲਾ ਸੁਣ ਲੋਕ ਮਦਦ ਲਈ ਦੌੜੇ 
ਜਾਣਕਾਰੀ ਮੁਤਾਬਕ ਰਿਆਤ-ਬਾਹਰਾ ਇੰਟਰਨੈਸ਼ਨਲ ਸਕੂਲ ਦੀ ਬੱਸ ਦੁਪਹਿਰ ਦੇ ਸਮੇਂ ਵੱਖ-ਵੱਖ ਜਮਾਤਾਂ ਦੇ ਬੱਚਿਆਂ ਨੂੰ ਘਰ ਛੱਡਣ ਲਈ ਨਿਕਲੀ ਸੀ। ਅਜੇ ਮੇਨ ਗੇਟ ਤੋਂ ਕੁਝ ਹੀ ਦੂਰੀ ‘ਤੇ ਪਹੁੰਚੀ ਹੀ ਸੀ ਕਿ ਹੁਸ਼ਿਆਰਪੁਰ ਵੱਲੋਂ ਤੇਜ਼ ਰਫਤਾਰ ਨਾਲ ਆ ਰਹੀ ਨਿੱਜੀ ਬੱਸ ਨੂੰ ਸਕੂਲੀ ਬੱਸ ਨੂੰ ਪਿੱਛੇ ਤੋਂ ਜ਼ਬਰਦਸਤ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਬੱਸ ‘ਚ ਹਫੜਾ-ਦਫੜੀ ਮੱੱਚ ਗਈ ਅਤੇ ਬੱਚਿਆਂ ਦਾ ਰੌਲਾ ਸੁਣ ਕੇ ਮੌਕੇ ‘ਤੇ ਪਹੁੰਚੇ ਲੋਕਾਂ ਨੇ ਤੁਰੰਤ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ।

ਪਰਿਵਾਰ ‘ਚ ਮਚੀ ਬੈਚੇਨੀ 
ਇਕ ਪਾਸੇ ਜਿੱਥੇ ਚਗਰਾਂ ਪਿੰਡ ‘ਚ ਹਾਦਸੇ ਦੀ ਸੂਚਨਾ ਮਿਲਦੇ ਹੀ ਜ਼ਖਮੀ ਬੱਚਿਆਂ ਦੇ ਪਰਿਵਾਰਾਂ ‘ਚ ਬੈਚੇਨੀ ਫੈਲ ਗਈ, ਉਥੇ ਹੀ ਹਰ ਕੋਈ ਬੱਚਿਆਂ ਦਾ ਹਾਲ ਜਾਣਨ ਲਈ ਹਸਪਤਾਲ ਪੁੱਜਣ ਲੱਗਾ। ਬੱਚਿਆਂ ਦਾ ਹਾਲ ਜਾਣਨ ਲਈ ਚੱਬੇਵਾਲ ਹਲਕੇ ਦੇ ਵਿਧਾਇਕ ਡਾ. ਰਾਜਕੁਮਾਰ ਚੱਬੇਵਾਲ ਵੀ ਪਹੁੰਚੇ। ਹਾਦਸੇ ‘ਚ ਬੱਚੀ ਦਿਵਆਂਸ਼ੀ ਸ਼ਰਮਾ ਪੁੱਤਰੀ ਦੀਨ ਦਿਆਲ ਵਾਸੀ ਇਸਲਾਮਾਬਾਦ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਹਿਮਾਨੀ ਸ਼ਰਮਾ ਪੁੱਤਰੀ ਵਿਨੇ ਸ਼ਰਮਾ ਅਤੇ ਤਨਿਸ਼ ਪੁੱਤਰ ਬਲਰਾਮ ਵਾਸੀ ਇਸਲਾਮਾਬਾਦ ਨੂੰ ਵੀ ਸੱਟਾਂ ਲੱਗੀਆਂ ਹਨ।

ਸ਼ਿਕਾਇਤ ਦੇ ਆਧਾਰ ‘ਤੇ ਹੋਵੇਗੀ ਕਾਰਵਾਈ 
ਥਾਣਾ ਸਦਰ ਦੇ ਐੱਸ. ਐੱਚ. ਓ. ਰਾਜੇਸ਼ ਅਰੋੜਾ ਨੇ ਦੱਸਿਆ ਕਿ ਹਾਦਸਾ ਸੜਕ ‘ਤੇ ਇਕ ਬੱਕਰੀ ਨੂੰ ਬਚਾਉਣ ਦੌਰਾਨ ਵਾਪਰਿਆ। ਬੱਕਰੀ ਨੂੰ ਬਚਾਉਣ ਲਈ ਬਾਈਕ ਸਵਾਰ ਨੇ ਅਚਾਨਕ ਬ੍ਰੇਕ ਲਗਾਈ ਤਾਂ ਪਿੱਛੇ ਤੋਂ ਆ ਰਹੀ ਸਕੂਲ ਬੱਸ ਨੇ ਜਿਵੇਂ ਹੀ ਬ੍ਰੇਕ ਲਗਾਈ ਤਾਂ ਪਿੱਛੇ ਤੋਂ ਆ ਰਹੀ ਰਾਜਧਾਨੀ ਬੱਸ ਨੇ ਸਕੂਲ ਬੱਸ ਨੂੰ ਟੱਕਰ ਮਾਰ ਦਿੱਤੀ। ਸਕੂਲ ਪ੍ਰਬੰਧਨ ਵੱਲੋਂ ਲਿਖਤੀ ਸ਼ਿਕਾਇਤ ਮਿਲਣ ਤੋਂ ਬਾਅਦ ਹੀ ਪੁਲਸ ਮਾਮਲੇ ‘ਚ ਅਗਲੀ ਕਾਰਵਾਈ ਕਰੇਗੀ।


EDITED BY : SARA YAHA | | Last Updated : 6:੨੨ pm 20 September  2018

LEAVE A REPLY

Please enter your comment!
Please enter your name here