*ਸਕਾਰਪਿਓ ਅਤੇ ਆਲਟੋ ਕਾਰ ਦੀ ਸਿੱਧੀ ਟੱਕਰ, 1 ਦੀ ਮੌਤ, 1 ਜਖਮੀ*

0
215

ਬੁਢਲਾਡਾ 23 ਅਪ੍ਰੈਲ (ਸਾਰਾ ਯਹਾਂ/ਮੇਹਤਾ ਅਮਨ) ਸਥਾਨਕ ਬੁਢਲਾਡਾ ਰਤੀਆ ਰੋਡ ਤੇ ਪਿੰਡ ਕਲੀਪੁਰ ਨਜਦੀਕ ਸਕਾਰਪੀਓ ਅਤੇ ਆਲਟੋ ਕਾਰ ਵਿੱਚਕਾਰ ਸਿੱਧੀ ਟੱਕਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਆਲਟੋ ਕਾਰ ਤੇ ਸਵਾਰ ਗੁਰਵਿੰਦਰ ਸਿੰਘ ਪੁੱਤਰ ਸਾਉਣ ਸਿੰਘ (33) ਬੱਛੋਆਣਾ ਪਿੰਡ ਹਾਕਮਵਾਲਾ ਤੋਂ ਆਪਣੀ ਭੂਆ ਨੂੰ ਛੱਡ ਕੇ ਵਾਪਿਸ ਆ ਰਿਹਾ ਸੀ ਕਿ ਅਚਾਨਕ ਸਕਾਰਪਿਓ ਕਾਰ ਜੋ ਰਤੀਆ ਵੱਲ ਜਾ ਰਹੀ ਸੀ ਕਿ ਅਚਾਨਕ ਸਾਹਮਣੋ ਸਿੱਧੀ ਟੱਕਰ ਹੋ ਗਈ। ਜਿਨ੍ਹਾਂ ਨੂੰ ਰਾਹਗੀਰਾਂ ਵੱਲੋਂ ਹਸਪਤਾਲ ਲਿਆਂਦਾ ਗਿਆ ਅਤੇ ਜਿਸ ਵਿੱਚ ਆਲਟੋ ਕਾਰ ਸਵਾਰ ਗੁਰਵਿੰਦਰ ਸਿੰਘ ਬੱਛੋਆਣਾ ਨੂੰ ਮ੍ਰਿਤਕ ਕਰਾਰ ਕਰ ਦਿੱਤਾ ਗਿਆ। ਗੁਰਵਿੰਦਰ ਸਿੰਘ ਬੱਛੋਆਣਾ ਆਪਣੇ ਪਿੱਛੇ ਪਤਨੀ ਅਤੇ 2 ਪੁੱਤਰੀਆਂ ਨੂੰ ਛੱਡ ਗਿਆ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜਾਂ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। 

LEAVE A REPLY

Please enter your comment!
Please enter your name here