ਸ਼ਹਿਰ ਨੂੰ ਪੋਲੀਥਿਨ ਮੁਕਤ ਬਣਾਉਣ ਲਈ ਪ੍ਰਸ਼ਾਸ਼ਨ ਨੂੰ ਸਹਿਯੋਗ ਦਿਓ – ਐਸ ਡੀ ਐਮ ਡੇਚਲਵਾਲ

0
65

ਬੁਢਲਾਡਾ 2, ਅਕਤੂਬਰ((ਸਾਰਾ ਯਹਾ,ਅਮਨ ਮਹਿਤਾ): ਸ੍ਰੀ ਗੁੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਬੁਢਲਾਡਾ ਸ਼ਹਿਰ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਐਸ ਡੀ ਐਮ ਅਦਿੱਤਿਆ ਡੇਚਲਵਾਲ ਵੱਲੋਂ ਪੋਲੀਥੀਨ ਹਟਾਓ ਬਿਮਾਰੀ ਭਜਾਓ ਦਾ ਸਲੋਗਨ ਜਾਰੀ ਕਰਦਿਆਂ ਨਗਰ ਕੋਸਲ ਵੱਲੋਂ ਹਰ ਦੁਕਾਨ ਘਰ ਤੇ ਜਾਗਰੁਕਤਾ ਮੁਹਿੰਮ ਅਧੀਨ ਸਟੀਕਰ ਲਗਾਏ ਗਏ. ਇਸ ਮੋਕੇ ਤੇ ਬੋਲਦਿਆ ਸ੍ਰੀ ਡੇਚਲਵਾਲ ਨੇ ਕਿਹਾ ਕਿ ਪੋਲੀਥਿਨ ਹਟਾਓ ਬਿਮਾਰੀ ਭਜਾਓ ਮਨ ਵਿੱਚ ਇਹ ਸੰਕਲਪ ਧਾਰੀਏ ਅਤੇ ਸ਼ਹਿਰ ਨੂੰ ਪ੍ਰਦੂਸ਼ਿਤ ਰਹਿਤ ਕਰੀਏ. ਉਨ੍ਹਾਂ ਕਿਹਾ ਕਿ ਜੇਕਰ ਅਸੀਂ ਜੇਬ ਵਿੱਚ 250 ਗ੍ਰਾਮ ਦਾ ਮੋਬਾਇਲ ਰੱਖ ਸਕਦੇ ਹਾਂ ਤਾਂ 100 ਗ੍ਰਾਮ ਦਾ ਥੈਲਾ ਕਿਊ ਨਹੀਂ ਰੱਖ ਸਕਦੇ. ਉਨ੍ਹਾ ਦੱਸਿਆਕਿ ਪਲਾਸਟਿਕ ਦੇ ਲਿਫਾਫੇ ਡਿਸਪੋਜਲ ਅਤੇ ਥਰਮੋਕੋਲ ਤੋਂ ਬਣੇ ਸਮਾਨ ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ. ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਸ਼ੂੱਧ ਰੱਖਣ ਲਈ ਆਪਣਾ ਕੱਪੜੇ ਦਾ ਥੈਲਾ ਜ਼ਰੂਰ ਲੈ ਕੇ ਜਾਓ. ਇਸ ਮੌਕੇ ਤੇ ਸ਼ਹਿਰ ਦੀਆਂ ਦੁਕਾਨਾਂ ਤੇ ਪਾਬੰਦੀਸ਼ੁੰਦਾ ਪਲਾਸਟਿਕ ਲਿਫਾਫੇ ਵਰਤਣ ਵਾਲਿਆ ਦੀ ਚੈਕਿੰਗ ਵੀ ਕੀਤੀ ਗਈ. ਇਸ ਮੌਕੇ ਤੇ ਬੇਅੰਤ ਸਿੰਘ, ਧੀਰਜ ਕੁਮਾਰ, ਦਰਸ਼ਨ ਸਿੰਘ, ਰਾਕੇਸ਼ ਕੁਮਾਰ, ਰਾਜਦੀਪ ਕੋਰ ਆਦਿ ਹਾਜ਼ਰ ਸਨ.

LEAVE A REPLY

Please enter your comment!
Please enter your name here