ਸ਼ਮਸ਼ਾਨਘਾਟ ‘ਚ ਧਮਾਕਾ, ਸਸਕਾਰ ਕਰਨ ਆਏ ਕਈ ਲੋਕ ਜ਼ਖਮੀ

0
216

ਤਲਵੰਡੀ ਭਾਈ  : ਪਿੰਡ ਮਹੇਸ਼ਰੀ ਸੰਧੂਆਂ ‘ਚ ਸ਼ਨੀਵਾਰ ਦੁਪਹਿਰ ਬਾਅਦ ਅੰਤਿਮ ਸੰਸਕਾਰ ਕਰਨ ਵਾਲੀ ਗੈਸ ਭੱਠੀ ਵਿਚ ਖ਼ਰਾਬੀ ਆਉਣ ਕਰਕੇ ਹੋਏ ਧਮਾਕੇ ਕਾਰਨ ਤਿੰਨ ਦਰਜਨ ਦੇ ਕਰੀਬ ਵਿਅਕਤੀ ਜ਼ਖ਼ਮੀ ਹੋਏ ਗਏ। ਮਿਲੀ ਜਾਣਕਾਰੀ ਮੁਤਾਬਕ ਪਿੰਡ ਮਹੇਸਰੀ ਸੰਧੂਆਂ ਦੀ ਸ਼ਮਸਾਨ ਘਾਟ ਵਿਖੇ ਮਾਤਾ ਆਗਿਆਵੰਤੀ ਦਾ ਅੰਤਿਮ ਸੰਸਕਾਰ ਕਰਨ ਲੱਗੇ ਸਨ, ਜਦੋਂ ਉਕਤ ਸੰਸਕਾਰ ਕਰਨ ਵਾਲੀ ਗੈਸ ਭੱਠੀ ਦਾ ਬਟਨ ਨੱਪਿਆਂ ਤਾਂ ਇਕ ਜ਼ੋਰਦਾਰ ਧਮਾਕਾ ਹੋਇਆ। ਜਿਸ ਕਾਰਨ ਵੱਡੀ ਗਿਣਤੀ ਨੇੜੇ ਖੜ੍ਹੇ ਵਿਅਕਤੀਆਂ ਨੂੰ ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆ। ਜਿਨ੍ਹਾਂ ਵਿਚ ਇਕ ਬੱਚੇ ਜੈ ਪੁੱਤਰ ਸੋਨੂੰ ਅਤੇ ਤਿੰਨ ਹੋਰਾਂ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਰਕੇ ਉਨ੍ਹਾਂ ਨੂੰ ਫਰੀਦਕੋਟ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਭੇਜਿਆ ਗਿਆ।

PunjabKesari
ਇਸ ਦੌਰਾਨ ਕੁਝ ਜ਼ਖਮੀਆਂ ਨੂੰ ਮੋਗਾ ਅਤੇ ਸਥਾਨਕ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਵਿਚ ਦੇਵਰਾਜ ਦੇਬਾ ਵਾਸੀ ਤਲਵੰਡੀ ਭਾਈ, ਅਮਿਤ ਕੁਮਾਰ ਵਾਸੀ ਮੋਗਾ, ਅਮਰਜੀਤ ਕੁਮਾਰ ਮੋਗਾ, ਅੁਨਰਾਗ ਕੁਮਾਰ, ਗੋਲਡੀ, ਅਸ਼ੋਕ ਕੁਮਾਰ ਅਤੇ ਅਮਰ ਸਿੰਘ ਵਾਸੀ ਮਹੇਸਰੀ ਸੰਧੂਆਂ ਆਦਿ ਜ਼ਖ਼ਮੀ ਹੋ ਗਏ।


EDITED BY : SARA YAHA | | Last Updated : 7:18 pm 06  October 2018

LEAVE A REPLY

Please enter your comment!
Please enter your name here