ਪਰਿਵਾਰ ਦੀ ਚਿਤਾਵਨੀ ਤੋਂ ਬਾਅਦ ਸੁਖਪਾਲ ਖਹਿਰਾ ਦੇ ਡਰਾਈਵਰ ਖਿਲਾਫ ਹੋਇਆ ਪਰਚਾ ਦਰਜ

0
56

ਫਰੀਦਕੋਟ (ਸਾਰਾ ਯਹਾ): ਸੁਖਪਾਲ ਖਹਿਰਾ ਦੇ ਕਾਫਲੇ ਦੀ ਪਾਇਲਟ ਗੱਡੀ ਵਲੋਂ 6 ਸਾਲਾ ਬੱਚੇ ਨੂੰ ਕੁਚਲਣ ਕਾਰਨ ਹੋਈ ਮੌਤ ਦੇ ਮਾਮਲੇ ‘ਚ ਖਹਿਰਾ ਦੇ ਡਰਾਈਵਰ ਖਿਲਾਫ ਪਰਚਾ ਦਰਜ ਹੋ ਗਿਆ ਹੈ। ਫਰੀਦਕੋਟ ਪੁਲਸ ਵਲੋਂ ਗੱਡੀ ਦੇ ਡਰਾਈਵਰ ਖਿਲਾਫ ਧਾਰਾ 279, 337, 338, 304 ਏ ( ਆਈ. ਪੀ. ਸੀ) ਲੱਗੀਆਂ ਹਨ।

ਪਹਿਲਾਂ ਮ੍ਰਿਤਕ ਬੱਚੇ ਦੇ ਪਰਿਵਾਰ ਦਾ ਕਹਿਣਾ ਸੀ ਕਿ ਜੇਕਰ ਪੁਲਸ ਵਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਹ ਬੱਚੇ ਦੀ ਲਾਸ਼ ਨੂੰ 7 ਅਕਤੂਬਰ ਨੂੰ ਬਰਗਾੜੀ ਵਿਖੇ ਲੈ ਕੇ ਜਾਣਗੇ ਪਰ ਹੁਣ ਪਰਿਵਾਰ ਦੀ ਚਿਤਾਵਨੀ ਤੋਂ ਬਾਅਦ ਡਰਾਈਵਰ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਸੁਖਪਾਲ ਖਹਿਰਾ ਦਾ ਕਾਫਲਾ ਗੋਲੇਵਾਲਾ ਵਾਲੇ ਪਾਸਿਓਂ ਆ ਰਿਹਾ ਸੀ ਤਾਂ ਕਾਫਲੇ ‘ਚ ਸ਼ਾਮਲ ਇਕ ਪਾਇਲਟ ਗੱਡੀ ਨੇ ਫਰੀਦਕੋਟ ਦੀ ਨਾਨਕਸਰ ਬਸਤੀ ਕੋਲ ਇਕ ਬੱਚੇ ਨੂੰ ਆਪਣੀ ਲਪੇਟ ‘ਚ ਲੈ ਲਿਆ, ਜਿਸ ਕਾਰਨ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ। ਬੱਚੇ ਨੂੰ ਇਲਾਜ ਲਈ ਤੁਰੰਤ ਫਰੀਦਕੋਟ ਦੇ ਜੀ. ਜੀ. ਐੱਸ. ਮੈਡੀਕਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਦੱਸਣਯੋਗ ਹੈ ਕਿ ਗੱਡੀ ਦਾ ਡਰਾਈਵਰ ਹੀ ਬੱਚੇ ਨੂੰ ਹਸਪਤਾਲ ‘ਚ ਲੈ ਕੇ ਆਇਆ ਸੀ।


EDITED BY : SARA YAHA | | Last Updated : 7:34 pm 06  October 2018

LEAVE A REPLY

Please enter your comment!
Please enter your name here