ਵੱਖ-ਵੱਖ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰਫ਼ਤਾਰ

0
3
ਬੁਢਲਾਡਾ (ਸਾਰਾ ਯਹਾ ) : ਸਥਾਨਕ ਸ਼ਹਿਰ ਦੀ ਸੰਘਣੀ ਆਬਾਦੀ ‘ਚੋਂ ਬੀਤੀ ਰਾਤ ਆਸਥਾ ਮੈਡੀਕਲ ਦੇ ਮਾਲਕ ਵਿਵੇਕ ਕੁਮਾਰ ਅਤੇ ਉਸ ਦਾ ਪੁੱਤਰ ਦੁਕਾਨ ਬੰਦ ਕਰਕੇ ਘਰ ਨੂੰ ਜਾ ਰਹੇ ਸਨ ਕਿ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਝਪਟ ਮਾਰ ਕੇ ਲੈਪਟਾਪ ਅਤੇ ਬੈਗ ਖੋਹਣ ਦਾ ਸਮਾਚਾਰ ਮਿਲਿਆ ਹੈ। ਡੀ. ਐੱਸ. ਪੀ. ਰਛਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰਕੇ ਉਪਰੋਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਜਗਸੀਰ ਸਿੰਘ ਅਤੇ ਸੁਖਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਤੀਸਰਾ ਸਾਥੀ ਕਾਲਾ ਸਿੰਘ ਬੱਛੂਆਣਾ ਪੁਲਸ ਦੀ ਗ੍ਰਿਫਤ ਤੋਂ ਦੂਰ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਪਾਸੋਂ ਲੁੱਟੀ 5500 ਦੀ ਨਕਦੀ ਬਰਾਮਦ ਕੀਤੀ ਗਈ ਹੈ।
ਇਸੇ ਤਰ੍ਹਾਂ ਬਰੇਟਾ ਸ਼ਹਿਰ ਦੇ ਵਾਸੀ ਗੁਰਵਿੰਦਰ ਸਿੰਘ ਦੇ ਘਰ ਅਣਪਛਾਤੇ ਵਿਅਕਤੀਆਂ ਵੱਲੋਂ ਦਾਖਲ ਹੋ ਕੇ ਮੋਬਾਇਲ ਅਤੇ ਨਕਦੀ ਚੋਰੀ ਕਰਨ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਦੇ ਘਰ ਚੋਰੀ ਕਰਨ ਦੀ ਨੀਅਤ ਨਾਲ ਕੰਧਾਂ ਟੱਪ ਕੇ ਦਾਖਲ ਹੋ ਗਏ ਘਰ ਦੇ ਪਰਿਵਾਰਕ ਮੈਂਬਰਾਂ ਦੀ ਜਾਗ ਖੁੱਲਣ ਤੇ ਮੁਲਜ਼ਮ ਮੌਕੇ ਤੇ ਫਰਾਰ ਹੋ ਗਏ ਅਤੇ ਘਰ ‘ਚੋਂ ਤਿੰਨ ਮੋਬਾਇਲ ਅਤੇ 12 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ ਪੁਲਸ ਨੇ ਤਫਤੀਸ਼ ਦੌਰਾਨ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰਦਿਆਂ ਕਾਕਾ ਸਿੰਘ, ਹਰਪ੍ਰੀਤ ਸਿੰਘ, ਕੁਲਵਿੰਦਰ ਸਿੰਘ ਅਤੇ ਕ੍ਰਿਸ਼ਨ ਕੁਮਾਰ, ਜੋ ਮਾਨਸਾ ਦੇ ਰਹਿਣ ਵਾਲੇ ਹਨ, ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਪਾਸੋਂ ਵੱਖ ਵੱਖ ਕੰਪਨੀਆਂ ਦੇ 9 ਮੋਬਾਇਲ ਅਤੇ ਤਿੰੰਨ ਟੈਬ ਬਰਾਮਦ ਕੀਤੇ ਹਨ। ਇਸ ਮੌਕੇ ਐੱਸ.ਐੱਚ.ਓ. ਬਲਵਿੰਦਰ ਸਿੰਘ ਰੌਮਾਣਾ, ਐੱਸ. ਐੱਚ. ਓ. ਅਮਨਪਾਲ ਸਿੰਘ ਵਿਰਕ, ਰੀਡਰ ਜਸਕਰਨ ਸਿੰਘ ਆਦਿ ਹਾਜ਼ਰ ਸਨ।


FIRST PUBLISHED BY : SARA YAHA

LEAVE A REPLY

Please enter your comment!
Please enter your name here