ਸਕੂਲੀ ਵਿਦਿਆਰਥੀਆਂ ਨੂੰ ਦਿੱਤੀ ਸਾਂਝ ਕੇਂਦਰ ਅਤੇ ਥਾਣਿਆਂ ਦੇ ਕੰਮਾਂ ਦੀ ਜਾਣਕਾਰੀ

0
3

ਮਾਨਸਾ, 11 ਮਈ ( ਹੀਰਾ ਸਿੰਘ ਮਿੱਤਲ) : ਸਾਂਝ ਕੇਂਦਰ ਅਤੇ ਥਾਣਿਆਂ ਦੇ ਕੰਮਾਂ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸਾਂਝ ਕੇਂਦਰ ਮਾਨਸਾ ਅਤੇ ਥਾਣਾ ਸਿਟੀ-2 ਮਾਨਸਾ ਦਾ ਦੌਰਾ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਚਾਰਜ ਸਾਂਝ ਕੇਂਦਰ ਮਾਨਸਾ ਸ਼੍ਰੀ ਸੁਖ਼ਦਰਸ਼ਨ ਸਿੰਘ ਨੇ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਨੂੰ ਸਾਂਝ ਕੇਂਦਰ ਦੇ ਕੰਮਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਸਾਂਝ ਕੇਂਦਰਾਂ ਦਾ ਮੰਤਵ ਲੋਕਾਂ ਅਤੇ ਪੁਲਿਸ ਵਿਭਾਗ ਨਾਲ ਸਾਂਝ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਨਿਸ਼ਚਿਤ ਸਮੇਂ ਅੰਦਰ ਸਰਕਾਰੀ ਸੇਵਾਵਾਂ ਪ੍ਰਦਾਨ ਕਰਵਾਉਣਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਸਾਂਝ ਕੇਂਦਰ ਵਿੱਚ ਪੁਲਿਸ ਮੁਲਾਜ਼ਮਾਂ ਦਾ ਡਰੈਸ ਕੋਡ ਵੀ ਹੋਰ ਪੁਲਿਸ ਨਾਲੋਂ ਵੱਖਰਾ ਹੈ।
ਇਸ ਤੋਂ ਪਹਿਲਾਂ ਸਕੂਲੀ ਵਿਦਿਆਰਥੀਆਂ ਨੂੰ ਥਾਣਾ ਸਿਟੀ-2 ਦਾ ਵੀ ਦੌਰਾ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੂੰ ਦੱਸਿਆ ਕਿ ਥਾਣਾ ਇੰਚਾਰਜ ਕਿਸ ਤਰੀਕੇ ਨਾਲ ਕੰਮ ਕਰਦਾ ਹੈ, ਮੁੱਖ ਗੇਟ ‘ਤੇ ਸੰਤਰੀ ਨੂੰ ਕਿਉ ਖੜ੍ਹਾਇਆ ਜਾਂਦਾ ਹੈ, ਥਾਣਿਆਂ ਵਿੱਚ ਮੁਨਸ਼ੀ ਕਿਸ ਤਰ੍ਹਾਂ ਕੰਮ ਕਰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕੈਦੀਆਂ ਨੂੰ ਹਵਾਲਾਤ ਵਿੱਚ ਰੱਖਣ ਸਬੰਧੀ ਵੀ ਜਾਣਕਾਰੀ ਦਿੱਤੀ ਗਈ।


LEAVE A REPLY

Please enter your comment!
Please enter your name here