

ਵਾਸ਼ਿੰਗਟਨ(ਸਾਰਾ ਯਹਾ)— ਸ਼ੁੱਕਰਵਾਰ ਨੂੰ ਕੈਲੀਫੋਰਨੀਆ ਦੇ ਪਾਮਡੇਲ ਹਾਈ ਸਕੂਲ ‘ਚ ਗੋਲੀਬਾਰੀ ਕਰਨ ਦੀ ਘਟਨਾ ਸਾਹਮਣੇ ਆਈ ਹੈ। ਇਸ ‘ਚ ਇਕ ਵਿਦਿਆਰਥੀ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਇਹ ਘਟਨਾ ਸਥਾਨਕ ਸਮੇਂ ਮੁਤਾਬਕ ਦੁਪਹਿਰ 1 ਵਜੇ ਵਾਪਰੀ।
ਸ਼ੈਰਿਫ ਦੇ ਦਫਤਰ ਤੋਂ ਇਕ ਨਿਊਜ਼ ਚੈਨਲ ਨੇ ਦੱਸਿਆ ਕਿ ਕੈਲੀਫੋਰਨੀਆ ਦੇ ਪਾਮਡੇਲ ‘ਚ ਹਾਈਲੈਂਡ ਹਾਈ ਸਕੂਲ ਦੇ ਕੈਂਪਸ ‘ਚ ਇਕ ਬੰਦੂਕਧਾਰੀ ਨੌਜਵਾਨ ਵੜ੍ਹ ਗਿਆ ਹੈ ਤੇ ਉਸ ਨੇ ਕੈਂਪਸ ‘ਚ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਫਾਇਰ ਫਾਈਟਰ ਪੈਰਾ ਮੈਡੀਕਲ ਨੇ ਐੱਨ.ਬੀ.ਸੀ. ਲਾਸ ਏਂਜਲਸ ਨੂੰ ਦੱਸਿਆ ਕਿ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਹੈ।
FIRST EDITED BY : SARA YAHA























