ਵਿਸ਼ਵ ਡੇਂਗੂ ਦਿਵਸ ਮੌਕੇ ਕਰਵਾਏ ਭਾਸਣ ਮੁਕਾਬਲਿਆਂ ਬਾਬਾ ਫਰੀਦ ਸਕੂਲ ਮੋਹਰੀ

0
21

ਝੁਨੀਰ 16 ਮਈ(ਸਾਰਾ ਯਹਾ,(BPS):ਸਿਹਤ ਵਿਭਾਗ ਦੀਆਂ ਹਦਾਇਤਾਂ ਤੇ ਕਮਿਊਨਿਟੀ ਹੈਲਥ ਸੈਂਟਰ ਝੁਨੀਰ ਵੱਲੋਂ ਵਿਸ਼ਵ ਡੇਂਗੂ ਦਿਵਸ ਮੌਕੇ ਗੁਰੂ ਨਾਨਕ ਦੇਵ ਅਕੈਡਮੀ ਝੁਨੀਰ ਵਿੱਚ ਭਾਸਣ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਮੁਕਾਬਲਿਆ ਦੌਰਾਨ ਬਾਬਾ ਫਰੀਦ ਪਬਲਿਕ ਸਕੂਲ ਝੁਨੀਰ ਦੀ ਸੁਖਮਨਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਕਰਨਵੀਰ ਸਿੰਘ ਨੇ ਦੂਜਾ ਅਤੇ ਮਨਜੋਤ ਕੌਰ ਨੇ ਤੀਸਰਾ ਇਨਾਮ ਜਿੱਤਿਆ।ਬਾਕੀ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਹੌਸਲਾ ਵਧਾਊ ਇਨਾਮ ਦਿੱਤੇ ਗਏ।ਇਸ ਮੌਕੇ ਤੇ ਸਿਹਤ ਵਿਭਾਗ ਵੱਲੋਂ ਰਾਜਿੰਦਰ ਸਿੰਘ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਡੇਂਗੂ ਮਲੇਰੀਆ ਤੋਂ ਬਚਾਅ ਦੇ ਉਪਾਅ ਦੱਸੇ ਗਏ। ਉਨ੍ਹਾਂ ਕਿਹਾ ਕਿ  ਇਹ ਸਾਫ ਪਾਣੀ ਵਿੱਚ ਵੱਧਦਾ ਫੁੱਲਦਾ ਹੈ।ਆਮ ਤੌਰ ਤੇ ਇਸਦਾ ਲਾਰਵਾ ਫਰਿੱਜਾਂ ਦੀਆਂ ਟਰੇਆਂ, ਕੂਲਰਾਂ ਦੀਆਂ ਟੈਂਕੀਆਂ,ਪਾਣੀ ਵਾਲੀਆਂ ਟੈਂਕੀਆਂ ਵਿੱਚ ਫੈਲਦਾ ਹੈ।ਇਨ੍ਹਾਂ ਚੀਜ਼ਾਂ ਦੀ ਹਫਤੇ ਵਿੱਚ ਇੱਕ ਵਾਰ ਸਫਾਈ ਕਰਦੇ ਰਹਿਣਾ ਚਾਹੀਦਾ ਹੈ। ਇਸਤੋਂ ਬਚਾਅ ਲਈ ਵੱਖ-ਵੱਖ ਉਪਾਅ ਦੱਸੇ ਗਏ। ਡਾਕਟਰ ਦੀ ਸਲਾਹ ਤੋਂ ਬਿਨਾਂ ਦਵਾਈ ਨਹੀਂ ਲੈਣੀ ਚਾਹੀਦੀ। ਆਰਾਮ ਕਰਨਾ ਚਾਹੀਦਾ ਹੈ।ਤਰਲ ਪਦਾਰਥਾਂ ਦੀ ਵਰਤੋਂ ਜ਼ਿਆਦਾ ਕਰਨੀ ਚਾਹੀਦੀ ਹੈ। ਡੱਬਾ ਬੰਦ ਜੂਸ ਵਗੈਰਾ ਨਹੀਂ ਲੈਣਾ ਚਾਹੀਦਾ।ਏ ਐੱਨ ਐੱਮ ਸੁਖਪਾਲ ਕੌਰ ਨੇ ਬੱਚਿਆਂ ਨੂੰ ਚੰਗੀਆਂ ਆਦਤਾਂ ਬਾਰੇ ਦੱਸਿਆ ਗਿਆ।ਫਾਸਟ ਫੂਡ ਜੰਕ ਫੂਡ ਦੇ ਨੁਕਸਾਨ ਬਾਰੇ ਚਾਨਣਾ ਪਾਇਆ ਗਿਆ। ਸਿਹਤ ਕਰਮਚਾਰੀ ਕੁਲਜੀਤ ਸਿੰਘ ਨੇ ਹੈਂਡ ਵਾਸ਼ ਦੀ ਮਹੱਤਤਾ ਬਾਰੇ ਦੱਸਿਆ। ਲਖਵਿੰਦਰ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਇਸ ਮੌਕੇ  ਬਲਜੀਤ ਕੌਰ, ਜਤਿੰਦਰ ਮੋਹਨ ਸ਼ਰਮਾ, ਮਮਤਾ ਰਾਣੀ , ਕੁਲਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਮੌਜੂਦ ਸਨ

LEAVE A REPLY

Please enter your comment!
Please enter your name here