ਬਦਲਿਆ ਮੌਸਮ ਦਾ ਮਿਜਾਜ਼, ਪਹਾੜਾਂ ‘ਚ ਫਿਰ ਹੋਈ ਬਰਸਾਤ

0
21

ਸ਼ਿਮਲਾ: ਪਹਾੜਾਂ ਵਿੱਚ ਮਈ ਦੇ ਮਹੀਨੇ ਵੀ ਠੰਢ ਦਾ ਦੌਰ ਜਾਰੀ ਹੈ। ਸ਼ੁੱਕਰਵਾਰ ਨੂੰ ਸ਼ਿਮਲਾ ਵਿੱਚ ਜ਼ੋਰਦਾਰ ਮੀਂਹ ਪਿਆ ਅਤੇ ਗੜ੍ਹੇਮਾਰੀ ਵੀ ਹੋਈ। ਮੌਸਮ ਵਿਭਾਗ ਨੇ ਇਸ ਬਰਸਾਤ ਲਈ ਕੁਝ ਘੰਟੇ ਪਹਿਲਾਂ ਚੌਕਸ ਵੀ ਕਰ ਦਿੱਤਾ ਸੀ।

ANI@ANI

IMD: Rain/ thundershowers accompanied with hailstorm and gusty winds to occur very likely in the districts of Shimla and Solan during the next 2-3 hrs. Rain/thundershowers likely in Chamba, Kangra and Mandi during next 2-3 hrs. #HimachalPradesh726:13 PM – May 17, 2019Twitter Ads info and privacySee ANI’s other Tweets

ਅਚਾਨਕ ਹੋਈ ਮੌਸਮ ਵਿੱਚ ਤਬਦੀਲੀ ਕਾਰਨ ਤਾਪਮਾਨ 13 ਡਿਗਰੀ ਸੈਂਟੀਗ੍ਰੇਡ ਤਕ ਪਹੁੰਚ ਗਿਆ। ਪੂਰੇ ਇਲਾਕੇ ਵਿੱਚ ਠੰਢ ਵੱਧ ਗਈ ਅਤੇ ਮੌਸਮ ਖ਼ੁਸ਼ਗਵਾਰ ਹੋ ਗਿਆ। ਇਸ ਮੀਂਹ ਦਾ ਅਸਰ ਚੰਡੀਗੜ੍ਹ ਤਕ ਮੈਦਾਨੀ ਇਲਾਕਿਆਂ ਵਿੱਚ ਵੀ ਦੇਖਣ ਨੂੰ ਮਿਲਿਆ, ਜਿੱਥੇ ਸ਼ਾਮ ਸਮੇਂ ਠੰਢੀਆਂ ਹਵਾਵਾਂ ਵਗਣ ਲੱਗੀਆਂ। ਦੇਸ਼ ਦੀ ਰਾਜਧਾਨੀ ਦਿੱਲੀ ਤੇ ਲਾਗਲੇ ਇਲਾਕਿਆਂ ਵਿੱਚ ਵੀ ਹਲਕੀ ਬਰਸਾਤ ਦੇਖਣ ਨੂੰ ਮਿਲੀ।

View image on Twitter
View image on Twitter
View image on Twitter
View image on Twitter

ANI@ANI

Mandi: Rain lashes parts of the town. #HimachalPradesh1483:48 PM – May 17, 201918 people are talking about thisTwitter Ads info and privacy

ਉੱਧਰ, ਸ਼ੁੱਕਰਵਾਰ ਸਵੇਰੇ ਪੰਜਾਬ ਦੇ ਵੀ ਕਈ ਇਲਾਕਿਆਂ ਵਿੱਚ ਬਰਸਾਤ ਹੋਈ। ਸੂਬੇ ਜ਼ਿਆਦਾਤਰ ਹਿੱਸਿਆਂ ਵਿੱਚ ਬੱਦਲਵਾਈ ਰਹੀ ਅਤੇ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਆਖਰੀ ਦਿਨ ਵੀ ਉਮੀਦਵਾਰਾਂ ਨੇ ਆਪਣਾ ਚੋਣ ਪ੍ਰਚਾਰ ਕੀਤਾ।

LEAVE A REPLY

Please enter your comment!
Please enter your name here