ਵਿਸ਼ਾ ਮੀਟਿੰਗ ਮੰਗ ਪੱਤਰ ਦਿੱਤੇ ਜਾਣ ਸਬੰਧੀ ਤੇ ਖਾਲੀ ਅਹੁਦੇ ਭਰਨ ਲਈ

0
12


ਝੁਨੀਰ (ਸਾਰਾ ਯਹਾ,(ਬਲਜੀਤ ਪਾਲ) : ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਥੇਬੰਦੀ ਵੱਲੋਂ ਬਹਿਣੀਵਾਲ ਵਿਖੇ  25 ਮਾਰਚ ਨੂੰ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ 1 ਜੂਨ ਝੋਨੇ ਦੀ ਬਿਜਾਈ  ਸ਼ੁਰੂ ਕਰਾਉਣ ਲਈ ਤਿਆਰੀ ਕਰਾਉਣ ਲਈ ਕਿਸਾਨ ਆਗੂ ਮਨਜੀਤ ਸਿੰਘ ਉੱਲਕ ਦੀ ਅਗਵਾਈ ਹੇਠ ਬਲਾਕ ਦੇ ਪਿੰਡ ਬਹਿਣੀਵਾਲ ਬੀਰੇ ਵਾਲਾ ਬਾਜੇਵਾਲਾ ਧਿੰਗੜ੍ਹ ਆਦਿ ਵਿੱਚ ਰੈਲੀਆਂ ਕੀਤੀਆਂ ਗਈਆਂ ਗਈ ਜਿਸ ਵਿੱਚ ਜਿਲਾ ਜਰਨਲ ਸਕੱਤਰ ਮਹਿੰਦਰ ਸਿੰਘ ਭੈਣੀ ਬਾਘਾ  ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਝੋਨੇ ਦੀ ਬਿਜਾਈ ਹਰ ਸਾਲ ਦਿਨੋ ਦਿਨ ਲੇਟ ਕਰਨ ਲਈ ਹਿਦਾਇਤ ਕੀਤੀ ਜਾਂਦੀ ਹੈ ਪਰ ਪੰਜਾਬ ਦੀਆਂ ਸੱਤ ਸੰਘਰਸ਼ ਸੀਲ ਜਥੇਬੰਦੀਆਂ ਵੱਲੋਂ ਸਾਰੇ ਪੰਜਾਬ ਦੇ ਜਿੱਲਿਆ ਦੇ ਡਿਪਟੀ ਕਮਿਸ਼ਨਰਾਂ ਨੂੰ ਝੋਨੇ ਦੀ ਬਿਜਾਈ ਇੱਕ ਜੂਨ ਤੋਂ ਸ਼ੁਰੂ ਕਰਨ ਲਈ ਮੰਗ ਪੱਤਰ ਦਿੱਤੇ ਜਾਣਗੇ ਕਿਉਂਕਿ ਝੋਨੇ ਦੀ ਬਿਜਾਈ ਲੇਟ ਹੋ ਜਾਣ ਨਾਲ ਪਹਿਲਾਂ ਤਾਂ ਝਾੜ ਘੱਟ ਜਾਂਦਾ ਹੈ ਅਤੇ ਦੂਸਰੀ ਲੇਵਰ ਨਹੀਂ ਮਿਲਦੀ ਅਤੇ ਰੇਟ ਵੀ ਵੱਧ ਦੇਣਾ ਪੈਂਦਾ ਹੈ ਫੇਰ ਸੈਲਰ ਮਾਲਕ

ਅਤੇ ਸੂਦ ਖੋਰ ਆੜਤੀਆ ਵੱਲੋਂ ਮੰਡੀਆਂ ਵਿੱਚ ਪੰਜ ਤੋਂ ਦਸ ਕਿਲੋ ਕਾਟ ਲਈ ਜਾਂਦੀ ਹੈ ਜਿਸ ਨਾਲ ਕਿਸਾਨਾਂ ਦੀ ਭਾਰੀ ਲੁੱਟ ਕੀਤੀ ਜਾਂਦੀ ਹੈ ਅਤੇ ਸਰਕਾਰ ਵੱਲੋਂ ਪਰਾਲੀ ਦਾ ਕੋਈ ਠੋਸ ਪ੍ਰਬੰਧ ਨਾ ਹੋਣ ਕਰਕੇ ਪਰਾਲੀ ਸਾੜਨ ਵੇਲੇ ਵੀ ਪ੍ਰਦੂਸ਼ਣ ਵੱਧ ਜਾਂਦਾ ਹੈ ਉਸ ਦਾ ਵੀ ਨੁਕਸਾਨ ਆਮ ਪਬਲਿਕ ਹੁੰਦਾ ਹੈ ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਝੋਨੇ ਦੀ ਬਿਜਾਈ ਲੇਟ ਕਰਨ ਦੀ ਹਦਾਇਤ ਕਰਦੀ ਹੈ ਤਾਂ ਕਿਸਾਨਾਂ ਨੂੰ ਮਜ਼ਬੂਰੀ ਬੱਸ ਪਹਿਲੀ ਜੂਨ ਤੋਂ ਝੋਨਾ ਲਾਇਆ ਜਾਵੇਗਾ  ਨਾਲੇ ਪਿੰਡ ਧਿੰਗੜ ਵਿਖੇ ਇਕਾਈ ਦੇ ਪ੍ਰਧਾਨ ਦੀ ਮੌਤ ਹੋ ਗਈ ਸੀ ਜਿਸ ਕਰਕੇ ਅੱਜ ਪ੍ਰਧਾਨ ਦਾ ਅਹੁਦਾ ਵੀ ਭਰਿਆ ਜਿਸ ਵਿੱਚ ਪ੍ਰਧਾਨ ਭੂਲਾ ਸਿੰਘ ਸੀਨੀਅਰ ਮੀਤ ਪ੍ਰਧਾਨ ਗੁਲਾਬ ਸਿੰਘ ਮੀਤ ਪ੍ਰਧਾਨ ਗੁਰਦੀਪ ਸਿੰਘ ਖਜਾਨਚੀ ਬਲਵਿੰਦਰ ਸਿੰਘ ਜਰਨਲ ਸਕੱਤਰ ਪ੍ਰਿਥੀ ਸਿੰਘ ਪ੍ਰੈਸ ਸਕੱਤਰ ਦਰਸਨ ਸਿੰਘ ਅਤੇ ਗਿਆਰਾਂ ਮੈਬਰੀ ਕਮੇਟੀ ਪੂਰੀ ਕੀਤੀ ਗਈ ਅਤੇ ਪਹੁੰਚੇ ਆਗੂ ਪੰਜਾਬ ਸਿੰਘ ਬਹਿਣੀਵਾਲ ਬੰਤ ਸਿੰਘ ਅੰਗਰੇਜ਼ ਸਿੰਘ ਬਹਿਣੀਵਾਲ ਜਗਵਿੰਦਰ ਸਿੰਘ ਬਹਿਣੀਵਾਲ ਸੇਵਕ ਸਿੰਘ ਬਹਿਣੀਵਾਲ ਤੇ ਨਗਰ ਨਿਵਾਸੀ ਹਾਜ਼ਰ ਸਨ 

LEAVE A REPLY

Please enter your comment!
Please enter your name here