

ਮਾਨਸਾ, (ਸਾਰਾ ਯਹਾ,(ਬਲਜੀਤ ਪਾਲ) 23 ਮਾਰਚ : ਪ੍ਰਬੰਧਕੀ ਕੋਰਟ ਕੰਪਲੈਕਸ ਮਾਨਸਾ ਵਿਖੇ ਉਸ ਸਮੇਂ ਪੁਲਸ ਅਤੇ ਸਿਵਲ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਇਨਸਾਫ਼ ਨਾ ਮਿਲਦਾ ਵੇਖ ਕੇ ਪੀੜਤਾਂ ਨੇ ਐਸਐਸਪੀ ਦਫਤਰ ਅੱਗੇ ਹੰਗਾਮਾ ਸ਼ੁਰੂ ਕਰ ਦਿੱਤਾ ਪੀੜਤਾਂ ਨੇ ਪੁਲਸ ਪ੍ਰਸ਼ਾਸਨ ਖਿਲਾਫ ਅਤੇ ਆਈ ਜੀ ਫਿਰੋਜ਼ਪੁਰ ਮੁਖਵਿੰਦਰ ਸਿੰਘ ਛੀਨਾ ਦਾ ਨਾਂ ਲੈ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਿੰਡ ਧਿੰਗੜ ਵਾਸੀ ਤੇਜਾ ਸਿੰਘ ਸੋਢੀ ਅਤੇ ਹਰਪਾਲ ਕੌਰ ਸੋਢੀ ਸਾਬਕਾ ਸਰਪੰਚ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਗਿੱਪੀ ਸੋਢੀ ਜਿਸ ਨੇ 8 ਮਾਰਚ ਦੀ ਰਾਤ ਨੂੰ ਖੁਦਕਸੀ ਕਰ ਲਈ ਸੀ। ਜਿਸ ਦੇ ਸਬੰਧ ਵਿਚ ਸਦਰ ਪੁਲਿਸ ਮਾਨਸਾ ਨੇ ਪੰਜ ਵਿਅਕਤੀਆਂ ਖਿਲਾਫ਼ ਧਾਰਾ 306 ਦਾ ਮੁਕੱਦਮਾ ਨੰਬਰ 50 ਦਰਜ ਕੀਤਾ ਸੀ ਪਰ ਪੁਲਿਸ ਨੇ ਅਜੇ ਤੱਕ ਕਿਸੇ ਵੀ ਵਿਅਕਤੀ ਦੀ ਗ੍ਰਿਫਤਾਰੀ ਨਹੀਂ ਕੀਤੀ ।

ਮ੍ਰਿਤਕ ਗੁਰਪ੍ਰੀਤ ਸਿੰਘ ਗਿੱਪੀ
ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਗਿੱਪੀ ਦਾ ਵਿਆਹ ਸੰਜੂ ਸ਼ਰਮਾ ਵਾਸੀ ਬਠਿੰਡਾ ਨਾਲ ਹੋਇਆ ਸੀ ਜਿਸ ਦੇ ਦੋ ਬੱਚੇ ਇੱਕ ਲੜਕਾ ਅਤੇ ਇੱਕ ਲੜਕੀ ਹਨ ਪਰ ਸੰਜੂ ਦੇ ਇੱਕ ਪੁਲਸ ਮੁਲਾਜ਼ਮ ਸੁਖਮੰਦਰ ਸਿੰਘ ਨਾਲ ਨਾਜਾਇਜ਼ ਸਬੰਧ ਬਣ ਗਏ। ਜਿਸ ਤੇ ਗੁਰਪ੍ਰੀਤ ਸਿੰਘ ਗਿੱਪੀ ਨੇ ਆਪਣੀ ਪਤਨੀ ਸੰਜੂ ਸ਼ਰਮਾ ਨੂੰ ਸੁਖਮਿੰਦਰ ਸਿੰਘ ਨੂੰ ਆਪਣੇ ਘਰ ਆਉਣ ਤੋਂ ਰੋਕਣ ਬਾਰੇ ਕਿਹਾ ਪਰ ਸੰਜੂ ਸ਼ਰਮਾ ਨੇ ਸੁਖਮੰਦਰ ਸਿੰਘ ਨੂੰ ਨਹੀਂ ਰੋਕਿਆ । ਜਿਸ ਕਰਕੇ ਘਰ ਵਿੱਚ ਕਲੇਸ਼ ਰਹਿਣਾ ਸ਼ੁਰੂ ਹੋ ਗਿਆ ਉਨ੍ਹਾਂ ਕਿਹਾ ਕਿ ਸੁਖਮਿੰਦਰ ਸਿੰਘ ਦੀ ਦਖ਼ਲ ਅੰਦਾਜ਼ੀ ਇੰਨੀ ਵੱਧ ਗਈ ਸੀ ਕਿ ਸੰਜੂ ਸ਼ਰਮਾ ਨੇ ਆਪਣੇ ਪਤੀ ਗੁਰਪ੍ਰੀਤ ਸਿੰਘ ਨੂੰ ਜ਼ਲੀਲ ਕਰਨਾ ਸ਼ੁਰੂ ਕਰ ਦਿੱਤਾ ਹੱਦ ਇੱਥੇ ਹੋ ਗਈ ਕਿ ਉਸ ਨੇ ਸੁਖਮੰਦਰ ਸਿੰਘ ਅਤੇ ਉਸਦੇ ਸਾਥੀ ਜਗਸੀਰ ਸਿੰਘ ਚੋਟੀਆਂ ਦੀ ਮਦਦ ਨਾਲ ਉਸ ਤੇ ਕਾਤਲਾਨਾ ਹਮਲਾ ਕਰਵਾਇਆ ਜਿਸ ਦਾ ਮਾਮਲਾ ਥਾਣਾ ਸਿਟੀ ਵਨ ਮਾਨਸਾ ਵਿਖੇ ਦਰਜ ਹੈ ਪਰ ਪੁਲਸ ਨੇ ਕਥਿਤ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਨਾ ਕਰਨ ਕਰਕੇ ਕਥਿਤ ਦੋਸ਼ੀ ਸ਼ਰੇਆਮ ਬਾਹਰ ਘੁੰਮ ਰਹੇ ਸਨ ਅਤੇ ਗੁਰਪ੍ਰੀਤ ਸਿੰਘ ਗਿੱਪੀ ਨੂੰ ਸ਼ਰੇਆਮ ਧਮਕੀਆਂ ਦੇ ਰਹੇ ਸਨ ਜਿਸ ਕਰਕੇ ਉਹ ਪ੍ਰੇਸ਼ਾਨ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਅਸੀਂ ਵਾਰ ਵਾਰ ਪੁਲਸ ਪ੍ਰਸ਼ਾਸਨ ਨੂੰ ਮਿਲੇ ਪਰ ਸੁਖਮੰਦਰ ਸਿੰਘ ਦੀ ਆਈ ਜੀ ਮੁਖਵਿੰਦਰ ਸਿੰਘ ਛੀਨਾ ਦਾ ਖਾਸ ਵਿਅਕਤੀ ਹੋਣ ਕਰਕੇ ਛੀਨਾ ਉਸ ਦੀ ਮਦਦ ਕਰ ਰਿਹਾ ਹੈ ਜਿਸ ਕਰਕੇ ਪੁਲਿਸ ਉਨ੍ਹਾਂ ਦੀ ਸ਼ਿਕਾਇਤ ਤੇ ਕੋਈ ਵੀ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਗੁਰਪ੍ਰੀਤ ਸਿੰਘ ਗਿੱਪੀ ਇਨ੍ਹਾਂ

ਵਿਅਕਤੀਆਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ ਸੀ ਜਿਸ ਤੇ ਥਾਣਾ ਸਦਰ ਮਾਨਸਾ ਨੇ ਗੁਰਪ੍ਰੀਤ ਸਿੰਘ ਦੇ ਪਿਤਾ ਤੇਜਾ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਸੰਜੂ ਸ਼ਰਮਾ, ਪਵਨ ਕੁਮਾਰ ਸ਼ਰਮਾ, ਸੁਖਮੰਦਰ ਸਿੰਘ, ਰੁਲਦੂ ਰਾਮ ਅਤੇ ਜਗਸੀਰ ਸਿੰਘ ਚੋਟੀਆਂ ਦੇ ਖਿਲਾਫ 306 ਦਾ ਮੁਕੱਦਮਾ ਦਰਜ ਕੀਤਾ ਸੀ ਪਰ 15 ਦਿਨ ਬੀਤਣ ਦੇ ਬਾਵਜੂਦ ਵੀ ਪੁਲਸ ਨੇ ਕੋਈ ਵੀ ਢੁੱਕਵੀਂ ਕਾਰਵਾਈ ਨਹੀਂ ਕੀਤੀ ।
ਗੁਰਪ੍ਰੀਤ ਸਿੰਘ ਗਿੱਪੀ ਦੀ ਮਾਤਾ ਹਰਪਾਲ ਕੌਰ ਨੇ ਕਿਹਾ ਕਿ ਪੁਲਸ ਮੁਖਮਿੰਦਰ ਸਿੰਘ ਛੀਨਾ ਦੇ ਦਬਾਅ ਹੇਠ ਕੰਮ ਕਰ ਰਹੀ ਇਸ ਮਾਮਲੇ ਚ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਉਨ੍ਹਾਂ ਦੀ ਇਨਕੁਆਰੀ ਲਗਾ ਕੇ ਕਿ ਇਸ ਨੂੰ ਰਫ਼ਾ ਦਫ਼ਾ ਕਰਨਾ ਚਾਹੁੰਦੀ ਹੈ ਉਨ੍ਹਾਂ ਕਿਹਾ ਅੱਜ ਮਾਨਸਾ ਪੁਲਿਸ ਨੇ ਪੰਜੇ ਦੋਸ਼ੀ ਕਥਿਤ ਦੋਸ਼ੀਆਂ ਨੂੰ ਕੋਰਟ ਕਪਲੈਕਸ ਸੱਦਿਆ ਸੀ ਪਰ ਉਨ੍ਹਾਂ ਨੂੰ ਗਿ੍ਫ਼ਤਾਰ ਕਰਨ ਦੀ ਬਜਾਏ ਸਾਡੇ ਤੇ ਸਮਝੌਤਾ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ ਅਤੇ ਪੁਲੀਸ ਪ੍ਰਸ਼ਾਸਨ ਨੇ ਪੂਰੇ ਮਾਣ ਸਤਿਕਾਰ ਸਮੇਤ ਕਥਿਤ ਦੋਸ਼ੀਆਂ ਨੂੰ ਗੱਡੀ ਚ ਬਿਠਾ ਕੇ ਵਾਪਸ ਭੇਜ ਦਿੱਤਾ ਤੇ ਕੋਈ ਕਾਰਵਾਈ ਕਰਨੀ ਉੱਚਿਤ ਨਹੀਂ ਸਮਝੀ। ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਅਸੀਂ ਕੋਰਟ ਕੰਪਲੈਕਸ ਅੱਗੇ ਆਤਮਦਾਹ ਕਰਨ ਲਈ ਮਜਬੂਰ ਹੋਵਾਂਗੇ ਜਿਸ ਦੇ ਜ਼ਿੰਮੇਵਾਰ ਪੁਲਸ ਪ੍ਰਸ਼ਾਸਨ ਡੀਆਈਜੀ ਅਤੇ ਆਈਜੀ ਮੁਖਵਿੰਦਰ ਸਿੰਘ ਛੀਨਾ ਤੇ ਲੋਕਲ ਪੁਲਸ ਪ੍ਰਸ਼ਾਸਨ ਹੋਵੇਗਾ। ਇਸ ਮਾਮਲੇ ਚ ਐੱਸਐੱਸਪੀ ਮਾਨਸਾ ਗੁਲਨੀਤ ਸਿੰਘ ਖੁਰਾਣਾ ਦਾ ਕਹਿਣਾ ਹੈ ਇਸ ਮਾਮਲੇ ਦੀ ਇਨਕੁਆਰੀ ਲਗਾ ਦਿੱਤੀ ਗਈ ਹੈ ਪੜਤਾਲ ਹੋਣ ਤੋਂ ਬਾਅਦ ਬਣਦੀ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ।























