

ਮਾਨਸਾ, 04 ਫਰਵਰੀ (ਸਾਰਾ ਯਹਾ,ਬਲਜੀਤ ਸ਼ਰਮਾ) ਸਿਹਤ ਵਿਭਾਗ ਵੱਲੋ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਮਿਊਨਿਟੀ ਸਿਹਤ ਕੇਂਦਰ ਖਿਆਲਾ ਕਲਾਂ ਵਿਖੇ ਵਿਸ਼ਵ ਕੈਂਸਰ ਦਿਵਸ ਮੌੌਕੇ ਜਾਗਰੂਕਤਾ ਕੈਂਪ ਆਯੋੋਜਿਤ ਕੀਤਾ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਨਵਜੋਤਪਾਲ ਸਿੰਘ ਭੁੱਲਰ ਨੇ ਮਰੀਜਾਂ ਅਤੇ ਉਹਨਾਂ ਦੇ ਵਾਰਸਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਂਸਰ ਦੀ ਜਲਦੀ ਪਹਿਚਾਣ ਹੀ ਕੈਂਸਰ ਦਾ ਇਲਾਜ ਹੋੋਣ ਵਿੱਚ ਸਹਾਈ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਸਾਡੀ ਬਦਲ ਰਹੀ ਜੀਵਨ ਸ਼ੈਲੀ ਤੰਬਾਕੂ ਤੇ ਸ਼ਰਾਬ ਦਾ ਸੇਵਨ, ਸਰੀਰਿਕ ਗਤੀਵਿਧੀਆਂ ਦੀ ਘਾਟ ਆਦਿ ਇਸ ਦਾ ਮੁੱਖ ਕਾਰਨ ਹਨ। ਡਾ: ਬਲਜਿੰਦਰ ਕੌਰ ਨੇ ਦੱਸਿਆ ਕਿ ਔੌਰਤਾਂ ਵਿੱਚ ਛਾਤੀ ਦੇ ਕੈਂਸਰ ਦੀ ਜਲਦੀ ਪਹਿਚਾਣ ਲਈ ਛਾਤੀ ਵਿੱਚ ਗੱਠ, ਛਾਤੀ ਵਿੱਚੋੋਂ ਪਦਾਰਥ ਦਾ ਰਿਸਣਾ, ਛਾਤੀ ਦਾ ਰੰਗ ਸੰਤਰੇ ਦੇ ਛਿਲਕੇ ਵਾਂਗ ਹੋਣਾ, ਛਾਤੀਆਂ ਦੇ ਆਕਾਰ ਵਿੱਚ ਤਬਦੀਲੀ ਹੋਣਾ ਤੇ ਚੋਕੱਨੇ ਹੋਣ ਦੀ ਲੋੜ ਹੈ। ਇੰਨਾਂ ਲੱਛਣਾਂ ਦੀ ਜਲਦੀ ਪਹਿਚਾਣ ਲਈ ਔੋਰਤ ਨੂੰ ਹਰ ਮਹੀਨੇ ਮਾਹਵਾਰੀ ਆਉਣ ਤੋੋ ਬਾਅਦ ਸਵੈ ਜਾਂਚ ਕਰਨੀ ਚਾਹੀਦੀ ਹੈ। ਡਾਕਟਰ ਹਰਮਨਦੀਪ ਸਿੰਘ, ਮੈਡੀਕਲ ਅਫਸਰ ਡੈਂਟਲ ਨੇ ਦੱਸਿਆ ਕਿ ਮੂੰਹ ਵਿੱਚ ਲਾਲ ਜਾਂ ਸਫੇੈਦ ਰੰਗ ਦੇ ਛਾਲੇ, ਜਲਦੀ ਠੀਕ ਨਾ ਹੋਣ ਵਾਲੇ ਜਖਮ, ਪੂਰਾ ਮੁੂੰਹ ਖੁੱਲ੍ਹ੍ਹਣ ਵਿੱਚ ਦਿੱਕਤ, ਆਵਾਜ਼ ਵਿੱਚ ਬਦਲਾਅ, ਭੋੋਜਨ ਨਿਗਲਣ ਵਿਚ ਦਿੱਕਤ ਆਉਣਾ ਤੇ ਲਗਾਤਾਰ ਖਾਂਸੀ ਮੂੰਹ ਦੇ ਕੈਂਸਰ ਦੇ ਮੁੱਖ ਲੱਛਣ ਹਨ। ਇਹਨਾਂ ਲੱਛਣਾਂ ਦੀ ਪਹਿਚਾਣ ਲਈ ਮੁੂੰਹ ਸਾਫ ਕਰਕੇ ਰੋੋਸ਼ਨੀ ਵਿੱਚ ਸ਼ੀਸ਼ੇ ਸਾਹਮਣੇ ਖਲੋੋ ਕੇ ਮੁੰਹ ਦੀ ਸਵੈ ਜਾਂਚ ਹਰ ਮਹੀਨੇ ਕਰਨੀ ਚਾਹੀਦੀ ਹੈ। ਡਾਕਟਰ ਆਸ਼ਾ ਕਿਰਣ ਨੇ ਦੱਸਿਆ ਕਿ ਬੱਚੇਦਾਨੀ ਦੇ ਕੈਂਸਰ ਹੋਣ ਦੇ ਕਾਰਣ ਛੋਟੀ ਉਮਰ ਵਿੱਚ ਵਿਆਹ, 20 ਸਾਲ ਦੀ ਉਮਰ ਤੋੋਂ ਪਹਿਲਾਂ ਗਰਭ ਧਾਰਨ, ਵਾਰ ਵਾਰ ਗਰਭ ਧਾਰਨ ਅਤੇ ਵੱਖ ਵੱਖ ਲੋੋਕਾਂ ਨਾਲ ਸਰੀਰਕ ਸੰਬੰਧ ਬਨਾਉਣਾ ਆਦਿ ਮੁੱਖ ਹਨ। ਇਹਨਾਂ ਲੱਛਣਾ ਦੀ ਜਲਦੀ ਪਹਿਚਾਣ ਲਈ ਅੋੋਰਤਾਂ ਨੂੰ ਮਾਹਵਾਰੀ ਤੋੋਂ ਬਿਨ੍ਹਾਂ ਖੂਨ ਪੈਣਾ, ਮਹਾਂਵਾਰੀ ਬੰਦ ਹੋੋਣ ਤੋੋਂ ਇੱਕ ਸਾਲ ਬਾਅਦ ਖੂਨ ਪੈਣਾ ਆਦਿ ਹੋਣ ਤੇ ਜਾਂਚ ਲਈ ਆਪਣੇ ਨੇੜਲੇ ਸਿਹਤ ਕੇਂਦਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਮੌੋਕੇ ਬਲਾਕ ਐਜੂਕੇਟਰ ਸ੍ਰੀ ਕੇਵਲ ਸਿੰਘ ਨੇ ਦੱਸਿਆ ਕਿ ਕੈਂਸਰ ਦੇ ਮਰੀਜ਼ਾਂ ਨੂੰ ਪੰਜਾਬ ਸਰਕਾਰ ਵੱਲੋੋਂ ਸਰਕਾਰੀ ਅਤੇ ਸੂਚੀ ਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਡੇਢ ਲੱਖ ਤੱਕ ਦਾ ਇਲਾਜ ਮੁਫ਼ਤ ਕਰਵਾਇਆ ਜਾਂਦਾ ਹੈ। ਇਸ ਮੌਕੇ ਡਾ: ਮਨਪ੍ਰੀਆ ਗਾਬਾ, ਅਮਨਦੀਪ ਕੌੋਰ ਤੇ ਸੁਖਪਾਲ ਸਿੰਘ ਆਦਿ ਹਾਜਰ ਸਨ।























