ਮੋਗਾ, 28 ਮਈ (ਸਾਰਾ ਯਹਾ,)-ਵਿਜੀਲੈਂਸ ਬਿਊਰੋ ਮੋਗਾ ਨੇ ਅੱਜ ਸਿਵਲ ਹਸਪਤਾਲ ਮੋਗਾ ‘ਚ ਹੋਏ ਲੱਖਾਂ ਰੁਪਏ ਦੇ ਤਨਖਾਹ ਬਿੱਲ ਘੁਟਾਲੇ ‘ਚ ਸ਼ਾਮਲ ਮੁਅੱਤਲ ਸੀਨੀਅਰ ਸਹਾਇਕ ਗੁਰਪ੍ਰਤਾਪ ਸਿੰਘ ਨਿਵਾਸੀ ਪਿੰਡ ਪੰਡੋਰੀ ਅਰਾਈਆਂ ਨੂੰ ਅੱਜ ਇਕ ਗੁਪਤ ਸੂਚਨਾ ਦੇ ਅਧਾਰ ਤੇ ਛਾਪਾਮਾਰੀ ਕਰਕੇ ਵਿਜੀਲੈਂਸ ਬਿਊਰੋ ਦੇ ਡੀਐਸਪੀ ਹਰਜਿੰਦਰ ਸਿੰਘ ਅਤੇ ਵਿਜੀਲੈਂਸ ਟੀਮ ਨੇ ਉਸਦੇ ਘਰ ਤੋਂ ਕਾਬੂ ਕੀਤਾ, ਜਿਸ ਨੂੰ ਬਾਅਦ ਵਿਚ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਵਲੋਂ ਉਸਦਾ ਦੋ ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ, ਜਿਸ ਦੇ ਖਿਲਾਫ ਥਾਣਾ ਵਿਜੀਲੈਂਸ ਬਿਊਰੋ ਫਿਰੋਜਪੁਰ ਵਿਚ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਮੋਗਾ ਦੇ ਡੀ.ਐਸ.ਪੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਗੁਰਪ੍ਰਤਾਪ ਸਿੰਘ ਜੋ ਕਈ ਸਾਲਾਂ ਤੋਂ ਸਿਵਲ ਹਸਪਤਾਲ ਮੋਗਾ ਵਿਚ ਬਤੌਰ ਕਲਰਕ ਤਾਇਨਾਤ ਸੀ, ਜਿਸ ਦੇ ਖਿਲਾਫ ਸਿਹਤ ਵਿਭਾਗ ਨੂੰ ਕਿਸੇ ਵਿਅਕਤੀ ਵਲੋਂ ਸ਼ਿਕਾਇਤ ਪੱਤਰ ਭੇਜ ਕੇ ਦੋਸ਼ ਲਗਾਇਆ ਗਿਆ ਸੀ ਕਿ ਸਿਵਲ ਹਸਪਤਾਲ ਮੋਗਾ ਦੇ ਸੀ.ਐਮ.ਓ ਦਫਤਰ ਵਿਚ ਤਾਇਨਾਤ ਕਲਰਕ ਗੁਰਪ੍ਰਤਾਪ ਸਿੰਘ ਨੇ ਕਈ ਮੁਲਾਜਮਾਂ, ਸੇਵਾਮੁਕਤ ਮੁਲਾਜਮਾਂ ਅਤੇ ਬਦਲੀ ਹੋ ਚੁੱਕੇ ਮੁਲਾਜਮਾਂ ਦੀ ਤਨਖਾਹ ਬਿੱਲਾਂ ਦੇ ਇਲਾਵਾ ਉਨਾਂ ਦੇ ਏਰੀਅਰ, ਮੈਡੀਕਲ ਬਿੱਲਾਂ ਵਿਚ ਵੱਡੀ ਹੇਰ ਫੇਰ ਕਰਕੇ ਸਰਕਾਰੀ ਖਜਾਨੇ ਵਿਚੋਂ ਪੈਸੇ ਕਢਵਾ ਕੇ ਸਿਹਤ ਵਿਭਾਗ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਇਆ ਹੈ ਅਤੇ ਉਹ ਖੁਦ ਵੀ ਆਪਣੀ ਤਨਖਾਹ ਦੇ ਬਿੱਲਾਂ ਵਿਚ ਵੀ ਹੇਰ ਫੇਰ ਕਰਕੇ ਸਰਕਾਰੀ ਖਜਾਨੇ ਵਿਚੋਂ ਤਨਖਾਹ ਕਢਵਾਉਂਦਾ ਰਿਹਾ।
ਜਾਂਚ ਲਈ ਵਿਸ਼ੇਸ਼ ਟੀਮ ਗਠਿਤ
ਜਾਣਕਾਰੀ ਦੇ ਅਨੁਸਾਰ ਸਿਹਤ ਵਿਭਾਗ ਵਲੋਂ ਉਕਤ ਸ਼ਿਕਾਇਤ ਦੇ ਅਧਾਰ ਤੇ ਵਿੱਤ ਸਕੱਤਰ ਦੀ ਨਿਗਰਾਨੀ ਵਿਚ ਅਸ਼ੋਕ ਕੁਮਾਰ ਅਤੇ ਹੇਮੰਤ ਰਾਏ (ਸਹਾਇਕ ਕੰਟਰੋਲ ਵਿੱਤ ਅਤੇ ਲੇਖਾ) ਤੇ ਅਧਾਰਿਤ ਇਕ ਵਿਸ਼ੇਸ਼ ਆਡਿਟ ਟੀਮ ਗਠਿਤ ਕੀਤੀ ਗਈ। ਆਡਿਟ ਟੀਮ ਵਲੋਂ ਉਕਤ ਸ਼ਿਕਾਇਤ ਦੀ ਜਾਂਚ ਕੀਤੀ ਗਈ ਅਤੇ ਸਿਵਲ ਹਸਪਤਾਲ ਮੋਗਾ ਦੇ ਰਿਕਾਰਡ ਨੂੰ ਖੰਗਾਲਿਆ ਗਿਆ ਅਤੇ ਕਥਿਤ ਦੋਸ਼ੀ ਗੁਰਪ੍ਰਤਾਪ ਸਿੰਘ ਦੇ ਬੈਂਕ ਖਾਤਿਆਂ ਦੀ ਵੀ ਜਾਂਚ ਕੀਤੀ ਗਈ, ਤਾਂ 26, 53, 116 ਰੁਪਏ ਦਾ ਘੁਟਾਲਾ ਸਾਹਮਣੇ ਆਇਆ ਹੈ, ਜੋ ਉਸਨੇ ਸਟੇਟ ਬੈਂਕ ਆਫ ਇੰਡੀਆ ਦੇ ਇਲਾਵਾ ਹੋਰ ਬੈਂਕਾਂ ਵਿਚ ਆਪਣੇ ਅਤੇ ਪਤਨੀ ਦੇ ਨਾਮ ਜਮਾਂ ਕਰਵਾ ਰੱਖੇ ਸਨ ਅਤੇ ਸਮੇਂ ਸਮੇਂ ਤੇ ਉਕਤ ਬੈਂਕ ਖਾਤਿਆਂ ਵਿਚੋਂ ਉਹ ਪੈਸੇ ਕਢਵਾ ਲੈਂਦਾ ਸੀ। ਜਾਣਕਾਰੀ ਦੇ ਅਨੁਸਾਰ ਕਥਿਤ ਦੋਸ਼ੀ ਵਲੋਂ ਸਿਹਤ ਵਿਭਾਗ ਨੂੰ ਉਕਤ ਰਾਸੀ ਵਿਚੋਂ 15-20 ਰੁਪਏ ਵਾਪਸ ਜਮਾਂ ਕਰਵਾਏ ਜਾਣ ਦਾ ਵੀ ਪਤਾ ਲੱਗਾ ਹੈ।
ਜਾਂਚ ਦੇ ਬਾਅਦ ਕੀਤਾ ਮੁਅੱਤਲ
ਡੀ.ਐਸ.ਪੀ ਵਿਜੀਲੈਂਸ ਬਿਊਰੋ ਮੋਗਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਲੱਖਾਂ ਰੁਪਏ ਦਾ ਤਨਖਾਹ ਘੁਟਾਲਾ ਸਾਹਮਣੇ ਆਉਣ ਤੇ ਸੀਨੀਅਰ ਸਹਾਇਕ ਗੁਰਪ੍ਰਤਾਪ ਸਿੰਘ ਨੂੰ ਸਿਹਤ ਵਿਭਾਗ ਨੇ 24 ਸਤੰਬਰ 2018 ਨੂੰ ਮੁਅੱਤਲ ਕਰ ਦਿੱਤਾ ਅਤੇ ਉਸ ਨੂੰ 25 ਸਤੰਬਰ 2018 ਨੂੰ ਸਿਵਲ ਹਸਪਤਾਲ ਲੁਧਿਆਣਾ ਵਿਚ ਤਾਇਨਾਤ ਕਰ ਦਿੱਤਾ, ਤਾਂਕਿ ਜਾਂਚ ਵਿਚ ਕੋਈ ਅੜਚਣ ਨਾ ਪੈ ਸਕੇ। ਜਾਣਕਾਰੀ ਦੇ ਅਨੁਸਾਰ ਉਕਤ ਮਾਮਲੇ ਦੀ ਜਾਂਚ ਸਹਾਇਕ ਸਿਵਲ ਸਰਜਨ ਮੋਗਾ ਦੀ ਨਿਗਰਾਨੀ ਵਿਚ ਗਠਿਤ ਕਰਕੇ ਚਾਰ ਮੈਂਬਰੀ ਟੀਮ ਵਲੋਂ ਵੀ ਕੀਤੀ ਗਈ, ਜਿਸ ਵਿਚ ਪੰਜ ਸਾਲ ਦੇ ਪੇ ਬਿੱਲਾਂ ਦੀ ਆਰੰਭਿਕ ਜਾਂਚ ਵਿਚ ਵੀ ਉਕਤ ਘੁਟਾਲੇ ਦਾ ਪਰਦਾਫਾਸ ਹੋਇਆ ਸੀ।
ਵਿਜੀਲੈਂਸ ਬਿਊਰੋ ਵਲੋਂ ਅਗਲੇਰੀ ਜਾਂਚ ਸ਼ੁਰੂ
ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਡੀ.ਐਸ.ਪੀ ਵਿਜੀਲੈਂਸ ਬਿਊਰੋ ਹਰਜਿੰਦਰ ਸਿੰਘ ਵਲੋਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਕੀਤੀ ਗਈ ਜਾਂਚ ਦੇ ਬਾਅਦ ਇਸ ਮਾਮਲੇ ਨੂੰ ਉਨਾਂ ਵਿਜੀਲੈਂਸ ਬਿਊਰੋ ਚੰਡੀਗੜ੍ਹ ਦੇ ਮੁੱਖ ਦਫਤਰ ਨੂੰ ਅਗਲੇਰੀ ਜਾਂਚ ਲਈ ਭੇਜਿਆ, ਜਿਸ ਤੇ ਕਥਿਤ ਦੋਸ਼ੀ ਗੁਰਪ੍ਰਤਾਪ ਸਿੰਘ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਅਤੇ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਉਨਾਂ ਕਿਹਾ ਕਿ ਉਹ ਸਿਵਲ ਹਸਪਤਾਲ ਮੋਗਾ ਵਿਚ ਸਿਵਲ ਸਰਜਨ ਦਫਤਰ ਦੇ ਰਿਕਾਰਡ ਦੀ ਜਾਂਚ ਕਰ ਰਹੇ ਹਨ। ਜਾਂਚ ਦੇ ਬਾਅਦ ਉਕਤ ਮਾਮਲੇ ਦਾ ਪੂਰੀ ਤਰ੍ਹਾਂ ਨਾਲ ਪਰਦਾਫਾਸ ਹੋ ਸਕੇਗਾ। ਉਨਾਂ ਕਿਹਾ ਕਿ ਅਸੀਂ ਇਹ ਵੀ ਜਾਨਣ ਦਾ ਯਤਨ ਕਰ ਰਹ…
ਹਨ ਕਿ ਉਕਤ ਮਾਮਲੇ ਵਿਚ ਸਿਵਲ ਹਸਪਤਾਲ ਵਿਚ ਤਾਇਨਾਤ ਜਾਂ ਸੇਵਾਮੁਕਤ ਹੋ ਚੁੱਕੇ ਮੁਲਾਜਮਾਂ ਵਿਚ ਤਾਂ ਕੋਈ ਸ਼ਾਮਲ ਨਹੀਂ, ਜੇਕਰ ਜਾਂਚ ਵਿਚ ਕੋਈ ਅਜਿਹੇ ਮੁਲਾਜਮ ਦੀ ਭੂਮਿਕਾ ਪਾਈ ਗਈ, ਜੋ ਲੱਖਾਂ ਰੁਪਏ ਦੇ ਘੁਟਾਲੇ ਵਿਚ ਸ਼ਾਮਲ ਹੈ, ਤਾਂ ਉਸਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਦੇ ਅਨੁਸਾਰ ਵਿਜੀਲੈਂਸ ਬਿਊਰੋ ਵਲੋਂ ਕਥਿਤ ਦੋਸ਼ੀ ਦੀ ਜਾਇਦਾਦ ਦੀ ਵੀ ਜਾਂਚ ਕੀਤੇ ਜਾਣ ਦੀ ਸੰਭਾਵਨਾ ਹੈ।
ਫਰਜੀ ਬਿੱਲਾਂ ਤੇ ਹਸਤਾਖਰ ਕਰਨ ਵਾਲੇ ਵੀ ਆ ਸਕਦੇ ਹਨ ਸਿਕੰਜੇ ‘ਚ
ਜਾਣਕਾਰੀ ਦੇ ਅਨੁਸਾਰ ਕਥਿਤ ਦੋਸ਼ੀ ਦੇ ਨਾਲ ਮਿਲੀਭੁਗਤ ਕਰਕੇ ਫਰਜੀ ਬਣਾਏ ਗਏ ਪੇ ਬਿੱਲਾਂ ਦੇ ਇਲਾਵਾ ਹੋਰ ਬਿੱਲਾਂ ਤੇ ਹਸਤਾਖਰ ਕਰਨ ਵਾਲੇ ਸਿਵਲ ਹਸਪਤਾਲ ਮੋਗਾ ਵਿਚ ਤਾਇਨਾਤ ਰਹਿ ਚੁੱਕੇ ਕਈ ਸਾਬਕਾ ਅਧਿਕਾਰੀਆਂ ਦੇ ਵੀ ਸਿਕੰਜੇ ਵਿਚ ਆਉਣ ਦੀ ਸੰਭਾਵਨਾ ਹੈ।
ਮੋਗਾ, 28 ਮਈ (ਗੋਪੀ ਰਾਊਕੇ)-ਵਿਜੀਲੈਂਸ ਬਿਊਰੋ ਮੋਗਾ ਨੇ ਅੱਜ ਸਿਵਲ ਹਸਪਤਾਲ ਮੋਗਾ ‘ਚ ਹੋਏ ਲੱਖਾਂ ਰੁਪਏ ਦੇ ਤਨਖਾਹ ਬਿੱਲ ਘੁਟਾਲੇ ‘ਚ ਸ਼ਾਮਲ ਮੁਅੱਤਲ ਸੀਨੀਅਰ ਸਹਾਇਕ ਗੁਰਪ੍ਰਤਾਪ ਸਿੰਘ ਨਿਵਾਸੀ ਪਿੰਡ ਪੰਡੋਰੀ ਅਰਾਈਆਂ ਨੂੰ ਅੱਜ ਇਕ ਗੁਪਤ ਸੂਚਨਾ ਦੇ ਅਧਾਰ ਤੇ ਛਾਪਾਮਾਰੀ ਕਰਕੇ ਵਿਜੀਲੈਂਸ ਬਿਊਰੋ ਦੇ ਡੀਐਸਪੀ ਹਰਜਿੰਦਰ ਸਿੰਘ ਅਤੇ ਵਿਜੀਲੈਂਸ ਟੀਮ ਨੇ ਉਸਦੇ ਘਰ ਤੋਂ ਕਾਬੂ ਕੀਤਾ, ਜਿਸ ਨੂੰ ਬਾਅਦ ਵਿਚ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਵਲੋਂ ਉਸਦਾ ਦੋ ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ, ਜਿਸ ਦੇ ਖਿਲਾਫ ਥਾਣਾ ਵਿਜੀਲੈਂਸ ਬਿਊਰੋ ਫਿਰੋਜਪੁਰ ਵਿਚ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਮੋਗਾ ਦੇ ਡੀ.ਐਸ.ਪੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਗੁਰਪ੍ਰਤਾਪ ਸਿੰਘ ਜੋ ਕਈ ਸਾਲਾਂ ਤੋਂ ਸਿਵਲ ਹਸਪਤਾਲ ਮੋਗਾ ਵਿਚ ਬਤੌਰ ਕਲਰਕ ਤਾਇਨਾਤ ਸੀ, ਜਿਸ ਦੇ ਖਿਲਾਫ ਸਿਹਤ ਵਿਭਾਗ ਨੂੰ ਕਿਸੇ ਵਿਅਕਤੀ ਵਲੋਂ ਸ਼ਿਕਾਇਤ ਪੱਤਰ ਭੇਜ ਕੇ ਦੋਸ਼ ਲਗਾਇਆ ਗਿਆ ਸੀ ਕਿ ਸਿਵਲ ਹਸਪਤਾਲ ਮੋਗਾ ਦੇ ਸੀ.ਐਮ.ਓ ਦਫਤਰ ਵਿਚ ਤਾਇਨਾਤ ਕਲਰਕ ਗੁਰਪ੍ਰਤਾਪ ਸਿੰਘ ਨੇ ਕਈ ਮੁਲਾਜਮਾਂ, ਸੇਵਾਮੁਕਤ ਮੁਲਾਜਮਾਂ ਅਤੇ ਬਦਲੀ ਹੋ ਚੁੱਕੇ ਮੁਲਾਜਮਾਂ ਦੀ ਤਨਖਾਹ ਬਿੱਲਾਂ ਦੇ ਇਲਾਵਾ ਉਨਾਂ ਦੇ ਏਰੀਅਰ, ਮੈਡੀਕਲ ਬਿੱਲਾਂ ਵਿਚ ਵੱਡੀ ਹੇਰ ਫੇਰ ਕਰਕੇ ਸਰਕਾਰੀ ਖਜਾਨੇ ਵਿਚੋਂ ਪੈਸੇ ਕਢਵਾ ਕੇ ਸਿਹਤ ਵਿਭਾਗ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਇਆ ਹੈ ਅਤੇ ਉਹ ਖੁਦ ਵੀ ਆਪਣੀ ਤਨਖਾਹ ਦੇ ਬਿੱਲਾਂ ਵਿਚ ਵੀ ਹੇਰ ਫੇਰ ਕਰਕੇ ਸਰਕਾਰੀ ਖਜਾਨੇ ਵਿਚੋਂ ਤਨਖਾਹ ਕਢਵਾਉਂਦਾ ਰਿਹਾ।
ਜਾਂਚ ਲਈ ਵਿਸ਼ੇਸ਼ ਟੀਮ ਗਠਿਤ
ਜਾਣਕਾਰੀ ਦੇ ਅਨੁਸਾਰ ਸਿਹਤ ਵਿਭਾਗ ਵਲੋਂ ਉਕਤ ਸ਼ਿਕਾਇਤ ਦੇ ਅਧਾਰ ਤੇ ਵਿੱਤ ਸਕੱਤਰ ਦੀ ਨਿਗਰਾਨੀ ਵਿਚ ਅਸ਼ੋਕ ਕੁਮਾਰ ਅਤੇ ਹੇਮੰਤ ਰਾਏ (ਸਹਾਇਕ ਕੰਟਰੋਲ ਵਿੱਤ ਅਤੇ ਲੇਖਾ) ਤੇ ਅਧਾਰਿਤ ਇਕ ਵਿਸ਼ੇਸ਼ ਆਡਿਟ ਟੀਮ ਗਠਿਤ ਕੀਤੀ ਗਈ। ਆਡਿਟ ਟੀਮ ਵਲੋਂ ਉਕਤ ਸ਼ਿਕਾਇਤ ਦੀ ਜਾਂਚ ਕੀਤੀ ਗਈ ਅਤੇ ਸਿਵਲ ਹਸਪਤਾਲ ਮੋਗਾ ਦੇ ਰਿਕਾਰਡ ਨੂੰ ਖੰਗਾਲਿਆ ਗਿਆ ਅਤੇ ਕਥਿਤ ਦੋਸ਼ੀ ਗੁਰਪ੍ਰਤਾਪ ਸਿੰਘ ਦੇ ਬੈਂਕ ਖਾਤਿਆਂ ਦੀ ਵੀ ਜਾਂਚ ਕੀਤੀ ਗਈ, ਤਾਂ 26, 53, 116 ਰੁਪਏ ਦਾ ਘੁਟਾਲਾ ਸਾਹਮਣੇ ਆਇਆ ਹੈ, ਜੋ ਉਸਨੇ ਸਟੇਟ ਬੈਂਕ ਆਫ ਇੰਡੀਆ ਦੇ ਇਲਾਵਾ ਹੋਰ ਬੈਂਕਾਂ ਵਿਚ ਆਪਣੇ ਅਤੇ ਪਤਨੀ ਦੇ ਨਾਮ ਜਮਾਂ ਕਰਵਾ ਰੱਖੇ ਸਨ ਅਤੇ ਸਮੇਂ ਸਮੇਂ ਤੇ ਉਕਤ ਬੈਂਕ ਖਾਤਿਆਂ ਵਿਚੋਂ ਉਹ ਪੈਸੇ ਕਢਵਾ ਲੈਂਦਾ ਸੀ। ਜਾਣਕਾਰੀ ਦੇ ਅਨੁਸਾਰ ਕਥਿਤ ਦੋਸ਼ੀ ਵਲੋਂ ਸਿਹਤ ਵਿਭਾਗ ਨੂੰ ਉਕਤ ਰਾਸੀ ਵਿਚੋਂ 15-20 ਰੁਪਏ ਵਾਪਸ ਜਮਾਂ ਕਰਵਾਏ ਜਾਣ ਦਾ ਵੀ ਪਤਾ ਲੱਗਾ ਹੈ।
ਜਾਂਚ ਦੇ ਬਾਅਦ ਕੀਤਾ ਮੁਅੱਤਲ
ਡੀ.ਐਸ.ਪੀ ਵਿਜੀਲੈਂਸ ਬਿਊਰੋ ਮੋਗਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਲੱਖਾਂ ਰੁਪਏ ਦਾ ਤਨਖਾਹ ਘੁਟਾਲਾ ਸਾਹਮਣੇ ਆਉਣ ਤੇ ਸੀਨੀਅਰ ਸਹਾਇਕ ਗੁਰਪ੍ਰਤਾਪ ਸਿੰਘ ਨੂੰ ਸਿਹਤ ਵਿਭਾਗ ਨੇ 24 ਸਤੰਬਰ 2018 ਨੂੰ ਮੁਅੱਤਲ ਕਰ ਦਿੱਤਾ ਅਤੇ ਉਸ ਨੂੰ 25 ਸਤੰਬਰ 2018 ਨੂੰ ਸਿਵਲ ਹਸਪਤਾਲ ਲੁਧਿਆਣਾ ਵਿਚ ਤਾਇਨਾਤ ਕਰ ਦਿੱਤਾ, ਤਾਂਕਿ ਜਾਂਚ ਵਿਚ ਕੋਈ ਅੜਚਣ ਨਾ ਪੈ ਸਕੇ। ਜਾਣਕਾਰੀ ਦੇ ਅਨੁਸਾਰ ਉਕਤ ਮਾਮਲੇ ਦੀ ਜਾਂਚ ਸਹਾਇਕ ਸਿਵਲ ਸਰਜਨ ਮੋਗਾ ਦੀ ਨਿਗਰਾਨੀ ਵਿਚ ਗਠਿਤ ਕਰਕੇ ਚਾਰ ਮੈਂਬਰੀ ਟੀਮ ਵਲੋਂ ਵੀ ਕੀਤੀ ਗਈ, ਜਿਸ ਵਿਚ ਪੰਜ ਸਾਲ ਦੇ ਪੇ ਬਿੱਲਾਂ ਦੀ ਆਰੰਭਿਕ ਜਾਂਚ ਵਿਚ ਵੀ ਉਕਤ ਘੁਟਾਲੇ ਦਾ ਪਰਦਾਫਾਸ ਹੋਇਆ ਸੀ।
ਵਿਜੀਲੈਂਸ ਬਿਊਰੋ ਵਲੋਂ ਅਗਲੇਰੀ ਜਾਂਚ ਸ਼ੁਰੂ
ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਡੀ.ਐਸ.ਪੀ ਵਿਜੀਲੈਂਸ ਬਿਊਰੋ ਹਰਜਿੰਦਰ ਸਿੰਘ ਵਲੋਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਕੀਤੀ ਗਈ ਜਾਂਚ ਦੇ ਬਾਅਦ ਇਸ ਮਾਮਲੇ ਨੂੰ ਉਨਾਂ ਵਿਜੀਲੈਂਸ ਬਿਊਰੋ ਚੰਡੀਗੜ੍ਹ ਦੇ ਮੁੱਖ ਦਫਤਰ ਨੂੰ ਅਗਲੇਰੀ ਜਾਂਚ ਲਈ ਭੇਜਿਆ, ਜਿਸ ਤੇ ਕਥਿਤ ਦੋਸ਼ੀ ਗੁਰਪ੍ਰਤਾਪ ਸਿੰਘ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਅਤੇ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਉਨਾਂ ਕਿਹਾ ਕਿ ਉਹ ਸਿਵਲ ਹਸਪਤਾਲ ਮੋਗਾ ਵਿਚ ਸਿਵਲ ਸਰਜਨ ਦਫਤਰ ਦੇ ਰਿਕਾਰਡ ਦੀ ਜਾਂਚ ਕਰ ਰਹੇ ਹਨ। ਜਾਂਚ ਦੇ ਬਾਅਦ ਉਕਤ ਮਾਮਲੇ ਦਾ ਪੂਰੀ ਤਰ੍ਹਾਂ ਨਾਲ ਪਰਦਾਫਾਸ ਹੋ ਸਕੇਗਾ। ਉਨਾਂ ਕਿਹਾ ਕਿ ਅਸੀਂ ਇਹ ਵੀ ਜਾਨਣ ਦਾ ਯਤਨ ਕਰ ਰਹ