ਵਾਹਘਾ-ਅਟਾਰੀ ਬਾਰਡਰ ’ਤੇ ਦੋਵੇਂ ਮੁਲਕਾਂ ਦੇ ਦਰਵਾਜ਼ੇ ਇੱਕੋ ਜਿਹੇ

0
2

ਚੰਡੀਗੜ੍ਹ (ਸਾਰਾ ਯਹਾ) : ਜਲਦ ਹੀ ਭਾਰਤ ਤੇ ਪਾਕਿਸਤਾਨ ਵਿਚਾਲੇ ਅਟਾਰੀ-ਵਾਹਗਾ ਬਾਰਡਰ ’ਤੇ ਜੌਇੰਟ ਚੈੱਕ ਪੋਸਟ (JCP) ਵਿੱਚ ਫੇਰਬਦਲ ਵੇਖਣ ਨੂੰ ਮਿਲਣਗੇ। ਦੋਵਾਂ ਮੁਲਕਾਂ ਨੇ 1947 ਵਿੱਚ ਬਣੇ ਸਰਹੱਦੀ ਦਰਵਾਜ਼ਿਆਂ ਨੂੰ ਬਦਲਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਨਾਲ ਵੱਡੇ ਆਕਾਰਾਂ ਦੇ ਥਮ੍ਹਲਿਆਂ ਦਾ ਵੀ ਨਿਰਮਾਣ ਕਰਾਇਆ ਜਾਏਗਾ। ਇਸ ਨਾਲ ਸ਼ਾਮ ਦੇ ਪਰੇਡ ਨੂੰ ਹੋਰ ਦਿਲ ਖਿੱਚਵਾਂ ਬਣਾਇਆ ਜਾ ਸਕੇਗਾ, ਜਿਸ ਨੂੰ ਵੇਖਣ ਲਈ ਵੱਡੀ ਗਿਣਤੀ ਲੋਕ ਤੇ ਸੈਲਾਨੀ ਇਕੱਠੇ ਹੁੰਦੇ ਹਨ।

ਖ਼ਾਸ ਗੱਲ ਇਹ ਹੈ ਕਿ ਦੋਵਾਂ ਦੇਸ਼ਾਂ ਦੇ ਦਰਵਾਜ਼ੇ ਇੱਕੋ ਜਿਹੇ ਹੋਣਗੇ। ਇਨ੍ਹਾਂ ਵਿੱਚ ਸਿਰਫ ਕੌਮੀ ਝੰਡੇ ਹੀ ਵੱਖ-ਵੱਖ ਹੋਣਗੇ। ਪਿਛਲੇ ਸਾਲ ਅਕਤੂਬਰ-ਨਵੰਬਰ ਮਹੀਨੇ ਵਿੱਚ ਦੋਵਾਂ ਮੁਲਕਾਂ ਦੇ ਡਾਇਰੈਕਟਰ ਜਨਰਲਜ਼ ਵੱਲੋਂ ਦਿੱਲੀ ਵਿੱਚ ਇਸ ਫੈਸਲੇ ਨੂੰ ਪ੍ਰਵਾਨਗੀ ਮਿਲਣ ਮਗਰੋਂ ਸਰਹੱਦ ਦੇ ਦੋਵੇਂ ਪਾਸੀਂ ਦਰਵਾਜ਼ਿਆਂ ਦੇ ਨਿਰਮਾਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ।

ਬੀਐਸਐਫ ਡੀਆਈਜੀ ਜੇ ਐਸ ਓਬਰੌਏ ਨੇ 31 ਅਗਸਤ ਤਕ ਦਰਵਾਜ਼ਿਆਂ ਦੇ ਲਾਏ ਜਾਣ ਦੀ ਉਮੀਦ ਜਤਾਈ ਹੈ। ਇਸ ਦੇ ਨਾਲ ਹੀ ਅੰਗਰੇਜ਼ੀ ਦੇ ਅੱਖਰ U ਦ ਆਕਾਰ ਦੀ ਨਵੀਂ ਗੈਲਰੀ ਦਾ ਵੀ ਨਿਰਮਾਣ ਕਰਾਇਆ ਜਾਏਗਾ ਜਿਸ ਵਿੱਚ ਲਗਪਗ 25 ਹਜ਼ਾਰ ਵਿਅਕਤੀਆਂ ਦੇ ਬੈਠਣ ਦੀ ਵਿਵਸਥਾ ਹੋਏਗੀ। ਗੈਲਰੀ ਦਾ ਉਦਘਾਟਨ ਵੀ ਅਗਸਤ ਮਹੀਨੇ ਹੋਏਗੀ ਦੱਸਿਆ ਜਾ ਰਿਹਾ ਹੈ ਕਿ ਇਸ ਗੈਲਰੀ ਦੇ ਨਿਰਮਾਣ ’ਤੇ ਕਰੀਬ 33 ਕਰੋੜ ਰੁਪਏ ਦੀ ਲਾਗਤ ਆਈ ਹੈ।

ਗੈਲਰੀ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ ਸੁਰੱਖਿਆ ਦਾ ਖਾਸ ਧਿਆਨ ਰੱਖਿਆ ਜਾਏਗਾ। ਇਸ ਵਿੱਚ ਸੀਸੀਟੀਵੀ ਕੈਮਰਿਆਂ ਸਣੇ ਕੰਟਰੋਲ ਰੂਮ ਹੋਏਗਾ। ਇਸ ਤੋਂ ਇਲਾਵਾ ਕਾਨਫਰੰਸ ਹਾਲ, ਲੌਂਜ, ਮੈਡੀਕਲ ਰੂਮ ਉੱਚ ਪੱਧਰ ਦਾ ਸਾਊਂਡ ਸਿਸਟਮ ਤੇ ਉਚਿੱਤ ਪਾਰਕਿੰਗ ਦੀ ਵੀ ਵਿਵਸਥਾ ਹੋਏਗੀ। ਦੱਸਿਆ ਜਾ ਰਿਹਾ ਹੈ ਕਿ ਬੀਐਸਐਫ ਮਿਊਜ਼ਿਮ ਲੋਕਾਂ ਦੀ ਖਿੱਚ ਦੀ ਮੁੱਖ ਕੇਂਦਰ ਹੋਏਗਾ।

LEAVE A REPLY

Please enter your comment!
Please enter your name here