

ਅੰਮ੍ਰਿਤਸਰ(ਸਾਰਾ ਯਹਾ) : ਉੱਤਰੀ ਭਾਰਤ ਦਾ ਅੱਜ ਦੂਜਾ ਸਭ ਤੋਂ ਵੱਡਾ ਤੇ ਨਾਮ ਰੇਲਵੇ ਸਟੇਸ਼ਨ ਅਖੀਰ ਬਾਰਾਂ ਦਿਨਾਂ ਬਾਅਦ ਚਾਲੂ ਹੋ ਹੀ ਗਿਆ। ਅੰਮ੍ਰਿਤਸਰ ਸਟੇਸ਼ਨ ‘ਤੇ ਪੁਰਾਣਾ ਕਾਂਟਾ ਸਿਸਟਮ ਬਦਲੇ ਜਾਣ ਕਰਕੇ ਬੰਦ ਕੀਤਾ ਗਿਆ ਸੀ। ਇਸੇ ਲਈ ਪਿਛਲੇ ਬਾਰਾਂ ਦਿਨਾਂ ਤੋਂ ਰੇਲਾਂ ਬਿਆਸ ਤੇ ਮਾਨਾਂਵਾਲਾ ਰੇਲਵੇ ਸਟੇਸ਼ਨਾਂ ‘ਤੇ ਹੀ ਰੋਕੀਆਂ ਜਾ ਰਹੀਆਂ ਸਨ। ਏਬੀਪੀ ਸਾਂਝਾ ਦੀ ਟੀਮ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਤਾਂ ਉੱਥੇ ਮੁਸਾਫਰਾਂ ਦੀ ਭੀੜ ਦੇਖਣ ਨੂੰ ਮਿਲੀ। ਰੇਲਾਂ ਮੁੜ ਸ਼ੁਰੂ ਹੋਣ ‘ਤੇ ਮੁਸਾਫ਼ਰ ਕਾਫੀ ਸੰਤੁਸ਼ਟ ਨਜ਼ਰ ਆਏ।

ਸਟੇਸ਼ਨ ਬੰਦ ਹੋਣ ਕਰ ਕੇ ਵੱਖ-ਵੱਖ ਤੋਂ ਅੰਮ੍ਰਿਤਸਰ ਆਉਣ ਵਾਲੇ ਮੁਸਾਫ਼ਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਯਾਤਰੀ ਅਕਸਰ ਬੱਸਾਂ ਅਤੇ ਹੋਰ ਵਾਹਨਾਂ ਰਾਹੀਂ ਅੰਮ੍ਰਿਤਸਰ ਪੁੱਜਦੇ ਸਨ ਤੇ ਜਿਸ ਕਾਰਨ ਉਨ੍ਹਾਂ ਦਾ ਕਾਫੀ ਸਮਾਂ ਖਰਾਬ ਹੁੰਦਾ ਸੀ। ਆਖ਼ਰ ਬਾਰਾਂ ਦਿਨਾਂ ਦੇ ਚੱਲੀ ਇਸ ਮੁਰੰਮਤ ਕਾਰਜ ਤੋਂ ਬਾਅਦ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਅਸਰ ਚੱਲ ਪਿਆ ਅਤੇ ਇੱਥੋਂ ਰੇਲ ਗੱਡੀਆਂ ਦੀ ਆਵਾਜਾਈ ਵੀ ਸ਼ੁਰੂ ਹੋ ਗਈ।

ਰੇਲ ਸੇਵਾ ਮੁੜ ਬਹਾਲ ਹੋਣ ਤੋਂ ਬਾਅਦ ਅੰਮ੍ਰਿਤਸਰ ਆਉਣ ਵਾਲੇ ਮੁਸਾਫ਼ਰਾਂ ਨੇ ਕਾਫੀ ਸੁਖ ਦਾ ਸਾਹ ਲਿਆ ਤੇ ਆਪਣੀਆਂ ਮੰਜ਼ਿਲਾਂ ਵੱਲ ਕੂਚ ਕਰਨ ਲਈ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਪੁੱਜਣਾ ਸ਼ੁਰੂ ਕੀਤਾ। ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਵੀ ਅੰਮ੍ਰਿਤਸਰ ਰੇਲਵੇ ਸਨ ‘ਤੇ ਚੱਲ ਰਹੀ ਮੁਰੰਮਤ ਦਾ ਜਾਇਜ਼ਾ ਲਿਆ ਅਤੇ ਇਸ ਕੰਮ ਨੂੰ ਸਮੇਂ ਸਿਰ ਚਲਾਉਣ ਦੇ ਲਈ ਹਦਾਇਤਾਂ ਜਾਰੀ ਕੀਤੀਆਂ।
EDITED BY : SARA YAHA | | Last Updated : 6:30 pm 1 August 2018























