ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਪੌਦੇ ਲਗਾਉਣਾ ਜਰੂਰੀ………ਡਾ. ਰੇਖੀ

0
24
ਮਾਨਸਾ,(ਜੋਨੀ ਜਿੰਦਲ),26 ਅਕਤੂਬਰ  : ਵਾਤਾਵਰਣ ਪੇ੍ਮੀ ਅਤੇ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਬਲਵੀਰ ਸਿੰਘ ਅਗਰੋਈਆਂ ਨੇ ਅਪਣੇ ਜਨਮਦਿਨ ਦੀ ਖੁਸ਼ੀ ਵਿੱਚ ਪੌਦੇ ਲਗਾਏ। ਸਾਇਕਲ ਗਰੁੱਪ ਦੇ ਕੁੱਝ ਮੈਂਬਰਾਂ ਨੇ ਬਲਵਿੰਦਰ ਕਾਕਾ ਦੀ ਅਗਵਾਈ ਹੇਠ ਮਾਨਸਾ ਤੋਂ ਭਾਈ ਦੇਸਾ ਅਤੇ ਕੁੱਝ ਮੈਂਬਰਾਂ ਨੇ ਡਾ: ਟੀ.ਪੀ.ਐਸ.ਰੇਖੀ ਦੀ ਅਗਵਾਈ ਹੇਠ ਮਾਨਸਾ ਤੋਂ ਲੱਲੂਆਣਾ,ਬੱਪੀਆਣਾ,ਖਿੱਲਣ ਤੋਂ ਚਕੇਰੀਆਂ ਹੁੰਦੇ ਹੋਏ ਵਾਪਿਸ ਅਗੋਰੀਆਂ ਜੀ ਦੀ ਦੁਕਾਨ ਤੇ ਕੇਕ ਕੱਟਕੇ ਅਤੇ ਗਮਲਿਆਂ ਵਿੱਚ ਪੌਦੇ ਲਗਾ ਕੇ ਉਹਨਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ। ਸੰਜੀਵ ਪਿੰਕਾ ਨੇ ਦੱਸਿਆ ਕਿ ਬਲਵੀਰ ਸਿੰਘ ਅਗਰੋਈਆਂ ਹਰ ਸਾਲ ਇਸੇ ਤਰਾਂ ਅਪਣਾ ਜਨਮਦਿਨ ਮਨਾਉਂਦੇ ਹਨ ਅਤੇ ਸ਼ਹਿਰ ਦੇ ਲੌਕਾਂ ਨੂੰ ਲਗਾਤਾਰ ਪੌਦੇ ਲਗਾਉਣ ਲਈ ਪੇ੍ਰਿਤ ਵੀ ਕਰਦੇ ਰਹਿੰਦੇ ਹਨ।
ਡਾ: ਟੀ.ਪੀ.ਐਸ.ਰੇਖੀ ਨੇ ਕਿਹਾ ਕਿ ਅੱਜ ਵਾਤਾਵਰਣ ਲਗਾਤਾਰ ਪ੍ਦੂਸ਼ਿਤ ਹੋ ਰਿਹਾ ਹੈ ਜਿਸ ਕਾਰਨ ਬੀਮਾਰੀਆਂ ਵਧ ਰਹੀਆਂ ਹਨ। ਪ੍ਦੂਸ਼ਨ ਨੂੰ ਘੱਟ ਕਰਨ ਲਈ ਪੌਦੇ ਮੁੱਖ ਰੋਲ ਅਦਾ ਕਰਦੇ ਹਨ ਇਸ ਲਈ ਸਾਡਾ ਇਹ ਫਰਜ ਬਣਦਾ ਹੈ ਕਿ ਜਿੱਥੇ ਵੀ ਸੰਭਵ ਹੋ ਸਕੇ ਅਸੀ ਵੱਧ ਤੋਂ ਵੱਧ ਪੌਦੇ ਲਗਾ ਕੇ ਉਹਨਾਂ ਦੀ ਸੰਭਾਲ ਕਰੀਏ ਅਤੇ ਹੋਰ ਲੋਕਾਂ ਨੂੰ ਵੀ ਪੌਦੇ ਲਗਾਉਣ ਲਈ ਪੇ੍ਰਿਤ ਕਰੀਏ।ਉਹਨਾਂ ਅਗਰੋਈਆ ਜੀ ਵਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਬਲਵਿੰਦਰ ਕਾਕਾ ਨੇ ਕਿਹਾ ਕਿ ਸਾਨੂੰ ਹਰ ਰੋਜ ਘੱਟੋ ਘੱਟ ਇੱਕ ਘੰਟਾ ਸਾਇਕਲ ਚਲਾਉਣਾ ਚਾਹੀਦਾ ਹੈ ਇਸ ਨਾਲ ਗੋਡਿਆਂ ਦੇ ਦੁਖਣ ਦੀ ਸਮਸਿਆ ਨਹੀ ਆਉਂਦੀ ਅਤੇ ਹੋਰ ਬੀਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ।
ਇਸ ਮੌਕੇਡਾ: ਵਰੁਣ ਮਿੱਤਲ, ਡਾ: ਅਮਰੀਕ ਸਿੰਘ,ਰਣਧੀਰ ਸਿੰਘ,ਜਰਨੈਲ ਸਿੰਘ,ਰਮਨ ਗੁਪਤਾ,ਸੰਜੀਵ ਕੁਮਾਰ,ਯਾਦਵਿੰਦਰ ਸਿੰਘ,ਰਾਜਵੀਰ ਸਿੰਘ,ਭੋਜ ਰਾਜ,ਜਸਵਿੰਦਰ ਬਿੱਲਾ,ਨਰਿੰਦਰ ਗੁਪਤਾ,ਲੋਕਰਾਮ,ਭੀਮ ਕੋਟਲੀ,ਕਿ੍ਸ਼ਨ ਮਿੱਤਲ ਸਮੇਤ ਮੈਂਬਰ ਹਾਜਰ ਸਨ।


EDITED BY : SARA YAHA | | Last Updated : 6:59 pm 26 October 2018

LEAVE A REPLY

Please enter your comment!
Please enter your name here