

ਬੁਢਲਾਡਾ 26 ਨਵੰਬਰ (ਸਾਰਾ ਯਹਾਂ/ਮੇਹਤਾ ਅਮਨ) ਸਥਾਨਕ ਸ਼ਹਿਰ ਦੇ ਮਾਸ਼ਟਰ ਕਲੋਨੀ ਦੇ ਨਜਦੀਕ ਜਾਖਲ ਰੋਡ ਤੇ ਵਰਕਸ਼ਾਪ ਵਿੱਚੋਂ ਰਾਤ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ 15 ਬੈਂਟਰੀਆਂ, ਬਿਜਲੀ ਵਾਲਾ ਚੁੱਲਾ ਅਤੇ ਗੱਲੇ ਵਿਚੋਂ 10-12 ਹਜਾਰ ਦੀ ਨਕਦੀ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਸਿਟੀ ਪੁਲਿਸ ਨੂੰ ਸੂਚਿਤ ਕਰਦਿਆਂ ਨਿਰਮਲ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਬਰ੍ਹੇ ਨੇ ਦੱਸਿਆ ਕਿ ਉਹ ਰੋਜਾਨਾ ਦੀ ਤਰ੍ਹਾਂ ਸ਼ਾਮ ਨੂੰ ਆਪਣੀ ਵਰਕਸ਼ਾਪ ਬੰਦ ਕਰਕੇ ਚਲਾ ਗਿਆ। ਜਦੋਂ ਸਵੇਰੇ ਵਰਕਸ਼ਾਪ ਖੋਲ੍ਹੀ ਤਾਂ ਉਨ੍ਹਾਂ ਦੇਖਿਆ ਕਿ ਵਰਕਸ਼ਾਪ ਦਾ ਸਾਮਾਨ ਖਿਲਰਿਆ ਪਿਆ ਹੈ ਅਤੇ ਜਦੋਂ ਜਾਂਚ ਕੀਤੀ ਤਾਂ ਉਪਰੋਕਤ ਸਮਾਨ ਚੋਰੀ ਹੋ ਚੁੱਕਾ ਸੀ।























