

ਮਾਨਸਾ ਸਾਇਕਲ ਗਰੁੱਪ ਵਲੋਂ ਮਾਨਸਾ ਤੋਂ ਖਿਆਲਾ,ਤਾਮਕੋਟ ਤੱਕ ਸਾਇਕਲਿੰਗ ਕਰਨ ਉਪਰੰਤ ਗਰੁੱਪ ਦੇ ਮੈਂਬਰ ਵਿਨੋਦ ਬਾਂਸਲ ਦਾ ਜਨਮਦਿਨ ਉਹਨਾਂ ਦੇ ਨਿਵਾਸ ਤੇ ਮਨਾਇਆ। ਇਸ ਮੌਕੇ ਮਾਨਸਾ ਸਾਇਕਲ ਗਰੁੱਪ ਦੀ ਡਰੈਸ ਡਾ: ਜਨਕ ਰਾਜ ਸਿੰਗਲਾ ਅਤੇ ਡਾ: ਟੀ.ਪੀ.ਐਸ.ਰੇਖੀ ਨੇ ਰਿਲੀਜ ਕੀਤੀ।ਸੰਜੀਵ ਪਿੰਕਾ ਨੇ ਦੱਸਿਆ ਕਿ ਇਹ ਡਰੈਸ ਗਰੁੱਪ ਦੇ ਮੈਂਬਰ ਵਿਕਾਸ ਗੁਪਤਾ ਦੇ ਗੁਪਤਾ ਅੋਪਟੀਕਲਜ ਵਲੋਂ ਸਪਾਂਸਰ ਕੀਤੀ ਗਈ ਹੈ।ਡਾ: ਜਨਕ ਰਾਜ ਸਿੰਗਲਾ ਨੇ ਵਿਨੋਦ ਬਾਂਸਲ ਨੂੰ ਜਨਮਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਇਕਲ ਚਲਾਉਣ ਦਾ ਮਕਸਦ ਸਿਹਤ ਨੂੰ ਠੀਕ ਰੱਖਣ ਦੇ ਨਾਲ ਨਾਲ ਵਾਤਾਵਰਣ ਨੂੰ ਸਾਫ ਰੱਖਣ ਚ ਸਹਿਯੋਗ ਦੇਣ ਲਈ ਲੋਕਾਂ ਨੂੰ ਪੇ੍ਰਿਤ ਕਰਨਾ ਹੈ ਉਹਨਾਂ ਕਿਹਾ ਕਿ ਚੰਗੀ ਸਿਹਤ ਲਈ ਸਾਇਕਲਿੰਗ ਇੱਕ ਲਾਹੇਵੰਦ ਕਸਰਤ ਹੈ।ਡਾ: ਟੀ.ਪੀ.ਐਸ.ਰੇਖੀ ਨੇ ਗੁਪਤਾ ਅੋਪਟੀਕਲਜ ਦਾ ਡਰੈਸ ਸਪਾਂਸਰ ਕਰਨ ਲਈ ਧੰਨਵਾਦ ਕਰਦਿਆ ਕਿਹਾ ਕਿ ਖੇਡਾਂ ਨੂੰ ਪ੍ਮੋਟ ਕਰਨ ਵਿੱਚ ਯੋਗਦਾਨ ਦੇਣਾ ਇੱਕ ਚੰਗੀ ਸੋਚ ਵਾਲੇ ਇਨਸਾਨ ਦਾ ਹੀ ਕੰਮ ਹੈ। ਜੇਕਰ ਨੋਜਵਾਨ ਮੁੰਡੇ ਕੁੜੀਆਂ ਦਾ ਰੁਝਾਣ ਖੇਡਾਂ ਵੱਲ ਵਧੇਗਾ ਤਾਂ ਉਹ ਨਸ਼ਿਆਂ ਤੋਂ ਦੂਰ ਰਹਿਣਗੇ ਇਸ ਲਈ ਹਰੇਕ ਇਨਸਾਨ ਨੂੰ ਖੇਡਾਂ ਨੂੰ ਪ੍ਮੋਟ ਕਰਨ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਵਿਕਾਸ ਗੁਪਤਾ ਨੇ ਕਿਹਾ ਕਿ ਉਹਨਾਂ ਵਲੋਂ ਅੱਗੇ ਤੋਂ ਵੀ ਅਜਿਹੇ ਯਤਨ ਜਾਰੀ ਰਹਿਣਗੇ।ਇਸ ਮੌਕੇ ਪਰਵੀਨ ਟੋਨੀ ਸ਼ਰਮਾਂ,ਡਾ:ਪਵਨ,ਡਾ: ਵਰੁਣ ਮਿੱਤਲ,ਵਿਕਾਸ ਗੁਪਤਾ,ਹਰੀਸ਼ ਜੈਨ,ਡਾ: ਅਮਰੀਕ ਸਿੰਘ,ਸੁਰਿੰਦਰ ਬਾਂਸਲ ਸਮੇਤ ਮੈਂਬਰ ਹਾਜਰ ਸਨ।























