*ਲੇਹ ਹਿੰਸਾ ਲਈ ਵਾਤਾਵਰਨ ਪ੍ਰੇਮੀ ਸੋਨਮ ਵਾਂਗਚੁੱਕ ਨੂੰ ਜੁੰਮੇਵਾਰ ਠਹਿਰਾਉਣਾ ਨਿੰਦਣਯੋਗ- ਹਰਿੰਦਰ ਮਾਨਸ਼ਾਹੀਆ*

0
13

ਮਾਨਸਾ, 28 ਸਤੰਬਰ:-  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਸੋਸ਼ਲਿਸਟ ਪਾਰਟੀ ਇੰਡੀਆ ਨੇ ਲੇਹ ਵਿੱਚ ਹੋਈਆਂ ਹਿੰਸਾ ਦੀਆਂ ਘਟਨਾਵਾਂ ਦੀ ਪੁਰਜੋਰ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਵਿੱਚ ਹੋਈਆਂ ਮੌਤਾਂ ਅਤੇ ਜਖ਼ਮੀਆਂ ਲਈ ਆਪਣੀ ਸੰਵੇਦਨਾ-ਵਿਅਕਤ ਕੀਤੀ ਹੈ। ਪਾਰਟੀ ਨੇ ਇਸ ਹਿੰਸਾ ਲਈ ਮੈਗਾਸਾਸੇ ਅਵਾਰਡ ਵਿਜੇਤਾ, ਪ੍ਰਸਿੱਧ ਵਾਤਾਵਰਨ ਪ੍ਰੇਮੀ, ਤਕਨੀਕੀ ਸਿੱਖਿਆ ਸੁਧਾਰਕ ਸੋਨਮ ਵਾਂਗਚੁੱਕ ਨੂੰ ਬੀ ਜੇ ਪੀ ਦੀ ਕੋਸ਼ਿਸ਼ ਨੂੰ ਗੈਰ- ਜ਼ੁੰਮੇਵਾਰਾਨਾ ਅਤੇ ਗੈਰ-ਲੋਕ ਤੰਤਰਿਕ ਮੰਨਦੀ ਹੈ।

     ਪਾਰਟੀ ਦੇ ਕੌਮੀ ਜਨਰਲ ਸਕੱਤਰ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਸੋਨਮ ਵਾਂਗਚੁੱਕ ਨੇ ਹਰ ਸਮੇਂ ਸ਼ਾਤੀ-ਪੂਰਨ, ਅਹਿੰਸਕ ਅਤੇ ਸੰਵਿਧਾਨਕ ਢੰਗ ਨਾਲ ਲੱਦਾਖ ਦੀ ਜਨਤਾ ਦੀਆਂ ਮੰਗਾਂ ਨੂੰ ਅੱਗੇ ਵਧਾਇਆ ਹੈ,ਇਸਦੀ ਪਹਿਚਾਣ ਇੱਕ ਦੂਰਦਰਸ਼ੀ ਸਿੱਖਿਆ ਸੁਧਾਰਕ, ਸੋਸ਼ਲ ਵਰਕਰ ਅਤੇ ਵਾਤਾਵਰਨ ਪ੍ਰੇਮੀ ਦੇ ਰੂਪ ਵਿੱਚ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਲੋਂ ਉਸ ਉਪਰ ਹਿੰਸਾ ਭੜਕਾਉਣ ਦਾ ਦੋਸ਼ ਲਾਉਣਾ ਤੱਥਹੀਣ ਹੀ ਨਹੀਂ ਸਗੋਂ ਲੱਦਾਖ ਦੀ ਜਨਤਾ ਦੀ ਲੋਕਤੰਤਰਿਕ ਆਵਾਜ਼ ਨੂੰ ਦਬਾਉਣ ਦਾ ਯਤਨ ਹੈ। ਦਰਅਸਲ ਲੇਹ ਵਿੱਚ ਹੋਈ ਹਿੰਸਾ ਦਾ ਠੀਕਰਾ ਸ਼ਾਤੀਪੂਰਣ ਅੰਦੋਲਨ ਦੇ ਸਿਰ ਭੰਨਕੇ ਭਾਜਪਾ ਆਪਣੀਆਂ ਨਾ-ਕਾਮੀਆਂ ਅਤੇ ਦਿਨ-ਪੁਰ-ਦਿਨ ਘੱਟ ਹੋ ਰਹੀ ਲੋਕ-ਪ੍ਰਿਅਤਾ ਤੋਂ ਜਨਤਾ ਦਾ ਧਿਆਨ ਭਟਕਾਉਣਾ ਚਾਹੁੰਦੀ ਹੈ।ਇਸ ਤਰ੍ਹਾਂ ਕੇਂਦਰ ਸਰਕਾਰ ਨੇ ਅੰਦੋਲਨ ਦੀਆਂ ਮੰਗਾਂ ਵੱਲ ਗੰਭੀਰਤਾ ਅਤੇ ਸੰਵੇਦਨਸ਼ੀਲ ਰੁਖ ਅਪਨਾਉਣ ਦੀ ਬਜਾਇ ਸ਼ੁਰੂ ਤੋਂ ਹੀ ਉਸਨੂੰ ਬਦਨਾਮ ਕਰਨ ਅਤੇ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਦਾ ਰਸਤਾ ਚੁਣਿਆ ਹੈ।

      ਸੋਸ਼ਲਿਸਟ ਪਾਰਟੀ ਇੰਡੀਆ ਪੂਰਨ ਤੌਰ ਤੇ  ਲੇਹ ਦੀ ਹਿੰਸਾ ਦੀ ਜੁੰਮੇਵਾਰੀ ਸਰਕਾਰ ਦੀ ਨੀਤੀਗਤ ਅਸਫ਼ਲਤਾ ਅਤੇ ਜਨਤਾ ਦੀ ਆਵਾਜ਼ ਨੂੰ ਅਣਗੋਲਿਆਂ ਕਰਨਾ ਮੰਨਦੀ ਹੈ ਨਾਂ ਕਿ ਸੋਨਮ ਵਾਂਗਚੁੱਕ ਜਾਂ ਕਿਸੇ ਹੋਰ ਸ਼ਾਤਮਈ ਅੰਦੋਲਨ ਦੇ ਕਾਰਨ ਹੈ।

ਸੋਸ਼ਲਿਸਟ ਪਾਰਟੀ ਇੰਡੀਆ ਲੱਦਾਖ ਦੀ ਜਨਤਾ ਦੀਆਂ ਲੱਦਾਖ ਨੂੰ ਪੂਰਨ ਰਾਜ ਦਾ ਦਰਜਾ ਦੇਣ ਜਾਂ ਛੇਵੀਂ ਅਨੁਸੂਚੀ ਦਾ ਦਰਜਾ ਦੇਣ, ਰੁਜਗਾਰ ਦੇ ਸਾਧਨ ਮੁਹੱਈਆ ਕਰਵਾਉਣ ਵਰਗੀਆਂ  ਸੰਵਿਧਾਨਕ ਤੌਰ ਤੇ ਜ਼ਾਇਜ਼  ਮੰਗਾਂ ਲਈ ਪਾਰਟੀ ਲੱਦਾਖ ਦੀ ਜਨਤਾ ਦੇ ਨਾਲ ਖੜ੍ਹੀ ਹੈ,ਉਸਦੇ ਸ਼ਾਂਤ ਮਈ ਅੰਦੋਲਣ ਦਾ ਪੂਰਨ ਸਮਰਥਨ ਕਰਦੀ ਹੈ।

 ਸੋਸ਼ਲਿਸਟ ਪਾਰਟੀ ਇੰਡੀਆ ਦੇ ਕੌਮੀ ਵਾਇਸ ਪ੍ਰਧਾਨ ਰਜਿੰਦਰ ਕੌਰ ਦਾਨੀ,ਕੌਮੀ ਸਕੱਤਰ ਬਲਰਾਜ ਸਿੰਘ ਨੰਗਲ, ਕਾਰਜਕਾਰਨੀ ਮੈਂਬਰ ਸਰਬਜੀਤ ਕੌਸ਼ਲ, ਪੰਜਾਬ ਪ੍ਰਧਾਨ ਓਮ ਸਿੰਘ ਸਟਿਆਣਾ, ਸੂਬਾ ਜਨਰਲ ਸਕੱਤਰ ਜਗਦੀਪ ਸਿੰਘ ਖੇੜਾ ਅਤੇ ਸੂਬਾ ਸਪੋਕਸਮੈਨ ਭਗਵੰਤ ਸਿੰਘ ਬੇਦੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਲੇਹ ਵਿੱਚ ਹੋਈ ਹਿੰਸਾ ਦੀ ਤੁਰੰਤ ਨਿਰਪੱਖ ਪੜਤਾਲ ਕਰਵਾਈ ਜਾਵੇ,ਸੋਨਮ ਵਾਂਗਚੁੱਕ ਤੇ ਸ਼ਾਂਤੀਪੂਰਨ ਅੰਦੋਲਣਕਾਰੀਆਂ ਨੂੰ ਨਿਸ਼ਾਨਾ ਬਣਾਉਣਾ ਬੰਦ ਕਰਕੇ ਰਿਹਾਅ ਕੀਤਾ ਜਾਵੇ ਅਤੇ ਲੱਦਾਖ ਦੀ ਜਨਤਾ ਦੀਆਂ ਸੰਵਿਧਾਨਕ ਮੰਗਾਂ ਬਾਰੇ ਤੁਰੰਤ ਗੱਲਬਾਤ ਅਰੰਭੀ ਜਾਵੇ।

LEAVE A REPLY

Please enter your comment!
Please enter your name here