*ਮਾਨਸਾ ਵਿੱਚ ਡੇਂਗੂ ਅਤੇ ਚਿਕਨਗੁਨੀਆਂ ਨੇ ਮਹਾਂਮਾਰੀ ਦਾ ਰੂਪ ਧਾਰਨ ਕੀਤਾ ਪ੍ਰੰਤੂ ਜਿਲ੍ਹਾ ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੁੱਤਾ ਹੋਇਆ- ਗੁਰਲਾਭ ਸਿੰਘ ਮਾਹਲ ਐਡੋਵਕੇਟ*

0
94

ਮਾਨਸਾ 28 ਸਤੰਬਰ 2025 (ਸਾਰਾ ਯਹਾਂ/ਮੁੱਖ ਸੰਪਾਦਕ) :- ਮਾਨਸਾ ਸ਼ਹਿਰ ਵਿੱਚ ਅੱਜ ਤੋਂ ਤਿੰਨ ਮਹੀਨੇ ਪਹਿਲਾਂ ਜਦ ਮਾਨੂਸਨ ਦੀਆਂ ਬਾਰਿਸ਼ਾਂ ਸ਼ੁਰੂ ਹੋਈਆਂ ਸਨ ਅਤੇ ਸੀਵਰੇਜ ਦਾ ਪਾਣੀ ਸੜਕਾਂ ਉੱਪਰ ਘੁੰਮ ਰਿਹਾ ਸੀ। ਉਸ ਸਮੇਂ ਤੋਂ ਮਾਨਸਾ ਸ਼ਹਿਰ ਦੀਆਂ ਲੋਕ ਸ਼ੰਘਰਸ ਕਰਨ ਵਾਲੀਆਂ ਜੰਥੇਬਦੀਆਂ ਪ੍ਰਸ਼ਾਸਨ ਅਤੇ ਸਰਕਾਰ ਨੂੰ ਅਪੀਲ ਕਰ ਰਹੀਆਂ ਸਨ ਕਿ ਸ਼ਹਿਰ ਵਿੱਚ ਡੇਂਗੂ, ਪਲੀਆ ਅਤੇ ਚਿਕਨਗੁਨੀਆਂ ਜਿਹੀਆਂ ਬਿਮਾਰੀਆਂ ਫੈਲਣ ਦਾ ਡਰ ਹੈ ਪਰ ਜਿਲ੍ਹਾ ਪ੍ਰਸ਼ਾਸ਼ਨ ਨੇ ਕੋਈ ਜਰੂਰੀ ਕਦਮ ਨਹੀਂ ਚੁੱਕੇ ਜਿਸਦਾ ਨਤੀਜਾ ਅੱਜ ਮਾਨਸਾ ਵਾਸੀਆਂ ਨੂੰ ਭੁਗਤਨਾ ਪੈ ਰਿਹਾ ਹੈ। ਅੱਜ ਮਾਨਸਾ ਦੇ ਹਰ ਘਰ ਚਿਕਨਗੁਨੀਆਂ ਅਤੇ ਡੇਂਗੂ ਦੇ ਮਰੀਜ ਹਨ ਅਤੇ ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਜਰੂਰੀ ਸਹੂਲਤਾਂ ਅਤੇ ਡਾਕਟਰ ਨਾ ਹੋਣ ਕਾਰਨ ਮਾਨਸਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਆਪਣਾ ਇਲਾਜ ਕਰਵਾ ਰਹੇ ਹਨ। ਅਤੇ ਹੁਣ ਇਹ ਬਿਮਾਰੀ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੀ ਹੈ। ਇਸ ਦੇ ਬਾਵਜੂਦ ਵੀ ਮਾਨਸਾ ਜਿਲ੍ਹਾ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਗਰਾਂਊਡ ਉੱਤੇ ਜਾ ਕੇ ਇਸ ਬਿਮਾਰੀ ਦੀ ਗੰਭੀਰਤਾ ਨਾਲ ਜਾਂਚ ਨਹੀਂ ਕਰ ਰਿਹਾ। ਸਿਰਫ ਕਾਗਜੀ ਕਾਰਵਾਈਆਂ ਤੱਕ ਜਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਦੇ ਆਗੂ ਸੀਮਤ ਹਨ।

ਆਮ ਲੋਕਾਂ ਵਿੱਚ ਕੋਈ ਵੀ ਅਧਿਕਾਰੀ ਜਾਂ ਆਗੂ ਇਸ ਬਿਮਾਰੀ ਦੇ ਕਾਬੂ ਕਰਨ ਲਈ ਕੰਮ ਨਹੀਂ ਕਰ ਰਿਹਾ ਹੈ। ਸ਼ਹਿਰ ਦੀਆਂ ਜੰਥੇਬਦੀਆਂ ਖਾਸਕਰ ਸਨਾਤਨ ਸਭਾ ਆਪਣੇ ਤੌਰ ਤੇ ਇਹਨ੍ਹਾ ਬਿਮਾਰੀਆਂ ਤੋਂ ਬਚਾ ਲਈ ਆਪਣੇ ਪੱਧਰ ਤੇ ਜਰੂਰੀ ਕਦਮ ਚੁੱਕ ਰਹੀਆਂ ਹਨ। ਇਹ ਕਿ ਪੰਜਾਬ ਸਰਕਾਰ ਵੱਲੋਂ ਹਰ ਇੱਕ ਜਿਲ੍ਹੇ ਵਿੱਚ ਜਿਲ੍ਹਾ ਪ੍ਰਸ਼ਾਸ਼ਨ ਨੂੰ ਡੇਂਗੂ ਦੇ ਲਾਰਵੇ ਨੂੰ ਰੋਕਣ ਲਈ ਪੱਤਰ ਕੱਢੇ ਹਨ, ਜਿਸ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਕਿਸੇ ਵੀ ਘਰ ਜਾਂ ਦਫਤਰ ਵਿੱਚ ਡੇਂਗੂ ਦਾ ਲਾਰਵਾ ਮਿਲਣ ਤੇ ਉਸਦੇ ਮੁੱਖੀ ਨੂੰ ਪੰਜਾਬ ਮਿਂਉਸੀਪਲ ਐਕਟ 1911 ਦੀ ਧਾਰਾ 211 ਅਤੇ 219 ਦੇ ਤਹਿਤ ਜੁਰਮਾਨਾ ਕੀਤਾ ਜਾਵੇ। ਪਰ ਇਹ ਜਰੂਰੀ ਕਦਮ ਵੀ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਨਹੀਂ ਚੱਕੇ ਗਏ।

          ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਤੋਂ ਬਿਨ੍ਹਾਂ ਵੀ ਪਿੰਡਾਂ ਵਿੱਚ ਵੀ ਡੇਂਗੂ ਅਤੇ ਮਲੇਰੀਆਂ ਦੀ ਰੋਕਥਾਮ ਲਈ ਪ੍ਰੰਚਾਇਤਾਂ ਨੂੰ ਫੋਗਿੰਗ ਕਰਨ ਨੂੰ ਜਰੂਰੀ ਕਰਾਰ ਦਿੱਤਾ ਗਿਆ ਹੈ। ਪਰ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਪ੍ਰੰਚਾਇਤਾਂ ਨੂੰ ਅਜੇ ਤੱਕ ਘਰ-ਘਰ ਜਾ ਕੇ ਫੋਗਿੰਗ ਕਰਨ ਸਬੰਧੀ ਸਖਤੀ ਨਾਲ ਜਰੂਰੀ ਦਿਸ਼ਾ ਨਿਰਦੇਸ਼ ਨਹੀਂ ਦਿੱਤੇ ਗਏ। ਅਤੇ ਬਹੁਤੇ ਪਿੰਡਾਂ ਵਿੱਚ ਨਾ ਮਾਤਰ ਫੋਗਿੰਗ ਹੋਈ ਹੈ। ਇਸ ਤੋਂ ਇਲਾਵਾ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਡੇਂਗੂ ਅਤੇ ਚਿਕਨਗੁਨੀਆਂ ਦੇ ਮਰੀਜਾਂ ਦੀ ਸਹੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਪ੍ਰਾਈਵੇਟ ਹਸਪਤਾਲਾਂ ਅਤੇ ਆਰ.ਐਮ.ਪੀ. ਡਾਕਟਰਾਂ ਕੋਲ ਇਲਾਜ ਕਰਵਾ ਰਹੇ ਮਰੀਜਾਂ ਦਾ ਡਾਟਾ ਇੱਕਠਾ ਕਰਨ ਲਈ ਕੋਈ ਵੀ ਜਤਨ ਨਹੀਂ ਕੀਤੇ ਜਾ ਰਹੇ, ਸਿਰਫ ਖਾਨਾਪੂਰਤੀ ਕੀਤੀ ਜਾ ਰਹੀ ਹੈ।

          ਇਸ ਸਾਰੇ ਮਸਲੇ ਸਬੰਧੀ ਮਾਨਸਾ ਵਪਾਰ ਮੰਡਲ ਦੇ ਪ੍ਰਧਾਨ ਮਨੀਸ਼ ਬੱਬੀ ਦਾਨੇਵਾਲੀਆਂ, ਸੀਨੀਅਰ ਐਡੋਵਕੇਟ ਗੁਰਲਾਭ ਸਿੰਘ ਮਾਹਲ, ਸੀ.ਪੀ.ਆਈ. ਦੇ ਆਗੂ ਕਾਮਰੇਡ ਕ੍ਰਿਸ਼ਨ ਚੌਹਾਨ, ਪੰਜਾਬ ਮੈਡੀਕਲ ਪ੍ਰੈਕਿਟਸ਼ਨਰ ਦੇ ਪ੍ਰਧਾਨ ਧੰਨਾ ਮੱਲ ਗੋਇਲ, ਕਾਮਰੇਡ ਘਨੀ ਸ਼ਾਮ ਨਿੱਕੂ ਅਤੇ ਸਵਿਧਾਨ ਬਚਾਉ ਦੇ ਆਗੂ ਬਲਕਰਨ ਸਿੰਘ ਬਲੀ ਨੇ ਇਸ ਮਸਲੇ ਨੂੰ ਮੁੱਖ ਸਕੱਤਰ ਪੰਜਾਬ ਕੋਲ ਉਠਾਉਣ ਦਾ ਫੈਸਲਾ ਕੀਤਾ। ਜਿਸ ਸਬੰਧੀ ਇਸ ਲੈਟਰ ਮੁੱਖ ਸਕੱਤਰ ਪੰਜਾਬ ਨੂੰ ਭੇਜਿਆ ਗਿਆ।

LEAVE A REPLY

Please enter your comment!
Please enter your name here