ਲੁਧਿਆਣਾ ‘ਚ ਭੜਕੇ ਲੋਕਾਂ ਨੇ ਬੱਸ ਨੂੰ ਲਾਈ ਅੱਗ, ਨੌਜਵਾਨ ਦੀ ਮੌਤ ਮਗਰੋਂ ਵਿਗੜਿਆ ਮਾਹੌਲ

0
62

ਲੁਧਿਆਣਾ: ਸਥਾਨਕ ਚੌਕ ਬਸਤੀ ਜੋਧੇਵਾਲ ਨੇੜੇ ਪੈਟਰੋਲ ਪੰਪ ਦੇ ਸਾਹਮਣੇ ਇੱਕ ਬੱਸ ਦੀ ਚਪੇਟ ਵਿੱਚ ਆਉਣ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਇਸ ਘਟਨਾ ਬਾਅਦ ਮੌਕੇ ‘ਤੇ ਮੌਜੂਦ ਲੋਕ ਭੜਕ ਗਏ ਤੇ ਬੱਸ ਦੀ ਭੰਨ੍ਹ-ਤੋੜ ਕਰਨ ਮਗਰੋਂ ਉਸ ਨੂੰ ਅੱਗ ਲਾ ਦਿੱਤੀ। ਇਸ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ‘ਤੇ ਕਾਬੂ ਪਾਇਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਕ PRTC ਦੀ ਬੱਸ ਜਲੰਧਰ ਵੱਲੋਂ ਬਸਤੀ ਜੋਧੇਵਾਲ ਹੁੰਦੇ ਹੋਏ ਬੱਸ ਸਟੈਂਡ ਵੱਲ ਜਾ ਰਹੀ ਸੀ। ਇਸੇ ਦੌਰਾਨ ਬੁਲਿਟ ਮੋਟਰਸਾਈਕਲ ‘ਤੇ ਆ ਰਿਹਾ ਨੌਜਵਾਨ ਬੱਸ ਦੀ ਚਪੇਟ ਵਿੱਚ ਆ ਗਿਆ।

ਐਸਪੀ ਦਵਿੰਦਰ ਚੌਧਰੀ ਮੁਤਾਬਕ ਅਰਵਿੰਦ (35) ਨਾਮਕ ਇਹ ਯੁਵਕ ਸੁਭਾਸ਼ ਨਗਰ ਇਲਾਕੇ ਦਾ ਰਹਿਣ ਵਾਲਾ ਸੀ। ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਬੱਸ ਦਾ ਡਰਾਈਵਰ ਤੇ ਕੰਡਕਟਰ ਫਰਾਰ ਹਨ। ਅੱਗਜਨੀ ਵੇਲੇ ਬੱਸ ਵਿੱਚ ਕੋਈ ਸਵਾਰੀ ਨਹੀਂ ਸੀ।

LEAVE A REPLY

Please enter your comment!
Please enter your name here