ਲੁਧਿਆਣਾ ‘ਚ ਪੈਟਰੋਲ-ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਖਿਲਾਫ ਅਨੋਖਾ ਪ੍ਰਦਰਸ਼ਨ

0
50

ਲੁਧਿਆਣਾ (ਸਾਰਾ ਯਹਾ) : ਤੇਲ ਦੀਆਂ ਕੀਮਤਾਂ ਜਿਸ ਹਿਸਾਬ ਨਾਲ ਆਸਮਾਨ ਛੂਹ ਰਹੀਆਂ ਹਨ, ਉਸ ਲਿਹਾਜ਼ ਨਾਲ ਉਹ ਦਿਨ ਦੂਰ ਨਹੀਂ ਜਦੋਂ ਪੈਟਰੋਲ ਅਤੇ ਡੀਜ਼ਲ ਖਰੀਦਣ ਲਈ ਵੀ ਤੁਹਾਨੂੰ ਉਧਾਰ ਲੈਣਾ ਪਵੇਗਾ। ਭਵਿੱਖ ਦੇ ਇਸੇ ਹਾਲਾਤ ਨੂੰ ਦਰਸਾਉਣ ਲਈ ਲੁਧਿਆਣਾ ਵਿਚ ਸ਼ਿਵ ਸੈਨਾ ਦੀ ਇਕਾਈ ਵਲੋਂ ਪੈਟਰੋਲ-ਡੀਜ਼ਲ ‘ਤੇ ਲੋਨ ਦਿੱਤਾ ਜਾ ਰਿਹਾ ਹੈ।

ਸੰਸਥਾ ਵੱਲੋਂ ਪੈਟਰੋਲ ਪੰਪਾਂ ‘ਤੇ ਲੋਕਾਂ ਲਈ ਲੋਨ ਮੇਲਾ ਲਗਾਇਆ ਗਿਆ। ਲੋਕਾਂ ਦਾ ਕਹਿਣਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਸੱਚਮੁੱਚ ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਪਵੇਗਾ। ਇਥੇ ਬਸ ਨਹੀਂ ਵਿਰੋਧ ਜ਼ਾਹਰ ਕਰਦੇ ਹੋਏ ਲੋਕਾਂ ਨੇ ਵੀ ਪੈਟਰੋਲ ਪੰਪ ‘ਤੇ ਲੋਨ ਲੈ ਕੇ ਗੱਡੀਆਂ ਵਿਚ ਤੇਲ ਭਰਵਾਇਆ ਅਤੇ ਇਸ ਅਨੋਖੇ ਰੋਸ ਪ੍ਰਦਰਸ਼ਨ ਦਾ ਹਿੱਸਾ ਬਣ ਕੇ ਮੋਦੀ ਸਰਕਾਰ ਤੇ ਸੂਬਾ ਸਰਕਾਰ ਨੂੰ ਚੇਤ ਜਾਣ ਦੀ ਅਪੀਲ ਕੀਤੀ।


EDITED BY : SARA YAHA | | Last Updated : 6:35 pm 23 September  2018

LEAVE A REPLY

Please enter your comment!
Please enter your name here