ਲਾਇਸੰਸੀ ਅਸਲੇ ਦੀ ਨਜਾਇਜ ਵਰਤੋਂ ਕਰਨ ਵਾਲਾ ਦੋਸ.ੀ ਕਾਬੂ !!

0
48

ਮਾਨਸਾ ,(ਸਾਰਾ ਯਹਾ,ਬਲਜੀਤ ਸ਼ਰਮਾ),28 ਨਵੰਬਰ : ਡਾ: ਨਰਿੰਦਰ ਭਾਰਗਵ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਮਾੜੇ ਅਨਸਰਾ ਵਿਰੁੱਧ ਵਿਸੇਸ. ਮੁਹਿੰਮ ਚਲਾਈ ਗਈ ਹੈ| ਥਾਣਾ ਬੋਹਾ ਦੀ ਪੁਲਿਸ ਪਾਰਟੀ ਵੱਲੋਂ ਲਾਇਸੰਸੀ ਅਸਲੇ ਦੀ ਦੁਰਵਰਤੋ ਕਰਨ ਵਾਲੇ ਦੋਸ.ੀ ਕੁਲਵੰਤ ਸਿੰਘ ਉਰਫ ਸ.ੱਮਲੀ (42 ਸਾਲ) ਪੁੱਤਰ ਮੱਘਰ ਸਿੰਘ ਵਾਸੀ ਗਾਦੜ ਪੱਤੀ ਬੋਹਾ ਨੂੰ 3 ਘੰਟਿਆ ਦੇ ਅੰਦਰ ਅੰਦਰ ਮਿਤੀ 27^11^2019 ਨੂੰ ਕਾਬੂ ਕੀਤਾ ਗਿਆ ਹੈ| ਜਿਸ ਪਾਸੋਂ ਇੱਕ ਰਿਵਾਲਵਰ 32 ਬੋਰ, 2 ਜਿੰਦਾਂ ਕਾਰਤੂਸ ਅਤੇ 1 ਖੋਲ ਕਾਰਤੂਸ ਸਮੇਤ ਅਸਲਾ ਲਾਇਸੰਸ ਬਰਾਮਦ ਕਰਕੇ ਕਬਜਾਂ ਪੁਲਿਸ ਵਿੱਚ ਲਿਆ ਗਿਆ ਹੈ|
 ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰਜਿੰਦਰ ਕੌਰ (57 ਸਾਲ) ਪਤਨੀ ਹਰਚਰਨ ਸਿੰਘ ਵਾਸੀ ਗਾਦੜਪੱਤੀ ਬੋਹਾ ਨੇ ਥਾਣਾ ਬੋਹਾ ਦੀ ਪੁਲਿਸ ਪਾਸ ਆਪਣਾ ਬਿਆਨ ਲਿਖਾਇਆ ਕਿ ਉਸਦੇ ਘਰਵਾਲਾ ਅਤੇ ਸਾਰਾ ਪਰਿਵਾਰ ਵਿਆਹ ਸਮਾਗਮ ਵਿੱਚ ਸ.ਾਮਲ ਹੋਣ ਲਈ ਫਤਿਹਾਬਾਦ (ਹਰਿਆਣਾ) ਗਿਆ ਹੋਇਆ ਸੀ ਅਤੇ ਉਹ ਘਰ ਵਿੱਚ ਇਕੱਲੀ ਸੀ ਤਾਂ ਉਕਤ ਦੋਸ.ੀ ਕੁਲਵੰਤ ਸਿੰਘ ਉਰਫ ਸ.ੱਮਲੀ ਜੋ ਉਸਦੇ ਜੇਠ ਦਾ ਲੜਕਾ ਹੈ, ਜਿਸਨੇ ਕੋਈ ਨਸ.ਾ ਕੀਤਾ ਹੋਇਆ ਸੀ, ਆਪਣੇ ਡੱਬ ਵਿੱਚ ਲਾਇਸੰਸੀ ਰਿਵਾਲਵਰ ਟੰਗ ਕੇ ਉਸਦੇ ਘਰਵਾਲੇ ਨੂੰ ਗਾਲਾਂ ਕੱਢ ਰਿਹਾ ਸੀ| ਜਦੋਂ ਮਦੈਲਾ ਆਪਣਾ ਮੇਨ ਗੇਟ ਖੋਲਣ ਲੱਗੀ ਤਾਂ ਦੋਸ.ੀ ਆਪਣੇ ਲਾਇਸੰਸੀ ਰਿਵਾਲਵਰ ਨਾਲ ਉਹਨਾਂ ਦੇ ਘਰ ਵੱਲ ਫਾਇਰ ਕਰਨ ਲੱਗ ਪਿਆ ਅਤੇ ਮੁਦੈਲਾ ਗੇਟ ਬੰਦ ਕਰਕੇ ਅੰਦਰ ਆ ਗਈ| ਜਿਸਦੇ ਬਿਆਨ ਤੇ ਉਕਤ ਦੋਸ.ੀ ਵਿਰੁੱਧ ਮੁਕੱਦਮਾ ਨੰਬਰ 217 ਮਿਤੀ 27^11^2019 ਅ/ਧ 336 ਹਿੰ:ਦੰ: ਅਤੇ 27/54/59 ਅਸਲਾ ਐਕਟ ਥਾਣਾ ਬੋਹਾ ਦਰਜ. ਰਜਿਸਟਰ ਕੀਤਾ ਗਿਆ| ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ 3 ਘੰਟਿਆਂ ਦੇ ਅੰਦਰ ਅੰਦਰ ਦੋਸ.ੀ ਨੂੰ ਕਾਬੂ ਕੀਤਾ ਗਿਆ|ਜਿਸ ਪਾਸੋਂ ਇੱਕ ਰਿਵਾਲਵਰ 32 ਬੋਰ ਸਮੇਤ 2 ਜਿੰਦਾਂ ਕਾਰਤੂਸ ਅਤੇ 1 ਖੋਲ ਕਾਰਤੂਸ ਸਮੇਤ ਅਸਲਾ ਲਾਇਸੰਸ ਨੂੰ ਕਬਜਾਂ ਪੁਲਿਸ ਵਿੱਚ ਲਿਆ ਗਿਆ ਹੈ|
 ਇਹ ਦੋਸ.ੀ ਜਿਲਾ ਪ੍ਰੀਸ.ਦ ਮੈਂਬਰ (ਸਾਬਕਾ) ਰਿਹਾ ਹੈ ਜੋ ਮੁਦੱਈ ਮੁਕੱਦਮਾ ਦੇ ਪਰਿਵਾਰ ਦੀ ਤਰੱਕੀ ਤੋਂ ਖਾਰ ਖਾਂਦਾ ਸੀ| ਇਸੇ ਰੰਜਿਸ ਕਰਕੇ ਇਸਨੇ ਨਸ.ੇ ਦੀ ਹਾਲਤ ਵਿੱਚ ਮੁਦਈ ਪਰਿਵਾਰ ਨੂੰ ਬੁਰਾ^ਭਲਾ ਕਹਿੰਦੇ ਹੋਏ ਆਪਣੇ ਲਾਇਸੰਸੀ ਅਸਲੇ ਨਾਲ ਹਵਾਈ ਫਾਇਰ ਕਰ ਦਿੱਤੇ| ਜਿਸ ਵੱਲੋਂ ਆਪਣੇ ਲਾਇਸੰਸੀ ਅਸਲੇ ਦੀ ਦੁਰਵਰਤੋਂ ਕਰਨੀ ਪਾਏ ਜਾਣ ਤੇ ਪੁਲਿਸ ਵੱਲੋਂ ਇਸਦੇ ਅਸਲੇ ਨੂੰ ਕਬਜੇ ਵਿੱਚ ਲੈ ਕੇ ਇਸਦਾ ਅਸਲਾ ਲਾਇਸੰਸ ਕੈਸ.ਲ ਕਰਵਾਏ ਜਾਣ ਲਈ ਕਾਰਵਾਈ ਕੀਤੀ ਜਾ ਰਹੀ ਹੈ| ਇਸ ਦੋਸ.ੀ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ. ਕੀਤਾ ਜਾਵੇਗਾ|
 ਅਖੀਰ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਮਾੜੇ ਅਨਸਰਾਂ ਨੂੰ ਚਿੰਤਾਵਨੀ ਦਿੰਦੇ ਹੋਏ ਦੱਸਿਆ ਗਿਆ ਕਿ ਕਾਨੂੰਨ ਭੰਗ ਕਰਨ ਵਾਲੇ ਕਿਸੇ ਵੀ ਵਿਆਕਤੀ ਨੂੰ ਬਖਸਿ.ਆ ਨਹੀ ਜਾਵੇਗਾ ਅਤੇ ਜਿਲਾ ਅੰਦਰ ਅਮਨ ਤੇ ਕਾਨੂੰਨ ਵਿਵਸਥਾਂ ਨੂੰ ਬਰਕਰਾਰ ਰੱਖਣ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ|

LEAVE A REPLY

Please enter your comment!
Please enter your name here