

ਮਾਨਸਾ ,(ਸਾਰਾ ਯਹਾ,ਬਲਜੀਤ ਸ਼ਰਮਾ),28 ਨਵੰਬਰ ਡਾ: ਨਰਿੰਦਰ ਭਾਰਗਵ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮੁਕੱਦਮਾ ਨੰ:211 ਮਿਤੀ 20^11^2019 ਅ/ਧ 22,29/61/85 ਐਨ.ਡੀ.ਪੀ.ਐਸ. ਐਕਟ ਥਾਣਾ ਬੋਹਾ ਵਿੱਚ ਗੁਰਲਾਲ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਬੋਹਾ ਅਤੇ ਗੁਲਾਬ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਮਲਕਪੁਰ ਭੀਮੜਾ ਨੂੰ ਮਿਤੀ 20^11^2019 ਨੂੰ ਅਤੇ ਸੁਨੀਲ ਕੁਮਾਰ ਉਰਫ ਪੌਪ ਪੁੱਤਰ ਜਸਪਾਲ ਗੋਇਲ ਮਾਲਕ ਗੋਇਲ ਮੈਡੀਕਲ ਸਟੋਰ ਬੋਹਾ ਨੂੰ ਮਿਤੀ 21^11^2019 ਨੂੰ ਗ੍ਰਿਫਤਾਰ ਕਰਕੇ 41,100 ਨਸ.ੀਲੀਆ ਗੋਲੀਆ ਅਤੇ 1,70,000/^ ਰੁਪਏ ਦੀ ਡਰੱਗ ਮਨੀ ਦੀ ਬਰਾਮਦਗੀ ਕੀਤੀ ਗਈ ਸੀ| ਦੋਸ.ੀ ਸੁਨੀਲ ਕੁਮਾਰ ਉਰਫ ਪੌਪ ਪਾਸੋਂ ਦੌਰਾਨੇ ਪੁਲਿਸ ਰਿਮਾਂਡ 36000 ਨਸ.ੀਲੀਆ ਗੋਲੀਆ ਮਾਰਕਾ ਕਲੋਵੀਡੋਲ ਦੀ ਹੋਰ ਬਰਾਮਦਗੀ ਕੀਤੀ ਗਈ ਸੀ ਅਤੇ ਇਸ ਦੋਸ.ੀ ਦਾ ਪੁਲਿਸ ਰਿਮਾਂਡ ਪੂਰਾ ਹੋਣ ਤੇ ਇਸਨੂੰ ਕੱਲ ਮਿਤੀ 27^11^2019 ਨੂੰ ਜੇਲ ਭੇਜਿਆ ਗਿਆ ਹੈ| ਇਸੇ ਤਰਾ ਦੋਸ.ੀ ਰਾਜੀਵ ਕੁਮਾਰ ਉਰਫ ਰਿੰਕਾ (42 ਸਾਲ) ਪੁੱਤਰ ਸੋਹਣ ਲਾਲ ਵਾਸੀ ਮੀਰਪੁਰ ਖੁਰਦ (ਥਾਣਾ ਸਰਦੂਲਗੜ) ਨੂੰ ਦੋਸ.ੀ ਨਾਮਜਦ ਕਰਕੇ ਮਿਤੀ 25^11^2019 ਨੂੰ ਗ੍ਰਿਫਤਾਰ ਕਰਕੇ 30000 ਨਸ.ੀਲੀਆ ਗੋਲੀਆ ਮਾਰਕਾ ਕਲੋਵੀਡੋਲ ਦੀ ਬਰਾਮਦਗੀ ਕੀਤੀ ਗਈ ਸੀ, ਜਿਸ ਪਾਸੋਂ ਵੀ ਦੌਰਾਨੇ ਪੁਲਿਸ ਰਿਮਾਂਡ ਅੱਜ ਮਿਤੀ 28^11^2019 ਨੂੰ 38000 ਨਸ.ੀਲੀਆ ਗੋਲੀਆ ਮਾਰਕਾ ਕਲੋਵੀਡੋਲ ਦੀ ਹੋਰ ਬਰਾਮਦਗੀ ਕਰਵਾਈ ਗਈ ਹੈ| ਇਸ ਦੋਸ.ੀ ਦਾ ਪੁਲਿਸ ਰਿਮਾਂਡ ਪੂਰਾ ਹੋਣ ਤੇ ਇਸਨੂੰ ਕੱਲ ਮਿਤੀ 29^11^2019 ਨੂੰ ਮਾਨਯੋਗ ਅਦਾਲਤ ਵਿੱਚ ਪੇਸ. ਕੀਤਾ ਜਾਵੇਗਾ|
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਹੁਣ ਤੱਕ ਇਸ ਮੁਕੱਦਮਾ ਵਿੱਚ 4 ਦੋਸ.ੀਆਂ ਨੂੰ ਗ੍ਰਿਫਤਾਰ ਕਰਕੇ ਕੁੱਲ 145100 ਨਸ.ੀਲੀਆ ਗੋਲੀਆ ਅਤੇ 1,70,000/^ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ| ਮੁਕੱਦਮਾ ਵਿੱਚ ਗ੍ਰਿਫਤਾਰ ਦੋਸ.ੀਆਂ ਦੇ ਅਗਲੇ ਤੇ ਪਿਛਲੇ ਲਿੰਕਾਂ ਦੀ ਪੜਤਾਲ ਜਾਰੀ ਹੈ|
ਅਖੀਰ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਜਿਲਾ ਅੰਦਰ ਨਸਿ.ਆ ਦੀ ਮੁਕੰਮਲ ਰੋਕਥਾਮ ਕਰਕੇ ਜਿਲਾ ਨੂੰ 100% ਡਰੱਗ ਫਰੀ ਕੀਤਾ ਜਾਵੇਗਾ| ਨਸਿ.ਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ|























