ਰੋਲ ਨੰਬਰ ਨਾ ਮਿਲਣ ਕਾਰਨ ਨਵੋਦਿਆ ਪ੍ਰੀਖਿਆਂ ਤੋ ਮਾਨਸਾ ਜਿਲ੍ਹੇ ਦੇ ਦਰਜ਼ਨਾਂ ਬੱਚੇ ਵਾਂਝੇ

0
19

ਮਾਨਸਾ,(ਸਾਰਾ ਯਹਾ,(ਬਲਜੀਤ ਸ਼ਰਮਾ) 6 ਅਪ੍ਰੈਲ : ਜਵਾਹਰ ਨਵੋਦਿਆ ਵਿਦਿਆਲਿਆਂ ਚ ਛੇਵੀਂ ਕਲਾਸ ਦੇ ਦਾਖਲੇ ਲਈ ਅੱਜ ਜਿਲ੍ਹੇ ਭਰ ਦੇ ਵੱਖ ਵੱਖ ਕੇਂਦਰਾਂ ਚ ਹੋਈ ਪ੍ਰੀਖਿਆਂ ਦੌਰਾਨ 50 ਤੋਂ ਵੱਧ ਨੰਨੇ ਵਿਦਿਆਰਥੀਆਂ ਦੇ ਰੋਲ ਨੰ ਨਾ ਆਉਣ ਕਾਰਨ  ਸਾਲ ਭਰ ਤੋਂ ਕਰੜੀ ਮਿਹਨਤ ਮਸ਼ੱਕਤ ਕਰਵਾ ਰਹੇ ਅਧਿਆਪਕਾਂ ਦੀ ਮਿਹਨਤ ਤੇ ਪਾਣੀ ਫੇਰ ਦਿੱਤਾ ,ਦੂਜੇ ਬੰਨੇ ਆਰਥਿਕ ਤੰਗੀਆਂ ਤੁਰਸ਼ੀਆ ਦੇ ਚਲਦਿਆਂ ਅਪਣੇ ਬੱਚਿਆਂ ਨੂੰ ਛੇਵੀਂ ਤੋ ਬਾਰਵੀਂ ਕਲਾਸ ਤੱਕ ਹੋਸਟਲ ਸਮੇਤ ਸਭ ਪੱਖੋ ਮੁਫ਼ਤ ਪੜ੍ਹਾਉਣ ਦੇ ਸੁਪਨਿਆਂ ਨੂੰ ਚਕਨਾਚੂਰ ਕਰ ਦਿੱਤਾ ,ਇਨ੍ਹਾਂ ਬੱਚਿਆਂ ਦੀ ਆਸ ਉਮੀਦ ਨੂੰ ਟੁੱਟਣ ਤੋ ਬਚਾਉਣ ਲਈ ਅਧਿਆਪਕਾਂ ਨੇ ਅਪਣੀ ਸਿੱਖਿਆ ਅਧਿਕਾਰੀ ਰਾਜਿੰਦਰ ਕੌਰ ਅਤੇ ਜਵਾਹਰ ਨਵੋਦਿਆ ਦੇ ਪ੍ਰਿੰਸੀਪਲ ਦੇ ਕਈ ਦਿਨ ਬਥੇਰੇ ਤਰਲੇ ਮਿਨਤਾਂ ਕੀਤੀਆਂ ਪਰ ਕਿਸੇ ਨੂੰ ਬੱਚਿਆਂ ਦੇ ਭਵਿੱਖ ਨਾਲ ਹੋ ਰਹੇ ਖਿਲਵਾੜ ਦੀ ਕਿਸੇ ਨੇ ਚਿੰਤਾ ਨਾ ਕੀਤੀ।

ਮਿਲੀ ਜਾਣਕਰੀ ਅਨੁਸਾਰ ਨਵੋਦਿਆ ਲਈ ਜਿਲ੍ਹੇ ਦੀਆਂ 80 ਸੀਟਾਂ ਲਈ ਹੋਏ ਟੈਸਟ ਲਈ ਵੱਖ ਵੱਖ ਬਲਾਕਾਂ ਚ ਪ੍ਰੀਖਿਆਂ ਕੇਂਦਰ ਬਣਾਏ ਗਏ ਸਨ,ਪਰ ਵੱਖ ਵੱਖ ਸਕੂਲਾਂ ਦੇ 50 ਤੋਂ ਵੱਧ ਬੱਚਿਆਂ ਦੇ ਰੋਲ ਹੀ ਨਹੀ ਆਏ,ਬੇਸ਼ੱਕ ਉਨ੍ਹਾਂ ਨੂੰ ਰੋਲ ਨੰਬਰ ਨਾ ਮਿਲਣ ਦੀ ਸੂਚਨਾ ਪਹਿਲਾ ਤੋ ਹੀ ਕਲੀਅਰ ਹੋ ਗਈ ਸੀ,ਪਰ ਉਨ੍ਹਾਂ ਨੂੰ ਸਿੱਖਿਆ ਅਧਿਕਾਰੀਆਂ ਤੇ ਵੱਡੀ ਆਸ ਸੀ ਕਿ ਅਕਸਰ ਹੀ ਅਜਿਹੇ ਹਲਾਤਾਂ ਤੇ ਆਰਜੀ ਰੋਲ ਨੰ ਜਾਰੀ ਹੋ ਜਾਂਦੇ ਹਨ,ਪਰ ਕਿਸੇ ਸਿੱਖਿਆ ਅਧਿਕਾਰੀ ਨੇ ਕੋਈ ਸਾਰ ਨਹੀਂ ਲਈ । ਅਧਿਆਪਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਵਿੱਚ ਅਸਪਾਲ, ਅੱਕਾਂਵਾਲੀ ਦੇ 15-15 ਬੱਚੇ , ਗੁਰਨੇ ਖੁਰਦ ਦੇ 11 ਬੱਚੇ, ਟਾਹਲੀਆ ਦੇ 2 ਬੱਚੇ ,ਨਿਊ ਗੁਰਨੇ,ਸਹਾਰਨਾ ਦਾ 1-1 ਬੱਚਾ ਵੀ ਸ਼ਾਮਲ ਸਨ,ਜਿਨ੍ਹਾਂ ਦੇ ਰੋਲ ਨੰਬਰ ਨੈੱਟ ਤੋ ਨਿਕਲ ਨਹੀ ਸਕੇ।

ਸਰਕਾਰੀ ਪ੍ਰਾਇਮਰੀ ਸਕੂਲ ਮਾਨ ਅਸਪਾਲ ਦੇ ਮੁੱਖੀ ਮੈਡਮ ਸਾਕਸ਼ੀ, ਅਧਿਆਪਕ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਅਪਣੇ ਬੱਚਿਆ ਦੇ ਪ੍ਰੋਫਾਰਮੇ ਭਰਕੇ ਮੂਸਾ ਸੈਂਟਰ ਜਮਾਂ ਕਰਵਾਏ ਸਨ ਜਿਥੋ ਨਵੋਦਿਆ ਕਰਮਚਾਰੀ ਪ੍ਰੋਫਾਰਮੇ ਲੈਕੈ ਗਏ ਅਤੇ ਭਰਨ ਦੀ ਵੀ ਉਨ੍ਹਾਂ ਤੋ ਸੂਚਨਾ ਪ੍ਰਾਪਤ ਹੋਈ ਅਤੇ ਆਖਰ ਤੱਕ ਵੀ ਉਹ ਰੋਲ ਨੰ ਮਿਲ ਜਾਣ ਦੀ ਹਾਮੀ ਭਰਦੇ ਰਹੇ,ਇਸ ਬਾਰੇ ਉਨ੍ਹਾ ਨੇ ਅਪਣੀ ਸਿੱਖਿਆ ਅਧਿਕਾਰੀ ਰਾਜਿੰਦਰ ਕੌਰ ਦੇ ਵੀ ਧਿਆਨ ਚ ਲਿਆਦਾ ਗਿਆ,ਪਰ ਹੋਇਆ ਕੱਖ ਨੀ।ਗੁਰਨੇ ਖੁਰਦ ਸਕੂਲ ਦੀ ਮੁੱਖੀ ਸੀਮਾ ਸ਼ਰਮਾਂ ਅਤੇ ਪੰਜਵੀ ਦੇ ਇਚਾਰਜ ਸੰਤੋਖ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ11 ਬੱਚੇ ਇਸ ਪ੍ਰੀਖਿਆਂ ਤੋ ਵਾਂਝੇ ਰਹੇ,ਉਨ੍ਹਾ ਦੀ ਮਿਹਨਤ ਤੇ ਵੀ ਪਾਣੀ ਫਿਰ ਗਿਆ।

ਅਧਿਆਪਕ ਸੰਘਰਸ਼ ਕਮੇਟੀ ਮਾਨਸਾ ਦੇ ਬੁਲਾਰੇ ਹਰਦੀਪ ਸਿੱਧੂ ,ਕਰਮਜੀਤ ਤਾਮਕੋਟ,ਗੁਰਜੀਤ ਲਾਲਿਆਵਾਲੀ, ਰਾਜਦੀਪ ਬਰੇਟਾ,ਰਾਜੇਸ਼ ਬੁਢਲਾਡਾ ,ਗਰਦਾਸ ਸਿੰਘ ਬਾਜੇਵਾਲਾ ਨੇ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰਦਿਆ ਕਿਹਾ ਕਿ ਇਨ੍ਹਾਂ ਬੱਚਿਆਂ ਦੇ ਪੇਪਰ ਮਕ  ਲੈਕੇ ਇਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਲਾਪਰਵਾਹੀ ਲਈ ਜਿਮੇਵਾਰ ਅਧਿਕਾਰੀਆਂ ਵਿਰੁਧ ਬਣਦੀ ਕਾਰਵਾਈ ਕੀਤੀ ਜਾਵੇ

ਜਾਰੀ ਕਰਤਾ

LEAVE A REPLY

Please enter your comment!
Please enter your name here