*ਰੋਟਰੀ ਕਲੱਬ ਮਾਨਸਾ ਰਾਇਲ ਵੱਲੋਂ ਅਰਵਿੰਦ ਨਗਰ ਵਿੱਚ ਵਾਟਰ ਕੂਲਰ ਸਥਾਪਿਤ ਕੀਤਾ ਗਿਆ*

0
42

ਮਾਨਸਾ 27-07-2024 (ਸਾਰਾ ਯਹਾਂ/ਮੁੱਖ ਸੰਪਾਦਕ)  : ਰੋਟਰੀ ਕਲੱਬ ਮਾਨਸਾ ਰੋਇਲ ਵੱਲੋਂ ਸਾਬਕਾ ਪ੍ਰਧਾਨ ਜਗਦੀਸ਼ ਜੋਗਾ ਅਤੇ ਪ੍ਰੋਜੈਕਟ ਚੇਅਰਮੈਨ ਪੁਨੀਤ ਗੋਇਲ ਦੀ ਅਗਵਾਈ ਹੇਠ ਇੱਕ ਵਾਟਰ ਕੂਲਰ ਅਰਵਿੰਦ ਨਗਰ ਵਿੱਚ ਸਥਾਪਿਤ ਕੀਤਾ ਗਿਆ। ਸਾਬਕਾ ਗਵਰਨਰ ਪ੍ਰੇਮ ਅਗਰਵਾਲ, ਮੰਦਰ ਕਮੇਟੀ ਪ੍ਰਧਾਨ ਤੇਲੂ ਰਾਮ ਅਤੇ ਅਰਵਿੰਦ ਨਗਰ ਵੈਲਫੇਅਰ ਸੁਸਾਇਟੀ ਪ੍ਧਾਨ ਅਭੀਸੇਕ ਸਿੰਘਲ ਵਲੋਂ ਕਲੱਬ ਮੈਂਬਰਾਂ ਅਤੇ ਸੁਸਾਇਟੀ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਇਸ ਵਾਟਰ ਕੂਲਰ ਦਾ ਉਦਘਾਟਨ ਕੀਤਾ ਗਿਆ।ਇਸ ਮੌਕੇ ਕਲੱਬ ਦੇ ਚੀਫ ਅਡਵਾਈਜ਼ਰ ਸਾਬਕਾ ਗਵਰਨਰ ਪ੍ਰੇਮ ਅਗਰਵਾਲ ਨੇ ਦੱਸਿਆ ਕਿ ਰੋਟਰੀ ਫਾਉਂਡੇਸ਼ਨ ਆਪਣੇ ਵੱਖ ਵੱਖ ਪ੍ਰੋਗਰਾਮਾਂ,‌ ਪ੍ਰੋਜੈਕਟਾਂ ਅਤੇ ਗ੍ਰਾਂਟਾਂ ਰਾਹੀਂ ਸਮਾਜ ਦੀ ਸੇਵਾ ਵਿਚ ਲੱਗੀ ਹੋਈ ਹੈ। ਬੀਤੇ ਸਾਲ 2024-25 ਦੌਰਾਨ ਲਗਭਗ 55 ਲੱਖ ਰੁਪਏ ਦੀ ਲਾਗਤ ਨਾਲ 94 ਵਾਟਰ ਕੂਲਰ ਵਾਟਰ ਫਿਲਟਰ ਸਮੇਤ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਲੋਕਲ ਰੋਟਰੀ ਕਲੱਬਾਂ ਰਾਹੀਂ ਵੱਖ ਵੱਖ ਸਕੂਲਾਂ, ਪਾਰਕਾਂ , ਰੇਲਵੇ ਸਟੇਸ਼ਨਾਂ ਅਤੇ ਹੋਰ ਪਬਲਿਕ ਸਥਾਨਾਂ ਤੇ ਲਗਾਏ ਜਾ ਰਹੇ ਹਨ। ਉਹਨਾਂ ਨੇ ਦੋ ਹੋਰ ਗਲੋਬਲ ਗਰਾਂਟਾਂ ਦਾ ਵੀ ਜ਼ਿਕਰ ਕੀਤਾ ਜਿਹਨਾਂ ਦੀ ਲਾਗਤ ਲਗਭਗ 47 ਲੱਖ ਰੁਪਏ ਹੈ। ਉਹਨਾਂ ਨੇ ਇਹਨਾਂ ਗ੍ਰਾਂਟਾਂ ਰਾਹੀਂ 25 ਲੱਖ ਰੁਪਏ ਦੀ ਲਾਗਤ ਨਾਲ ਪਿਛਲੇ ਸਾਲ ਕਮਿਊਨਿਟੀ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਮਾਨਸਾ ਵਿਖੇ ਰੋਟਰੀ ਚੈਰੀਟੇਬਲ ਡਾਇਗਨੋਸਟਿਕ ਸੈਂਟਰ ਦਾ ਵੀ ਜ਼ਿਕਰ ਕੀਤਾ ਜਿਥੇ ਰਿਆਇਤੀ ਦਰਾਂ ਤੇ ਐਕਸਰੇ ਅਤੇ ਫਿਜ਼ੀਓਥਰੈਪੀ ਕੀਤੀ ਜਾਂਦੀ ਹੈ।

ਸੁਸਾਇਟੀ ਦੇ ਮੈਂਬਰ ਸ਼ਾਮ ਲਾਲ ਨੇ ਰੋਟਰੀ ਕਲੱਬ ਮਾਨਸਾ ਰਾਇਲ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕੀਤੀ ਅਤੇ ਰੋਟਰੀ ਕਲੱਬ ਮਾਨਸਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਵਾਟਰ ਕੂਲਰ ਦੀ ਪੂਰੀ ਤਰ੍ਹਾਂ ਸੰਭਾਲ ਦੇਖਭਾਲ ਕੀਤੀ ਜਾਵੇਗੀ।‌ ਪ੍ਰੋਜੈਕਟ ਚੇਅਰਮੈਨ ਪੁਨੀਤ ਗੋਇਲ ਨੇ ਕਿਹਾ ਕਿ ਮਾਨਸਾ ਵਿਖੇ ਕੁਲ ਅੱਠ ਵਾਟਰ ਕੂਲਰ ਲਗਾਏ ਗਏ ਹਨ ਜੋ ਕਿ ਡਿਸਟ੍ਰਿਕਟ ਰੋਟਰੀ ਫਾਉਂਡੇਸ਼ਨ ਚੇਅਰਮੈਨ ਪ੍ਰੇਮ ਅਗਰਵਾਲ ਦੇ ਯਤਨਾਂ ਸਦਕਾ ਸੰਭਵ ਹੋਏ ਹਨ ਅਤੇ ਇਹ ਵਾਟਰ ਕੂਲਰ ਮਾਨਸਾ ਦੀਆਂ ਤਿੰਨ ਰੋਟਰੀ ਕਲੱਬਾਂ ਅਤੇ ਰੋਟਰੈਕਟ ਕਲੱਬ ਵਲੋਂ ਲਗਾਏ ਗਏ ਹਨ। ਕਲੱਬ ਸਕੱਤਰ ਰਾਕੇਸ਼ ਸੇਠੀ ਵੱਲੋਂ ਦੱਸਿਆ ਗਿਆ ਕਿ ਜੋ ਪੈਸਾ ਰੋਟਰੀ ਦੇ ਮੈਬਰਾਂ ਵੱਲੋਂ ਰੋਟਰੀ ਫਾਊਂਡੇਸ਼ਨ ਨੂੰ ਦਿੱਤਾ ਜਾਂਦਾ ਹੈ ਉਸੇ ਪੈਸੇ ਨਾਲ ਰੋਟਰੀ ਵੱਲੋਂ ਸਮਾਜ ਭਲਾਈ ਦੇ ਕੰਮਾਂ ਤੇ ਗਲੋਬਲ ਅਤੇ ਡਿਸਟ੍ਰਿਕਟ ਗ੍ਰਾਂਟਾਂ ਰਾਹੀਂ ਖਰਚ ਕੀਤਾ ਜਾਂਦਾ ਹੈ।
ਇਸ ਮੌਕੇ ਕਲੱਬ ਦੇ ਸਾਬਕਾ ਗਵਰਨਰ ਪ੍ਰੇਮ ਅਗਰਵਾਲ, ਪ੍ਰਧਾਨ ਹਰੀਸ਼ ਗਰਗ, ਸੈਕਟਰੀ ਰਾਕੇਸ਼ ਸੇਠੀ, ਖਜ਼ਾਨਚੀ ਮਨੋਜ ਗੋਇਲ, ਡਾਕਟਰ ਰਜਨੀਸ਼ ਸਿੱਧੂ,ਰਮੇਸ਼ ਜਿੰਦਲ, ਜਗਦੀਸ਼ ਜੋਗਾ, ਸੰਜੀਵ ਅਰੋੜਾ,ਪੁਨੀਤ ਗੋਇਲ, ਪਰਮਿੰਦਰ ਗੋਇਲ ਅਤੇ ਅਮਿਤ ਗੋਇਲ ਤੋਂ ਇਲਾਵਾ ਅਰਵਿੰਦ ਨਗਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਭਿਸ਼ੇਕ ਸਿੰਘਲ, ਸਕੱਤਰ ਨੋਵਿੰਦਰ ਸਿੰਘ ,ਮੁਕੁਲ ਸਿੰਘਲ,‌ ਤੇਲੂ ਰਾਮ, ਮੁਨੀਸ਼ ਕੁਮਾਰ, ਕੈਲਾਸ਼ ਮੋਹਨ, ਰਾਜ ਕੁਮਾਰ ਰਾਜੂ, ਚੰਦਰ ਕਾਂਤ, ਸੁਰਿੰਦਰ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਸਟੇਜ ਸੈਕਟਰੀ ਦੀ ਭੂਮਿਕਾ ਸੰਜੀਵ ਅਰੋੜਾ ਨੇ ਬਾਖੂਬੀ ਨਿਭਾਈ ਅਤੇ ਸਭ ਦਾ ਇੱਕ ਵਾਰ ਫਿਰ ਤੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ।

LEAVE A REPLY

Please enter your comment!
Please enter your name here