*ਨਿਸ਼ਕਾਮ ਭਗਤੀ ਸਭ ਤੋਂ ਉਤਮ ਭਗਤੀ : ਸ਼੍ਰੀ ਵਰੁਣ ਮੁਨੀ ਜੀ*

0
32

ਬੰਗਲੌਰ, 27 ਜੁਲਾਈ  (ਸਾਰਾ ਯਹਾਂ/ਮੁੱਖ ਸੰਪਾਦਕ) -ਸ਼੍ਰੀ ਗੁਜਰਾਤੀ ਜੈਨ ਸੰਘ ਗਾਂਧੀਨਗਰ ਬੰਗਲੌਰ ਵਿੱਚ ਚਾਤੁਰਮਾਸ ਲਈ ਬਿਰਾਜਮਾਨ ਦੱਖਣ ਸੂਰਜ ਔਜਸਵੀ ਪ੍ਰਵਚਨਕਾਰ ਡਾ. ਸ਼੍ਰੀ ਵਰੁਣ ਮੁਨੀ ਜੀ ਮਹਾਰਾਜ ਨੇ ਪ੍ਰਵਚਨ ਕਰਦੇ ਕਿਹਾ ਕਿ ਜੋ ਧਰਮ ਦੀ ਰੱਖਿਆ ਕਰਦਾ ਹੈ, ਧਰਮ ਉਸ ਦੀ ਰੱਖਿਆ ਕਰਦਾ ਹੈ। ਜਦ ਤੱਕ ਸਾਡੇ ਅੰਦਰ ਧਰਮ ਹੈ ਸਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਧਰਮ ਦਾ ਤਿਆਗ ਕਰ ਦਿੰਦੇ ਹਾਂ ਤਾਂ ਸਾਡਾ ਪਤਨ ਸ਼ੁਰੂ ਹੋ ਜਾਂਦਾ ਹੈ, ਜਿਸ ਤਰ੍ਹਾਂ ਦੁਰਯੋਧਨ ਨੇ ਵਿਦੁਰ ਦਾ ਅਤੇ ਰਾਵਣ ਨੇ ਭਵਿਕਸ਼ਣ ਦਾ ਤਿਆਗ ਕੀਤਾ ਸੀ। ਉਦੋਂ ਤੋਂ ਹੀ ਦੋਵਾਂ ਦਾ ਨਾਸ਼ ਹੋ ਗਿਆ। ਉਨ੍ਹਾਂ ਕਿਹਾ ਕਿ ਸਾਡੇ ਪਰਿਵਾਰ ਵਿਚ ਜੇਕਰ ਇੱਕ ਵੀ ਜੀਅ ਪ੍ਰਮੇਸ਼ਰ ਦਾ ਪ੍ਰੇਮੀ ਹੈ ਤਾਂ ਸਾਡੇ ਪਰਿਵਾਰ ਦੇ ਦੁੱਖ ਟਲ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਬਾਣੀ ’ਤੇ ਕੰਟਰੋਲ ਕਰਨਾ ਚਾਹੀਦਾ ਹੈ, ਸੋਚ ਸਮਝ ਕੇ ਬੋਲਣਾ ਚਾਹੀਦਾ ਹੈ, ਕਦੇ ਅਜਿਹਾ ਸ਼ਬਦ ਨਹੀਂ ਬੋਲਣਾ ਚਾਹੀਦਾ ਜਿਸ ਨਾਲ ਕਿਸੇ ਦੀ ਆਤਮਾ ਨੂੰ ਦੁੱਖ ਪਹੁੰਚੇ। ਉਨ੍ਹਾਂ ਕਿਹਾ ਕਿ ਜੀਅ ਨੂੰ ਪਰਮ ਪਿਤਾ ਪ੍ਰਮਾਤਮਾ ਦੀ ਭਗਤੀ ਨਿਰੰਤਰ ਕਰਨੀ ਚਾਹੀਦੀ ਹੈ। ਭਗਤੀ ਕਰਦੇ ਸਮੇਂ ਸਾਡੇ ਮਨ ਵਿਚ ਕੋਈ ਕਾਮਨਾ ਨਹੀਂ ਹੋਣੀ ਚਾਹੀਦੀ। ਨਿਸ਼ਕਾਮ ਭਗਤੀ ਸਭ ਤੋਂ ਉਤਮ ਹੈ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਨਾਲ ਪ੍ਰੇਮ ਕਰੋ, ਭਗਵਾਨ ਭਾਵ ਦੇ ਭੁੱਖੇ ਹਨ। ਭਗਤੀ ਅਤੇ ਸ਼ਰਧਾ ਦਾ ਸੁਮੇਲ ਹੀ ਸਤਿਸੰਗ ਹੈ। ਉਨ੍ਹਾਂ ਕਿਹਾ ਕਿ ਸਤਸੰਗ ਸੁਨਣ ਨਾਲ ਜਿੱਥੇ ਮਨੁੱਖ ਮਰਨ ਜਿਉਣ ਦੇ ਚੱਕਰ ਤੋਂ ਮੁਕਤ ਹੋਣ ਦਾ ਰਸਤਾ ਪਾ ਲੈਂਦਾ ਹੈ ,ਉੱਥੇ ਸੰਤਾਂ ਦਾ ਸੰਗ ਕਰਨਾ ਹੀ ਪ੍ਰਭੂ ਭਗਤੀ ਵਿੱਚ ਲੀਨ ਹੋਣਾ ਹੈ। ਉਨ੍ਹਾਂ ਕਿਹਾ ਕਿ ਭਗਵਾਨ ਸ਼ੰਕਰ ਦੀ ਭਗਤੀ ਕਰਨ ਨਾਲ ਦੁੱਖ ਦੂਰ ਹੁੰਦੇ ਹਨ। ਇਸ ਮੌਕੇ ਮਧੁਰ ਵਕਤਾ ਰੂਪੇਸ਼ ਮੁਨੀ ਜੀ ਮਹਾਰਾਜ ਨੇ ਇੱਕ ਬਹੁਤ ਹੀ ਮਧੁਰ ਭਜਨ ਪੇਸ਼ ਕੀਤਾ, ਜਿਸ ਕਾਰਨ ਸਾਰੇ ਸਰੋਤੇ ਭਗਤੀ ਦੀ ਭਾਵਨਾ ਵਿੱਚ ਡੁੱਬ ਗਏ। ਅੰਤ ਵਿੱਚ ਉਪ ਪ੍ਰਵਰਤਕ ਪਰਮ ਪੂਜਯ ਸ਼੍ਰੀ ਪੰਕਜ ਮੁਨੀ ਜੀ ਮਹਾਰਾਜ ਨੇ ਸਭਾ ਦੀ ਸਮਾਪਤੀ ਮੰਗਲ ਪਾਠ ਨਾਲ ਕੀਤੀ।

LEAVE A REPLY

Please enter your comment!
Please enter your name here