

ਮਾਨਸਾ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਰੋਟਰੀ ਕਲੱਬ ਮਾਨਸਾ ਰਾਇਲ ਦੀ ਨਵੀਂ ਚੁਣੀ ਟੀਮ ਨੇ ਪ੍ਰਧਾਨ ਰੋਟੇਰੀਅਨ ਹਰੀਸ਼ ਗਰਗ ਦੀ ਪ੍ਰਧਾਨਗੀ ਹੇਠ ਮੈਂਬਰਾਂ ਨਾਲ ਮਿਲ ਕੇ ਗਊਸ਼ਾਲਾ ਵਾਟਰ ਵਰਕਸ ਰੋਡ ਵਿੱਚ ਗਊਆਂ ਲਈ ਸਵਾਮਣੀ ਲਗਾਈ ਗਈ। ਕਲੱਬ ਦੇ ਚੀਫ ਅਡਵਾਈਜ਼ਰ ਰੋਟੇਰੀਅਨ ਪ੍ਰੇਮ ਅਗਰਵਾਲ ਨੇ ਦੱਸਿਆ ਕਿ ਰੋਟਰੀ ਕਲੱਬ ਸਿਰਫ ਮਾਨਵਤਾ ਭਲਾਈ ਦੇ ਕੰਮਾਂ ਤੱਕ ਹੀ ਸੀਮਤ ਨਹੀਂ ਬਲਕਿ ਸਮੇਂ ਸਮੇਂ ਉੱਪਰ ਵਾਤਾਵਰਣ ਅਤੇ ਜੀਵ ਜੰਤੂਆਂ ਪ੍ਰਤੀ ਵੀ ਕੰਮ ਕਰਦਾ ਰਹਿੰਦਾ ਹੈ। ਕਲੱਬ ਮੈਂਬਰਾਂ ਵੱਲੋਂ ਕਲੱਬ ਦੇ ਸੀਨੀਅਰ ਮੈਂਬਰ ਰੋਟੇਰੀਅਨ ਡਾਕਟਰ ਟੀ ਪੀ ਐਸ ਰੇਖੀ ਜੀ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ ।
ਕਲੱਬ ਦੇ ਪ੍ਰਧਾਨ ਰੋਟੇਰੀਅਨ ਹਰੀਸ਼ ਗਰਗ ਨੇ ਦੱਸਿਆ ਕਿ ਗਊਸ਼ਾਲਾਵਾਂ ਸਾਨੂੰ ਸਾਡੇ ਸੰਸਕਾਰਾਂ ਅਤੇ ਧਾਰਮਿਕ ਭਾਵਨਾਵਾਂ ਨਾਲ ਜੋੜ ਕੇ ਰੱਖਦੀਆਂ ਹਨ ਤੇ ਗੋਵੰਸ਼ ਦੀ ਸੇਵਾ ਉੱਤਮ ਸੇਵਾ ਹੈ । ਕਲੱਬ ਵੱਲੋਂ ਸੀਨੀਅਰ ਮੈਂਬਰ ਡਾਕਟਰ ਜਨਕ ਰਾਜ ਸਿੰਗਲਾ ਜੀ ਦੀ ਮਾਤਾ ਜੀ ਦੀ ਬਰਸੀ ਮੌਕੇ ਸ਼ਰਧਾਂਜਲੀ ਦਿੱਤੀ ਗਈ। ਕਲੱਬ ਸਕੱਤਰ ਰਾਕੇਸ਼ ਸੇਠੀ ਨੇ ਕਿਹਾ ਕਿ ਰੋਟਰੀ ਕਲੱਬ ਮਾਨਸਾ ਰਾਇਲ ਵੱਲੋਂ ਆਉਣ ਵਾਲੇ ਸਮੇਂ ਵਿੱਚ ਬਹੁਤ ਜਲਦੀ ਵਾਤਾਵਰਣ ਅਤੇ ਸਿਹਤ ਸੰਬੰਧੀ ਕੈਂਪ ਵੀ ਲਗਾਏ ਜਾਣਗੇ। ਰੋਟੇਰੀਅਨ ਸੰਜੀਵ ਅਰੋੜਾ ਵੱਲੋਂ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਖਜ਼ਾਨਚੀ ਮਨੋਜ ਗੋਇਲ, ਸਾਬਕਾ ਪ੍ਰਧਾਨ ਜਗਦੀਸ਼ ਜੋਗਾ, ਰਮੇਸ਼ ਜਿੰਦਲ, ਡਾਕਟਰ ਜਨਕ ਰਾਜ ਸਿੰਗਲਾ, , ਕ੍ਰਿਸ਼ਨ ਜੋਗਾ, ਪੁਨੀਤ ਗੋਇਲ, ਕਮਨ ਜੋਨੀ, ਅਮਿਤ ਗੋਇਲ, ਪ੍ਰੋਫੈਸਰ ਆਨੰਦ ਬਾਂਸਲ, ਵਿਕਰਮ ਜਿੰਦਲ, ਭੂਸ਼ਣ ਜਿੰਦਲ, ਮੰਗਤ ਰਾਏ ਆਦਿ ਹਾਜਰ ਸਨ ।























