

ਮਾਨਸਾ, 04 ਅਗਸਤ (ਸਾਰਾ ਯਹਾ,(ਬਲਜੀਤ ਸ਼ਰਮਾ) : ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਦੀ ਸਰਪ੍ਰਸਤੀ ਹੇਠ ਯੁਵਕ ਸੇਵਾਵਾਂ ਵਿਭਾਗ ਮਾਨਸਾ ਵੱਲੋਂ ਅੱਜ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਖੇ ਜ਼ਿਲ੍ਹਾ ਪੱਧਰੀ ਰੈੱਡ ਰਿਬਨ ਕਲੱਬਾਂ ਦੀ ਇਕ ਰੋਜਾ ਵਰਕਸ਼ਾਪ ਲਗਾਈ ਗਈ ਅਤੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਵਿਸ਼ੇਸ ਤੌਰ ਤੇ ਪਹੁੰਚੇ ਸ੍ਰੀ ਨਰਿੰਦਰ ਬਸੀ ਨੇ ਏਡਜ਼ ਬਿਮਾਰੀ ਦੇ ਕਾਰਣ, ਲੱਛਣ ਅਤੇ ਬਚਾਅ ਬਾਰੇ ਵਿਸਥਾਰ ਨਾਲ ਸਮਝਾਇਆ। ਖੂਨਦਾਨ ਕੈਂਪ ਦਾ ਉਦਘਾਟਨ ਪ੍ਰਿੰਸੀਪਲ ਸ੍ਰੀ ਜੋਤੀ ਪ੍ਰਕਾਸ, ਰਘਬੀਰ ਸਿੰਘ ਮਾਨ ਸਹਾਇਕ ਡਾਇਰੈਕਟਰ, ਸ੍ਰੀ ਸੰਦੀਪ ਘੰਡ ਨਹਿਰੂ ਯੂਵਾ ਕੇਂਦਰ ਮਾਨਸਾ ਨੇ ਕੀਤਾ। ਇਸ ਮੌਕੇ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਕ ਵਿਅਕਤੀ ਦੇ ਖੂਨਦਾਨ ਨਾਲ ਚਾਰ ਜਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ। ਬਲੱਡ ਬੈਂਕ ਦੀ ਟੀਮ ਨੇ 40 ਯੂਨਿਟਾਂ ਖੂਨ ਇਕੱਤਰ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਚਰਨਜੀਤ ਸਿੰਘ ਸਿੱਧੂ , ਡਾ ਬੂਟਾ ਸਿੰਘ , ਪ੍ਰਿੰਸੀਪਲ ਪੁਨੀਤ ਭਸ਼ੀਨ, ਬਲਜੀਤਪਾਲ ਸਿੰਘ, ਸ਼ੁਸਮਾ ਰਾਣੀ, ਪ੍ਰੋ.ਵੀਰਵੰੰਤੀ, ਮਨਪ੍ਰੀਤ ਸਿੰਘ ਸਿੱਧੂ ਖੇਡ ਵਿਭਾਗ ਅਤੇ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ ਅਤੇ ਪ੍ਰੋਫੈਸਰ ਹਾਜਰ ਸਨ।























