

ਕੋਟਕਪੂਰਾ, 16 ਜੁਲਾਈ (ਸਾਰਾ ਯਹਾ)- ਅੱਜ ਇੱਥੇ ਬਠਿੰਡਾ ਰੋਡ ‘ਤੇ ਇੱਕ ਕਾਰ ਅਤੇ ਬੱਸ ਵਿੱਚ ਹੋਈ ਜਬਰਦਸਤ ਟੱਕਰ ਦੌਰਾਨ ਇੱਕ ਔਰਤ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ। ਟੱਕਰ ਇੰਨ•ੀ ਜਬਰਦਸਤ ਸੀ ਕਿ ਕਾਰ ਦੀ ਛੱਤ ਅਤੇ ਅਗਲਾ ਸਾਰਾ ਹਿੱਸਾ ਬੁਰੀ ਤਰ•ਾਂ ਨੁਕਸਾਨੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਪੁੱਤਰ ਇਕਬਾਲ ਸਿੰਘ ਸੰਧੂ ਵਾਸੀ ਸੁਖਨਾ ਅਬਲੁ ਅਤੇ ਮਨਦੀਪ ਕੌਰ ਵਾਸੀ ਬਠਿੰਡਾ ਕਾਲੇ ਰੰਗ ਦੀ ਕਾਰ ਫੋਰਡ ਫੀਗੋ ਨੰਬਰ-ਪੀ.ਬੀ. 30 ਐਮ. 9997 ‘ਤੇ ਸਵਾਰ ਹੋ ਕੇ ਕੋਟਕਪੂਰਾ ਵਾਲੇ ਪਾਸਿਓ ਬਠਿੰਡਾ ਵੱਲ ਨੂੰ ਜਾ ਰਹੇ ਸਨ ਕਿ ਇਸ ਦੌਰਾਨ ਉਨ•ਾਂ ਦੀ ਕਾਰ ਸਵਾ ਚਾਰ ਵਜੇ ਦੇ ਕਰੀਬ ਜੀ.ਐਨ.ਟੀ. ਕੰਪਨੀ ਦੀ ਬੱਸ ਨੰਬਰ ਪੀ.ਬੀ. 03 ਏ.ਜੇ. 4578 ਨਾਲ ਟਕਰਾ ਗਈ, ਜਿਸ ਕਾਰਨ ਕਾਰ ਦੇ ਪੜਖੱਚੇ ਉੱਡ ਗਏ। ਇਸ ਦੌਰਾਨ ਢਿੱਲਵਾਂ ਤੋਂ ਆ ਰਹੇ ਮੌਕੇ ‘ਤੇ ਪੁੱਜੇ ਥਾਣਾ ਸਦਰ ਕੋਟਕਪੂਰਾ ਦੇ ਐਸ.ਐਚ.ਓ. ਇੰਸਪੈਕਟਰ ਮੁਖਤਿਆਰ ਸਿੰਘ ਨੇ ਲੜਕੀ ਮਨਦੀਪ ਕੌਰ ਨੂੰ ਤੁਰੰਤ ਕੋਟਕਪੂਰਾ ਦੇ ਸਿਵਲ ਹਸਪਤਾਲ ਪਹੁੰਚਾਇਆ ਪ੍ਰੰਤੂ ਉਸਦੀ ਮੌਤ ਹੋ ਗਈ। ਇਸ ਦੌਰਾਨ ਸੂਚਨਾ ਮਿਲਣ ‘ਤੇ ਥਾਣਾ ਸਿਟੀ ਕੋਟਕਪੂਰਾ ਦੇ ਐਸ.ਐਚ.ਓ. ਖੇਮ ਚੰਦ ਪਰਾਸ਼ਰ ਪੁਲਿਸ ਪਾਰਟੀ ਅਤੇ ਐਂਬੁਲੈਂਸ ਸਮੇਤ ਤੁਰੰਤ ਮੌਕੇ ‘ਤੇ ਪੁੱਜੇ ਅਤੇ ਬਚਾਅ ਕਾਰਜ ਆਰੰਭ ਕੀਤੇ। ਐਸ.ਐਚ.ਓ. ਖੇਮ ਚੰਦ ਪਰਾਸ਼ਰ ਨੇ ਦੱਸਿਆ ਕਿ ਕਾਰ ਚਲਾ ਰਹੇ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੌਕੇ ‘ਤੇ ਪੁੱਜੇ ਸਮਾਜਸੇਵੀ ਅਤੇ ਕਾਂਗਰਸ ਦੀ ਮਹਿਲਾ ਵਿੰਗ ਦੀ ਆਗੂ ਅਮਨ ਬਰਾੜ ਨੇ ਦੱਸਿਆ ਕਿ ਜਬਰਦਸਤ ਹਾਦਸੇ ਕਾਰਨ ਜਿੱਥੇ ਕਾਰ ਬੁਰੀ ਤਰ•ਾਂ ਨੁਕਸਾਨੀ ਗਈ ਉੱਥੇ ਬੱਸ ਵੀ ਹਾਦਸੇ ਤੋਂ ਬਾਅਦ ਦਰਖਤਾਂ ਨਾਲ ਟਕਰਾਉਣ ਤੋਂ ਬਚ ਗਈ, ਜਿਸ ਕਾਰਨ ਹੋਰ ਨੁਕਸਾਨ ਤੋਂ ਬਚਾਅ ਹੋ ਗਿਆ।
EDITED BY : SARA YAHA | | Last Updated : 6:੩9 pm 16 JULY 2018























