


ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ 160 ਮਿੰਟ ਦੇ ਭਾਸ਼ਣ ਰਾਹੀਂ ਦੇਸ਼ ਦੇ ਸਾਹਮਣੇ ਬਜਟ ਪੇਸ਼ ਕੀਤਾ। ਇਸ ਬਜਟ ‘ਤੇ ਮਿਲੇਜੁਲੇ ਪ੍ਰਤੀਕਰਮ ਆ ਰਹੇ ਹਨ। ਜਦੋਂਕਿ ਸਰਕਾਰ ਅਤੇ ਇਸ ਦੇ ਸਹਿਯੋਗੀ ਲੋਕ ਇਸ ਬਜਟ ਦੀ ਪ੍ਰਸ਼ੰਸਾ ਕਰ ਰਹੇ ਹਨ, ਵਿਰੋਧੀ ਧਿਰ ਦਾ ਕਹਿਣਾ ਹੈ ਕਿ ਇਸ ਬਜਟ ‘ਚ ਕੋਈ ਨਵੀਂ ਗੱਲ ਨਹੀਂ ਹੈ।
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ, “ਅੱਜ ਭਾਰਤ ਸਾਹਮਣੇ ਮੁੱਖ ਮੁੱਦਾ ਬੇਰੁਜ਼ਗਾਰੀ ਅਤੇ ਆਰਥਿਕਤਾ ਦੀ ਸਥਿਤੀ ਹੈ। ਇਸ ‘ਚ ਕੋਈ ਕੇਂਦਰੀ ਠੋਸ ਰਣਨੀਤਕ ਯੋਜਨਾ ਇਸ ਬਜਟ ‘ਚ ਨਹੀਂ ਸੀ। ਇਤਿਹਾਸ ‘ਚ ਸਭ ਤੋਂ ਲੰਬਾ ਬਜਟ ਸੀ, ਪਰ ਇਸ ਵਿਚ ਕੁਝ ਵੀ ਨਹੀਂ ਸੀ, ਇਹ ਖੋਖਲਾ ਸੀ।”

बजट 2020-21 पर कांग्रेस नेता, राहुल गांधी: भारत के सामने आज मुख्य मुद्दा बेरोज़गारी और अर्थव्यवस्था की हालत है। इसपर कोई केंद्रीय ठोस रणनीतिक योजना इस बजट में नहीं थी। इतिहास में सबसे लंबा बजट था, परन्तु उसमें कुछ था नहीं, खोखला था।
272:07 PM – Feb 1, 2020Twitter Ads info and privacy19 people are talking about this
ਕਾਂਗਰਸ ਨੇਤਾ ਰਣਦੀਪ ਸੁਰਜੇਵਾਲਾ ਨੇ ਵੀ ਬਜਟ ਨੂੰ ਲੈ ਕੇ ਟਵਿੱਟਰ ‘ਤੇ ਨਿਸ਼ਾਨਾ ਸਾਧਿਆ ਹੈ। ਉਸਨੇ ਕਿਹਾ, “ਨਿਰਮਲਾ ਜੀ, 1. ਪੰਜ ਟ੍ਰਿਲੀਅਨ ਆਰਥਿਕਤਾ ਜੁਮਲਾ ਹੀ ਨਿਕਲੀ?” 2. ਬਜਟ ‘ਚ ਰੁਜ਼ਗਾਰ ਸ਼ਬਦ ਦਾ ਜ਼ਿਕਰ ਤਕ ਨਹੀਂ? 3. ਪੰਜ ਨਵੇਂ ਸਮਾਰਟ ਸਿਟੀ ਬਣਨਗੇ? ਪਿਛਲੇ ਸੌ ਸਮਾਰਟ ਸ਼ਹਿਰਾਂ ਦਾ ਜ਼ਿਕਰ ਤਕ ਨਹੀਂ? 4. ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਦੀ ਗਿਣਤੀ ਕਿਵੇਂ ਵਧੀ ਗਈ?”

Randeep Singh Surjewala✔@rssurjewala
निर्मला जी,
1. पाँच ट्रिलियन इकोनामी जुमला ही निकली?
2. बजट में रोज़गार शब्द का ज़िक्र तक नहीं ?
3. पाँच नए स्मार्ट सिटी बनाएँगे?
पिछले सौ स्मार्ट सिटी का ज़िक्र तक नहीं!
4. ग़रीबी रेखा से नीचे जीवन यापन करने वालों
की संख्या बढ़ कैसे गई?#BudgetSession20205,2342:11 PM – Feb 1, 2020Twitter Ads info and privacy1,708 people are talking about this
ਆਨੰਦ ਸ਼ਰਮਾ ਨੇ ਵਿੱਤ ਮੰਤਰੀ ‘ਤੇ ਵਰ੍ਹਦਿਆਂ ਕਿਹਾ, “ਸੰਘਣੀ ਭਾਸ਼ਾ ਅਤੇ ਉੱਚੀ ਆਵਾਜ਼ ਨਾਲ ਬੋਲਣ ਅਤੇ ਪੁਰਾਣੀਆਂ ਗੱਲਾਂ ਬੋਲਣ ਦਾ ਕੋਈ ਮਤਲਬ ਨਹੀਂ ਹੈ।”






















