

ਮਾਨਸਾ 1 ਫਰਵਰੀ(ਜਗਦੀਸ਼ ਬਾਂਸਲ)- ਸ਼੍ਰੀ ਪੀਰ ਮੰਦਰ ਪੁਰਾਣੀ ਮੂਸਾ ਚੁੰਗੀ ਸਰਸਾ ਰੋਡ ਤੇ ਹਰ ਮਹੀਨੇ ਦੀ ਤਰਾਂ ਇਸ ਵਾਰ ਪ੍ਰਬੰਧਕ ਕਮੇਟੀ ਵੱਲੋ ਮਹੀਨਾਵਾਰ ਭੰਡਾਰਾ ਲਗਾਇਆ ਗਿਆ।
ਸ਼੍ਰੀ ਪੀਰ ਮੰਦਰ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਅਸ਼ੋਕ ਗਾਰਗੀ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ ਵੱਲੋ ਸੰਗਤਾਂ ਲਈ ਹਰ ਮਹੀਨੇ ਲਗਾਏ ਜਾਂਦੇ ਲੰਗਰ ਦੀ ਤਰਾਂ ਇਸ ਵਾਰ ਵੀ ਲੰਗਰ ਲਗਾਇਆ ਗਿਆ ਹੈ ਉਨ੍ਹਾਂ ਦੱਸਿਆ ਕਿ ਅਖਿਲ ਭਾਰਤੀਆਂ ਸ਼੍ਰੀ ਪੀਰ ਮੰਦਰ ਪ੍ਰਬੰਧਕ ਕਮੇਟੀ ਦੀ ਇੱਕ ਮੀਟਿੰਗ 8 ਮਾਰਚ ਨੂੰ ਮਾਨਸਾ ਵਿਖੇ ਹੋ ਰਹੀ ਹੈ ਜਿਸ ਵਿੱਚ ਸਾਰੇ ਪੀਰ ਮੰਦਰਾਂ ਦੇ ਨੁਮਾਇੰਦੇ ਭਾਗ ਲੈਣਗੇ। ਗੱਦੀ ਨਸ਼ੀਨ ਬਾਬਾ ਮੁਕੇਸ਼ ਕੁਮਾਰ ਵਿੱਕੀ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਵਾਰ ਵੀ ਇਸ ਦਰਬਾਰ ਤੇ ਸਲਾਨਾ ਮੇਲਾ 12 ਮਾਰਚ ਨੂੰ ਲੱਗੇਗਾ ਇਸ ਮੌਕੇ ਪ੍ਰਬੰਧਕ ਕਮੇਟੀ ਦੇ ਸਮੂਹ ਅਹੁਦੇਦਾਰ ਤੇ ਮੈਂਬਰ ਮੌਜੂਦ ਸਨ।























